ਹਰ ਮੁਹੱਲੇ ਵਿਚ ਆਣ ਵੱਸੇ । ਹੁਣ ਬੇਖਟਕੇ ਅਖਾੜੇ ਲੱਗਦੇ ਨਵਾਬਾਂ ਤੇ ਰਈਸਾਂ ਦੇ ਜ਼ੋਰ ਨਾਲ ਇੱਜਤਦਾਰ ਔਰਤਾਂ ਵੀ ਭੁਲੇਖੇ ਵਿਚ ਆਪਣੀ ਪੱਤ ਲੁਟਾ ਬੈਠੀਆਂ । ਉਨ੍ਹਾਂ ਦੀ ਬਦ-ਦੁਆ ਵੀ ਮੇਰੇ ਪੱਲੇ ਬੱਝ ਗਈ । ਮੈਂ ਕਿਹੜਾ ਕਿਹੜਾ ਗੁਨਾਹ ਬਖਸ਼ਾਉਂਦਾ ਫਿਰਾਂ ।
ਮੇਰੀਆਂ ਗਲਤੀਆਂ ਹੁਣ ਮੇਰੇ ਸਾਹਵੇਂ ਕਿਲਕਿਲੀ ਪਾ ਰਹੀਆਂ ਹਨ। ਮੇਰੇ ਗੁਨਾਂਹ ਮੇਰੀ ਬੁੱਕਲ ਵਿਚ ਕੁਤਕੁਤਾਰੀ ਕੱਢ ਰਹੇ ਹਨ ।
ਤਸਬੀ ਫੇਰੀ ਜਾਣਾ ਤੇ ਮਣਕੇ ਗਿਣੀ ਜਾਣਾ ਇਬਾਦਤ ਥੋੜ੍ਹੀ ਏ । ਮਨ ਦੀ ਸ਼ਾਂਤੀ ਲਈ ਇਬਾਦਤ ਬੜੀ ਜ਼ਰੂਰੀ ਏ । ਭਗਤੀ ਕਰਨੀ ਬਹੁਤ ਮੁਸ਼ਕਿਲ ਏ । ਮੈਂ ਖ਼ੁਦਾ ਨੂੰ ਵੀ ਚਕਮਾ ਦੇ ਰਿਹਾ ਹਾਂ।
ਇਕ ਗੱਲ ਮੈਨੂੰ ਰਹਿ ਰਹਿਕੇ ਚੇਤੇ ਆ ਰਹੀ ਹੈ ਜੋ ਸਾਰੀ ਰਾਤ ਸੌਣ ਨਹੀਂ ਦਿੰਦੀ । ਮੈਂ ਜ਼ਬਾਨ ਵਾਲਿਆਂ ਤੇ ਸਖ਼ਤੀ ਕੀਤੀ ਤੇ ਉਹ ਫਰਿਆਦੀ ਹੋਏ । ਪਰ ਮੈਂ ਹਾਂ 'ਮੈਂ' ਬੇ-ਜ਼ਬਾਨ ਨੂੰ ਵੀ ਨਹੀਂ ਬਖਸ਼ਦਾ। ਇਹ ਜ਼ੁਲਮ ਮੇਰੀ ਹਠ-ਧਰਮੀ ਨਾਲ ਹੋਇਆ ਜਾਂ ਕਿਸੇ ਦੇ ਚੁੱਕੇ ਚੁਕਾਇਆ। ਮੈਂ ਖੁਸ਼ਾਮਦੀਆਂ ਦੇ ਟੋਟੇ ਚੜ੍ਹ ਗਿਆ । ਮੈਂ ਇਸ ਨੂੰ ਆਪਣੀ ਮੂਰਖਤਾ ਮੰਨਦਾ ਹਾਂ । ਇਹ ਗ਼ਲਤੀ ਬਾਦਸ਼ਾਹ ਨੂੰ ਨਹੀਂ ਕਰਨੀ ਚਾਹੀਦੀ । ਲੋਕ ਆਖਦੇ ਹਨ ਕਿ ਬਾਦਸ਼ਾਹ ਅੱਖੋਂ ਅੰਨ੍ਹਾਂ ਤੇ ਕੰਨੋਂ ਬੋਲਾ ਹੁੰਦਾ ਏ । ਪਰ ਮੇਰੇ ਵਰਗਾ ਬਾਦਸ਼ਾਹ ਜਿਹਨੂੰ ਸਾਰੇ ਅਕਲਮੰਦ, ਸਿਆਣਾ ਤੇ ਹੁਸ਼ਿਆਰ ਮੰਨਦੇ ਹਨ ਉਹ ਕਿਸੇ ਦੀ ਫੂਕ ਤੇ ਲੱਗ ਕਿੱਦਾਂ ਗਿਆ। ਇਨਸਾਨ ਨੂੰ ਸਮਝਾਇਆ ਜਾ ਸਕਦਾ ਏ । ਗੁਸਤਾਖੀ ਬਦਜ਼ਬਾਨੀ ਮਗਰੂਰੀ ਦੀ ਸਜ਼ਾ ਆਦਮੀ ਨੂੰ ਮਿਲਦੀ ਏ । ਬੇ-ਜ਼ਬਾਨ ਨਾਲ ਐਨੀ ਨਰਾਜ਼ਗੀ ਕਿਉਂ । ਬੇ-ਇਨਸਾਫ਼ੀ, ਤੇ ਬੇ-ਜ਼ਬਾਨ ਨਾਲ ? ਇਹ ਵਾਕਿਆ ਕਿਉਂ ਹੋਇਆ ਜਦ ਮੇਰੇ ਹੱਥੋਂ ਦਾਰਾ ਸ਼ਿਕੋਹ ਕਤਲ ਹੋ ਗਿਆ। ਮੈਂ ਉਹਦੇ ਹਮਾਇਤੀਆਂ ਦਾ ਖੋਜ ਖੁਰਾ ਵੀ ਮਿਟਾ ਦਿੱਤਾ । ਮੈਂ ਉਹਦਾ ਨਾਮੋ ਨਿਸ਼ਾਨ ਤੱਕ ਵੀ ਨਾ ਰਹਿਣ ਦਿੱਤਾ । ਮੈਥੋਂ ਜੋ ਬਣ ਆਈ ਮੈਂ ਕੀਤੀ, ਪਰ ਜਨਤਾ ਦੇ ਦਿਲ ਤੋਂ ਦਾਰਾ ਦੇ ਨਕਸ਼ ਨਾ ਮਿਟਾ ਸਕਿਆ। ਪਰਜਾ ਦੇ ਦਿਲ ਦੀ ਸਲੇਟ ਤੇ ਦਾਰਾ ਦਾ ਨਾਂ ਉਕਰਿਆ ਹੋਇਆ ਸੀ । ਮੈਂ ਖਾਰ ਖਾਂਦਾ ਸਾਂ, ਮੈਨੂੰ ਬੜੀ ਚਿੜ ਸੀ ਭਾਵੇਂ ਉਹ ਮੇਰੇ ਮਾਂ ਪਿਓ ਜਾਇਆ ਭਰਾ ਸੀ, ਪਰ ਪਤਾ ਨਹੀਂ ਮੈਨੂੰ ਉਹਦੇ ਨਾਂ ਨਾਲ ਐਨੀ ਖ਼ਾਰ ਕਿਉਂ ਸੀ? ਮੇਰੀ ਦੁਸ਼ਮਣੀ ਤਖ਼ਤ ਤੱਕ ਚਾਹੀਦੀ ਸੀ, ਪਰ ਮੈਂ ਐਨਾ ਕਮੀਨਾ ਤੇ ਨੀਚ ਨਿਕਲਿਆ ਕਿ ਉਹਦੀ ਕਬਰ ਦੀ ਮਿੱਟੀ ਪੁੱਟਣ ਤੱਕ ਵੀ ਖਹਿੜਾ ਨਾ ਛੱਡਿਆ। ਮੈਂ ਤਖ਼ਤ ਵੀ ਹਾਸਿਲ ਕਰ ਲਿਆ ਤੇ ਉਸਨੂੰ ਮਣਾਂ ਮੂੰਹੀਂ ਮਿੱਟੀ ਥੱਲੇ ਵੀ ਦੱਬ ਦਿੱਤਾ । ਪਰ ਪਰਜਾ ਉਹਦੇ ਨਾਂ ਦੀ ਮਾਲਾ ਜਪਦੀ ਰਹੀ । ਉਹ ਨੇਕ ਦਿਲ ਸੀ, ਹਰਮਨ ਪਿਆਰਾ ਸੀ, ਰਹਿਮ ਦਿਲ ਸੀ. ਉਸ ਦਿੱਲੀ ਦਾ ਦਿਲ ਜਿੱਤਿਆ ਹੋਇਆ ਸੀ, ਪਰ ਮੈਨੂੰ ਉਹਦੀ ਹਰ ਹਰਕਤ ਤੋਂ ਨਫ਼ਰਤ ਸੀ। ਉਸ ਮੁਹੱਬਤ ਨਾਲ ਜਨਤਾ ਜਿੱਤੀ ਤੇ ਮੈਂ ਤਲਵਾਰ ਦੇ ਜ਼ੋਰ ਨਾਲ ਇਸਲਾਮੀ ਹਕੂਮਤ ਕਾਇਮ ਕਰ ਰਿਹਾ ਸਾਂ । ਭਾਵੇਂ ਮੁਗਲ ਹਕੂਮਤ ਦੀਆਂ ਜੜ੍ਹਾਂ ਪਤਾਲ ਵਿਚ ਲੱਗ ਚੁੱਕੀਆਂ ਸਨ, ਪਰ ਮੈਂ ਇਨ੍ਹਾਂ ਨੂੰ ਪੰਜ ਸੌ ਸਾਲ ਲਈ ਹੋਰ ਪੱਕੀਆਂ ਕਰਨੀਆਂ ਚਾਹੁੰਦਾ ਸਾਂ । ਪਰ ਇਹ ਮੇਰਾ ਇਕ ਭਰਮ ਸੀ । ਐਵੇਂ ਰੇਤ ਦੇ ਮਹਿਲ ਉਸਾਰਨ ਵਾਂਗੂੰ ਹਵਾ ਵਿਚ ਤਲਵਾਰਾਂ ਮਾਰ ਰਿਹਾ ਸਾਂ । ਅੱਬਾ ਜਾਨ ਦਾਰਾ ਦੇ ਬਹੁਤ ਦਿਲਦਾਦਾ ਸਨ । ਯਾਰੋ ! ਦਾਰਾ ਨੇ ਇਕ