ਉਹ ਭਾਗਾਂ ਵਾਲਾ ਏ ਤੇ ਮੈਂ ਅਭਾਗਾ ਹਾਂ। ਉਹ ਫ਼ਕੀਰ ਏ ਤੇ ਮੈਂ ਬਾਦਸ਼ਾਹ ਹਾਂ । ਔਰੰਗਜ਼ੇਬ ਵਾਰ-ਵਾਰ ਸੋਚ ਰਿਹਾ ਸੀ । ਕੁਹਾਰ ਪਾਲਕੀ ਦੇ ਠੁੰਮਣੇ ਬਦਲ ਰਹੇ ਸਨ । ਮਹਿਲ ਦਾ ਦਰਵਾਜ਼ਾ ਦੰਦੀਆਂ ਖ਼ਰਾ ਰਿਹਾ ਸੀ।
੫.
ਮੈਂ ਸ਼ੀਸ਼ਾ ਸਾਹਮਣੇ ਰੱਖ ਕੇ ਮੂੰਹ ਵੇਖਾਂ ਤਾਂ ਫਿਰ ਮੈਨੂੰ ਪਤਾ ਲੱਗੇ ਕਿ ਮੈਂ ਕਿਸ ਜਗ੍ਹਾ ਤੇ ਖੜ੍ਹਾ ਹਾਂ। ਮੈਂ ਬਾਹਰੋਂ ਕੀ ਹਾਂ ਤੇ ਅੰਦਰੋਂ ਕੀ ਹਾਂ । ਔਰੰਗਜ਼ੇਬ ਦੀ ਜ਼ਬਾਨ ਬੰਦ ਸੀ ਪਰ ਦਿਲ ਦੀ ਧੜਕਣ ਹਰਕਤ ਕਰ ਰਹੀ ਸੀ । ਖਿੰਡੀ ਪੁੰਡੀ ਸੀ ਬਿਰਤੀ, ਕਿਸ ਤਰ੍ਹਾਂ ਸੋਚੀ ਜਾ ਰਿਹਾ ਸੀ ।
ਮਹਿਲ ਦੇ ਦਰਵਾਜ਼ੇ ਦੇ ਕਿੱਲ ਅੰਦਰ ਧੱਸ ਜਾਣਾ ਚਾਹੁੰਦੇ ਸਨ ਪਰ ਬਾਦਸ਼ਾਹ ਦੀ ਡਹਿਸ਼ ਐਨੀ ਸੀ ਕਿ ਲਾਗੇ ਨਹੀਂ ਸਨ ਆਉਂਦੇ ਡਰਦੇ ।
ਔਰੰਗਜ਼ੇਬ ਨੇ ਆਪਣੇ ਅੰਦਰ ਝਾਤ ਨੂੰ ਹੋਰ ਡੂੰਘਾ ਕੀਤਾ। ਮੇਰੇ ਹੱਥਾਂ ਤੇ ਰਚੀ ਮਹਿੰਦੀ ਮੈਨੂੰ ਘੜੀ ਮੁੜੀ ਟੁੰਬ ਰਹੀ ਏ । ਗੁਲਾਮ ਰਸੂਲ ਦੀ ਮਸਜਿਦ ਦਾ ਚੇਤਾ ਆਉਂਦੇ । ਲਾਹੌਰੀ ਦਰਵਾਜ਼ੇ ਤੋਂ ਜ਼ਰਾ ਕੁ ਦੂਰ । ਕਤਲ ਕਰਨ ਵਾਲਿਆਂ ਹੁਕਮ ਮਿਲਣ ਤੇ ਵੀ ਨਾ ਸੋਚਿਆ । ਉਨ੍ਹਾਂ ਸੂਰਜ ਡੁੱਬਣ ਦੀ ਵੀ ਉਡੀਕ ਨਾ ਕੀਤੀ । ਇਕ ਵੱਢਿਉਂ ਚੋਰ, ਸਾਧ ਜਿਹੜਾ ਵੀ ਸਾਹਵੇਂ ਆਇਆ ਸਿਰ ਲਾਹ ਕੇ ਢੇਰ ਤੇ ਸੁੱਟ ਦਿੱਤਾ । ਉਦੋਂ ਉਨ੍ਹਾਂ ਨਾਲ ਕੀ ਵਾਪਰੀ ਹੋਵੇਗੀ ਜਿਨ੍ਹਾਂ ਦੀਆਂ ਸੇਜਾਂ ਮੋਤੀਆਂ ਅਤੇ ਫੁੱਲਾਂ ਦੀਆਂ ਲੜੀਆਂ ਨਾਲ ਝਿਲਮਿਲ-ਝਿਲਮਿਲ ਕਰ ਰਹੀਆਂ ਹੋਣਗੀਆਂ। ਉਨ੍ਹਾਂ ਦੀਆਂ ਸੋਜਾਂ ਤੇ ਮੋਤੀਏ ਦੀਆਂ ਅਧਖਿੜੀਆਂ ਕਲੀਆਂ ਮੁਰਝਾ ਗਈਆਂ । ਉਹ ਉਡੀਕ ਵਿਚ ਬੈਠੀਆਂ ਸਨ ਕਿ ਉਨ੍ਹਾਂ ਦੇ ਕੰਤ ਹੁਣੇ ਆਏ ਕਿ ਆਏ । ਕਲੀਆਂ ਦੇ ਮੂੰਹ ਮੁਰਝਾ ਗਏ, ਉਦਾਸ ਹੋ ਗਈ ਸੇਜ ਜਦੋਂ ਉਨ੍ਹਾਂ ਦੇ ਬਾਲਾਂ ਨੇ ਕਿਸੇ ਦਾ ਸਿਰ ਲੱਥਣ ਦੀ ਖ਼ਬਰ ਸੁਣੀ ਹੋਏਗੀ । ਉਨ੍ਹਾਂ ਦੀਆਂ ਮਾਵਾਂ ਤੇ ਕੀ ਬੀਤੀ ਹੋਏਗੀ । ਇਹ ਮੈਂ ਕੀ ਤਮਾਸ਼ਾ ਕੀਤਾ । ਇਕ ਛੋਟੀ ਜਿਹੀ ਝਕਾਨੀ, ਐਨਾ ਵੱਡਾ ਛਲਾਵਾ, ਧੋਖਾ, ਫ਼ਰੇਬ, ਮਦਾਰੀ ਵਾਲੀ ਖੇਡ । ਬਾਦਸ਼ਾਹ ਬੰਦੇ ਕੈਦ ਵੀ ਕਰਦੇ ਆਏ । ਬਾਦਸ਼ਾਹ ਕਤਲ ਵੀ ਕਰਦੇ ਆਏ । ਬਾਦਸ਼ਾਹ ਇਸ ਤਰ੍ਹਾਂ ਦੀ ਲੁਕਣਮੀਚੀ ਕਦੇ ਨਹੀਂ ਸਨ ਖੇਡਦੇ । ਇਹ ਤਾਂ ਇਕ ਡਰਾਮਾ ਸੀ, ਨੌਟੰਕੀ ਸੀ । ਇਕ ਵਾਰ ਅੰਞਾਣੇ ਨੂੰ ਛਣਕਣਾ ਵਿਖਾ ਦੇਣਾ ਤੇ ਫਿਰ ਝਪਟ ਮਾਰ ਕੇ ਖੋਹ ਲੈਣਾ । ਰੋਂਦੇ ਨੂੰ ਹਸਾਉਣਾ ਜਦੋਂ ਉਹ ਹੱਸ ਪਵੇ ਤੇ ਗਲ ਘੁੱਟ ਕੇ ਮਾਰ ਦੇਣਾ । ਦੁਨੀਆਂ ਸੱਚੀਂ ਮੁੱਚੀ ਕਦੀ ਵੀ ਨਹੀਂ ਸੀ ਮੰਨਦੀ । ਕਈਆਂ ਲੋਕਾਂ ਨੂੰ ਸੱਤਾਂ ਦਿਨਾਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਦੇ ਜੀਅ ਕਤਲ ਹੋ ਗਏ ਹਨ । ਮੁਰਦਿਆਂ ਦੇ ਢੇਰਾਂ 'ਚੋਂ ਉਹ ਆਪਣੇ ਬੰਦੇ ਪਛਾਣ ਕੇ ਲੈ ਆਉਂਦੇ ਤੇ ਫਿਰ ਕਬਰਸਤਾਨ 'ਚ ਦੱਬ ਦਿੰਦੇ । ਮਸਜਿਦ ਦੇ ਸਾਹਵੇਂ ਕਤਲ ? ਮਸਜਿਦ ਤਾਂ ਇਬਾਦਤ ਕਰਨ ਲਈ ਹੁੰਦੀ ਏ । ਇਬਾਦਤਗਾਹ ਦਿੱਲੀ ਵਿਚ ਕਤਲਗਾਹ ਬਣ ਗਈ । ਮੇਰੇ ਸਿਰ ਤੇ ਨਵਾਂ-ਨਵਾਂ ਭੂਤ ਸਵਾਰ ਸੀ ਤੇ ਨਵਾਂ-ਨਵਾਂ ਚਾਅ ਸੀ ਤਖ਼ਤ ਦਾ । ਇਹ ਮੇਰੀ ਤਮਾਸ਼ਬੀਨੀ ਸੀ, ਇਕ ਮਜ਼ਾਕ ਸੀ ਜਿਹੜਾ ਮੈਂ ਆਪਣੀ ਰਿਆਇਆ ਨਾਲ ਕੀਤਾ । ਯਾਰੋ ਬੰਦਿਆਂ ਦੀ ਬਲੀ ਚੜ੍ਹ ਰਹੀ ਹੋਵੇ ਤੇ ਬਾਦਸ਼ਾਹ ਖ਼ੁਸ਼ ਹੋਵੇ । ਮਿੱਟੀ ਪਾਉ ਇਸ ਗੱਲ ਤੇ ਮੁਆਫ ਕਰਨਾ, ਇਹਦੇ ਵਿਚ ਮੇਰਾ ਕਾਹਦਾ ਦੋਸ਼ ਹੈ । ਮੇਰੇ ਸਲਾਹਕਾਰ ਇਕ ਤੋਂ ਇਕ ਜ਼ਾਲਮ ਸਨ । ਉਨ੍ਹਾਂ ਦਾ ਖ਼ਿਆਲ ਸੀ ਕਿ ਹਕੂਮਤ ਦੇ ਪੈਰ