Back ArrowLogo
Info
Profile

ਦੇ ਸਬਕ ਨੂੰ । ਮੈਂ ਆਪਣੇ ਪੱਲੇ ਬੰਨ੍ਹ ਈ ਲੈਂਦਾ । ਮੈਂ ਪੱਲੇ ਵੀ ਨਾ ਬੰਨ੍ਹਿਆਂ ਖ਼ਾਲੀ ਹੱਥ ਚਲਾ ਆਇਆ । ਬਾਦਸ਼ਾਹ ਦੇ ਪੁੱਤ ਦੀ ਆਕੜ ਵਿਚ । ਕੋਈ ਲੱਤਾਂ ਦੀਆਂ ਮੁੱਠੀਆਂ ਭਰਨ ਵਾਲਾ, ਕੋਈ ਸਿਰ ਦੀ ਮਾਲਸ਼ ਕਰਨ ਵਾਲਾ । ਮੇਰੇ ਵੀਹ ਬੇਗਮਾਂ ਅੱਗੇ ਪਿੱਛੇ । ਸਹੁੰ ਰੱਬ ਦੀ ਹੱਥ ਲਾਇਆਂ ਮੈਲੀਆਂ ਹੁੰਦੀਆਂ ਖ਼ਿਦਮਤਗਾਰ ਬਾਂਦੀਆਂ ਤੇ ਰੰਗ ਬਰੰਗੀਆਂ ਦਾਸੀਆਂ। ਐਨਾਂ ਕੁਝ ਹੁੰਦਿਆਂ ਹੋਇਆਂ ਨੀਂਦ ਦੀ ਮਰਜ਼ੀ ਏ ਆਵੇ ਜਾਂ ਨਾ ਆਵੇ ਸਾਰੀ ਰਾਤ ਸੇਜ ਭਾਵੇਂ ਮੋਤੀਆਂ ਜੜੀ ਹੋਵੇ । ਮੁਲਾਇਮ ਤੇ ਕੂਲੇ ਰੇਸ਼ਮੀ ਵਿਛਾਉਣੇ ਹੁਣ ਸੂਲਾਂ ਦੀ ਸੇਜ ਤੋਂ ਵੀ ਭੈੜੇ ਨੇ । ਸਾਰੀ ਰਾਤ ਸੋਚਾਂ ਵਿਚ ਲੰਘ ਜਾਏ ਨਾ ਅੱਖ ਲੱਗੇ ਤੇ ਨਾ ਚੈਨ ਆਵੇ । ਕੁਲਹਿਣੀ ਨੀਂਦ ਵੀ ਮੇਰੀਆਂ ਅੱਖਾਂ ਵਿਚ ਨੀਂਦ ਦੇ ਸੁਰਮੇ ਦੀਆਂ ਸਿਲਾਈਆਂ ਨਹੀਂ ਪਾਉਂਦੀ। ਇਹ ਕਾਹਦੀ ਜ਼ਿੰਦਗੀ ਏ । ਇਹ ਵੀ ਕੋਈ ਜਿਉਣਾ ਏ ਇਹਦੇ ਨਾਲੋਂ ਤੇ ਮੌਤ ਚੰਗੀ ਏ । ਅੰਨ ਦਾ ਭੋਰਾ ਅੰਦਰ ਨਾ ਜਾਏ ਤੇ ਮੋਹਰਾਂ ਨੂੰ ਕੀ ਬੁਰਕ ਮਾਰਾਂ ? ਬਾਦਸ਼ਾਹ ਸਾਰੇ ਹਿੰਦੁਸਤਾਨ ਦਾ ਤੇ ਢਿੱਡੋਂ ਭੁੱਖਾ । ਮੇਰੇ ਨਿੱਕੇ ਜਿਹੇ ਹੁਕਮ ਨਾਲ ਸ਼ਹਿਰ ਜ਼ਮੀਨ ਦੀ ਤਹਿ ਨਾਲ ਪੱਧਰੇ ਕੀਤੇ ਜਾ ਸਕਦੇ ਹਨ । ਮਲੀਆਮੇਟ ਕਰ ਦਿੱਤੇ ਜਾਂਦੇ ਹਨ ਪਲ ਵਿਚ ਵੱਸਦੇ ਰਸਦੇ ਨਗਰ । ਚਾਹਵਾਂ ਤੇ ਸਿਰਾਂ ਦੇ ਮੀਨਾਰ ਖੜ੍ਹੇ ਕਰ ਕੇ ਵੇਖ ਲਵਾਂ ਜਦੋਂ ਜੀ ਚਾਹਵੇ ਕਤਲੇ-ਆਮ ਮੇਰੀ ਮਾੜੀ ਜਿਹੀ ਚੁਟਕੀ ਦੇ ਇਸ਼ਾਰੇ ਨਾਲ । ਢੇਰਾਂ ਦੇ ਢੇਰ ਲੱਗ ਜਾਣ। ਮੇਰੀ ਕਿਸੇ ਨੇ ਉਂਗਲ ਨਹੀਂ ਫੜਨੀ । ਪਰ ਮੈਂ ਆਪਣੀ ਮਰਜ਼ੀ ਨਾਲ ਸੌਂ ਨਹੀਂ ਸਕਦਾ । ਮਨ ਭਾਉਂਦਾ ਖਾ ਨਹੀਂ ਸਕਦਾ । ਮੈਂ ਹਕੀਮ ਦਾ ਗੁਲਾਮ, ਮੈਂ ਗੋਲਾ ਬੇਗ਼ਮਾਂ ਦਾ । ਮੈਂ ਨੌਕਰ ਬਾਂਦੀਆਂ ਤੇ ਦਾਸੀਆਂ ਦਾ । ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਮਹਿਲ ਵਿਚ ਮੱਖੀ ਨਹੀਂ ਪਰ ਮਾਰ ਸਕਦੀ । ਉਹ ਸੌ ਉਪਰਾਲੇ ਕਰਨ ਮੈਨੂੰ ਨੀਂਦ ਆ ਜਾਏ ਇਹ ਨਹੀਂ ਹੋ ਸਕਦਾ । ਯਾ ਅੱਲਾਹ ! ਉਨ੍ਹਾਂ ਦੀਆਂ ਅੱਖਾਂ ਵਿਚ ਰੱਬ ਜਾਣੇ ਨੀਂਦ ਕਦੋਂ ਸਲਾਈਆਂ ਭਰ-ਭਰ ਕੇ ਸੁਰਮਾ ਪਾ ਜਾਂਦੀ ਏ । ਜਦੋਂ ਚਾਹੁਣ ਸੌਂ ਜਾਣ । ਜਦੋਂ ਚਾਹੁਣ ਜਾਗ ਪੈਣ । ਜ਼ਿੰਦਗੀ ਉਨ੍ਹਾਂ ਦੀ ਹੋਈ ਕਿ ਮੇਰੀ । ਮੈਂ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰ ਸਕਦਾ । ਮੈਂ ਕਾਠ ਦਾ ਘੋੜਾ ਹਾਂ ਤੇ ਉਹ ਆਪਣੀ ਮਰਜ਼ੀ ਦੇ ਆਪ ਮਾਲਕ। ਕਿੰਨਾ ਵੱਡਾ ਫ਼ਰਕ ਏ । ਉਹ ਖ਼ੁਸ਼ ਨਸੀਬ ਹਨ ਤੇ ਮੈਂ ਬਦਕਿਸਮਤ ਬਾਦਸ਼ਾਹ ।

ਮੇਰੇ ਕੋਲ ਸਭ ਤੋਂ ਵੱਡਾ ਹਥਿਆਰ ਤੋਪਾਂ ਹਨ ਤੇ ਉਨ੍ਹਾਂ ਕੋਲ ਨਿਮਾਣੀ ਜਿਹੀ ਇਕ ਮਾਲਾ । ਜਿੱਥੇ ਮਾਲਾ ਆਪਣਾ ਰੰਗ ਵਿਖਾ ਦੇਵੇ ਉਥੇ ਤੋਪਾਂ ਵੀ ਥੋਥੀਆਂ ਪੈ ਜਾਂਦੀਆਂ ਹਨ । ਇਹ ਗੱਲ ਮੈਨੂੰ ਹੁਣ ਥੋੜੀ-ਥੋੜੀ ਸਮਝ ਵਿਚ ਆਉਣ ਲੱਗ ਪਈ ਏ । ਜਵਾਨੀ 'ਚ ਮੈਂ ਜੁੱਤੀ ਨਾਲ ਨਹੀਂ ਗਿਣੀ, ਪਰ ਜਦੋਂ-ਜਦੋਂ ਮੌਤ ਮੈਨੂੰ ਨੇੜੇ ਆਉਂਦੀ ਦਿਖਾਈ ਦਿੱਤੀ ਤੇ ਹੁਣ ਜ਼ਰਾ ਕੁ ਪਤਾ ਲੱਗਾ ਮਾਲਾ ਦਾ । ਮੈਂ ਐਵੇਂ ਤਸਬੀ ਹੱਥ 'ਚ ਨਹੀਂ ਫੜੀ । ਪਰ ਕੀ ਕਰਾਂ ਮੈਥੋਂ ਤਸਬੀ ਫੇਰੀ ਨਹੀਂ ਜਾਂਦੀ । ਤਸਬੀ ਮੇਰੇ ਆਖੇ ਨਹੀਂ ਲੱਗਦੀ । ਬੰਦਾ ਜਦ ਤਸਬੀ ਤੇ ਹਾਵੀ ਹੋ ਜਾਂਦਾ ਏ ਤਾਂ ਤਸਬੀ ਨੂੰ ਆਪਣੀ ਮਰਜ਼ੀ ਨਾਲ ਆਪ ਫੇਰਦਾ ਏ ਉਦੋਂ ਤਸਬੀ ਉਹਦੀ ਮਿੱਤਰ ਬਣ ਜਾਂਦੀ ਹੈ । ਤਸਬੀ ਤੇ ਬੰਦਾ ਫਿਰ ਇਕ ਹੋ ਜਾਂਦੇ ਹਨ । ਮੇਰੇ ਅੱਲਾਹ ! ਮੇਈ ਤਸਬੀ ਨਾ ਮੇਰੀ ਗੱਲ ਸੁਣਦੀ ਏ ਤੇ ਨਾ ਮੈਨੂੰ ਕਿਸੇ ਰਾਹੇ ਪਾਉਂਦੀ ਏ । ਮੈਂ ਭਟਕ ਰਿਹਾ ਹਾਂ। ਮੇਰਾ ਮਨ ਈ ਟਿਕਾਣੇ ਨਹੀਂ । ਮੇਰਾ ਮਨ ਖਿਦੋ ਵਾਂਗ ਬੁੜ੍ਹਕਦਾ ਏ । ਜ਼ਰਾ ਸੋਚੋ ਤੋ ਸਹੀ ਉਹ ਬਾਲਕ ਕਿੰਨਾ ਨਿਸਚਿੰਤ ਹੋ ਕੇ ਬੈਠਾ ਹੋਇਆ ਏ । ਦੀਨ ਦੁਨੀਆਂ ਦੀ ਪਰਵਾਹ ਨਹੀਂ । ਹੈ ਰੱਤੀ ਭਰ ਡਰ ਕਿ ਬੂਹੇ ਅੱਗੇ ਬਾਦਸ਼ਾਹ ਖਲੋਤਾ ਹੋਇਆ ਏ ਘਾਣ- ਬੱਚਾ-ਘਾਣ ਕਰਵਾ ਦੇਵੇਗਾ।

14 / 52
Previous
Next