ਆਹ ਮਾਰੀ ਤੇ ਸਾਰਾ ਹਿੰਦੁਸਤਾਨ ਭੁੱਬਾਂ ਮਾਰ ਕੇ ਰੋਣ ਲੱਗ ਪਿਆ । ਕਿਹੜੀ ਸੁੰਡ ਦੀ ਗੰਢੀ ਸੀ ਦਾਰਾ ਕੋਲ ਜਿਹੜੀ ਮੇਰੇ ਕੋਲ ਨਹੀਂ ਸੀ । ਅੱਬਾ ਜਾਨ ਦਾ ਖਿਆਲ ਸੀ ਅਸੀਂ ਸਾਰੇ ਭਰਾ ਰਲ ਕੇ ਇਕ ਇਕ ਪਾਵੇ ਦੀ ਇਕ ਇਕ ਜਣਾ ਰਾਖੀ ਕਰੀਏ। ਪਰ ਇਹ ਗੱਲ ਮੈਨੂੰ ਮੂਲੋਂ ਨਹੀਂ ਸੀ ਭਾਉਂਦੀ । ਮੈਂ ਬਾਦਸ਼ਾਹ ਬਣਨਾ ਚਾਹੁੰਦਾ ਸਾਂ । ਮੈਨੂੰ ਕਿਸੇ ਭਰਾ ਦੀ ਹਮਦਰਦੀ ਦੀ ਲੋੜ ਨਹੀਂ ਸੀ । ਮੈਂ ਜ਼ਬਰਦਸਤੀ ਧੋਖੇ ਫਰੇਬ ਦੇ ਛਿੱਟੇ ਮਾਰੇ । ਤਲਵਾਰ ਲਹੂ ਨਾਲ ਰੰਗੀ ਤੇ ਹਕੂਮਤ ਖੋਹ ਲਈ । ਲਾਲਚ ਰਿਸ਼ਵਤ ਦੇ ਕੇ ਅਹਿਲਕਾਰ ਖਰੀਦੇ । ਮੈਂ ਆਪਣੇ ਹੱਥੀਂ ਤਾਜ ਆਪਣੇ ਸਿਰ ਤੇ ਰੱਖਿਆ। ਅੱਬਾ ਜਾਨ ਨੂੰ ਬੜਾ ਚਾਅ ਸੀ ਕਿ ਔਰੰਗਜ਼ੇਬ ਇਕ ਵਾਰ ਫਿਰ ਪੁੱਤ ਬਣ ਕੇ ਮੇਰੇ ਕੋਲ ਆਵੇ ਤੇ ਮੈਂ ਆਪਣਾ ਤਾਜ ਆਪਣੇ ਹੱਥੀਂ ਉਹਦੇ ਸਿਰ ਤੇ ਰੱਖਾਂ, ਉਹਦਾ ਮੱਥਾ ਚੁੰਮਾਂ ਤੇ ਸਿਰਵਾਰਨੇ ਕਰਾਂ, ਹੀਰਿਆਂ ਦੇ ਮੋਤੀਆਂ ਦੇ । ਪਰ ਮੇਰੀ ਭੈਣ ਨੇ ਮੇਰੇ ਕੰਨ ਭਰ ਦਿੱਤੇ ਤੇ ਮੈਨੂੰ ਅੱਬਾ ਜਾਨ ਵਲੋਂ ਪੱਥਰ ਕਰ ਦਿੱਤਾ । ਮੈਂ ਕਿਲੇ 'ਚ ਉਦੋਂ ਅੰਦਰ ਗਿਆ ਜਦੋਂ ਆਪਣੇ ਪਿਓ ਨੂੰ ਸੱਤਾਂ ਕੱਠੜੀਆਂ ਵਿਚ ਡੱਕ ਦਿੱਤਾ । ਪਿਓ ਉਥੇ ਸਹਿਕਦਾ ਮਰ ਗਿਆ । ਸਾਰੇ ਭਰਾ ਇਕ-ਇਕ ਕਰਕੇ ਤਲਵਾਰ ਦੀ ਭੇਂਟ ਚੜ੍ਹਾ ਦਿੱਤੇ ਮੈਂ । ਖਾਣ-ਪੀਣ ਤੇ ਵੀ ਪਾਬੰਦੀ ਲਾ ਦਿੱਤੀ । ਦੁਨੀਆਂ ਦੀਆਂ ਸਾਰੀਆਂ ਨਿਹਮਤਾਂ ਬੰਦ । ਇਕ ਕਣਕ ਤੇ ਦੂਜਾ ਵੇਸਣ ਦੇ ਚੀਜ਼ਾਂ ਈ ਮੈਂ ਆਪਣੇ ਅੱਬਾ ਜਾਨ ਨੂੰ ਦਿੱਤੀਆਂ, ਜਿਸ ਮੈਨੂੰ ਜ਼ਿੰਦਗੀ ਬਖਸ਼ੀ । ਹੋਰ ਕਿਸੇ ਅੰਨ ਨੂੰ ਹੱਥ ਨਹੀਂ ਲਾ ਸਕਦਾ । ਐਸ਼ੋ ਆਰਾਮ ਵਾਲੇ ਸਾਰੇ ਸਾਧਨ ਬੰਦ ਕਰ ਦਿੱਤੇ । ਸ਼ਾਹ ਜਹਾਨ, ਜਿਸ ਸਾਰੀ ਉਮਰ ਐਸ਼ ਕੀਤੀ ਸੀ, ਸੁੱਕਿਆਂ ਟੁਕੜਿਆਂ ਤੇ ਜੀਉਣ ਲਈ ਮਜਬੂਰ ਕਰ ਦਿੱਤਾ । ਜਿਹਦੀ ਜ਼ਬਾਨ 'ਚੋਂ ਨਿਕਲਿਆ ਲਫ਼ਜ਼ ਕਾਨੂੰਨ ਬਣ ਜਾਂਦਾ ਸੀ ਅੱਜ ਕਿਲੇ ਦੀ ਚਾਰ ਦੀਵਾਰੀ ਵਿਚ ਅੱਡੀਆਂ ਰਗੜ ਰਿਹਾ ਏ । ਪਰ ਆਫਰੀਨ ਦੇ ਅੱਬਾ ਜਾਨ ਤੇ ਖੁੱਦਦਾਰ ਬਾਪ ਨੇ ਮੇਰੀ ਈਨ ਨਹੀਂ ਮੰਨੀ ਤੇ ਅੰਦਰ ਈ ਸੜ ਬਲ ਕੇ ਭੁੱਜ ਗਿਆ । ਮੈਂ ਹਕੂਮਤ ਦੇ ਨਸ਼ੇ ਵਿਚ ਗਲਤਾਨ ਸਾਂ । ਮੈਂ ਬਾਪ ਦੀ ਪਰਵਾਹ ਨਾ ਕੀਤੀ । ਸ਼ਾਹ ਜਹਾਨ ਨੇ ਹਿੰਦੋਸਤਾਨ ਦੇ ਦਿਲ ਤੇ ਰਾਜ ਕੀਤਾ ਸੀ ਪਰ ਮੇਰੇ ਝੰਡੇ ਨੂੰ ਉਸ ਛਿੱਤਰ ਤੇ ਵੀ ਨਾ ਮਾਹਿਆ ਤੇ ਜਾਨ ਦੇ ਦਿੱਤੀ ।
ਖਲਿਕ ਦਾਦ ਇਕ ਹਾਥੀ ਦਾ ਨਾਂ ਏ ਜਿਸ ਉਤੇ ਸ਼ਾਹ ਜਹਾਨ ਈ ਸਵਾਰੀ ਕਰ ਸਕਦਾ ਸੀ । ਬੁਰੀ ਸ਼ਾਮਤ ਨੂੰ ਹਾਥੀਵਾਨ ਉਸੇ ਹਾਥੀ ਨੂੰ ਸਲਾਮੀ ਲਈ ਮੇਰੇ ਦਰਬਾਰ 'ਚ ਲੈ ਆਇਆ।
ਹਾਥੀ ਵੀ ਮਾਲਕ ਦਾ ਬੜਾ ਖੈਰ ਖ਼ਾਹ ਸੀ। ਬੇਜ਼ਬਾਨ ਨੂੰ ਖੁਦਾ ਕਿਵੇਂ ਐਨੀ ਅਕਲ ਦੇ ਦਿੰਦਾ ਏ ! ਹਾਥੀਵਾਨ ਨੇ ਇਸ਼ਾਰਾ ਕੀਤਾ ਸਲਾਮ ਕਰਨ ਲਈ। ਉਸ ਪੱਠੇ ਨੇ ਇਕ ਵਾਰ ਸੁੰਡ ਚੱਕੀ । ਜਦੋਂ ਮੇਰੀਆਂ ਤੇ ਉਹਦੀਆਂ ਅੱਖਾਂ ਚਾਰ ਹੋਈਆਂ ਤਾਂ ਉਸ ਸੁੰਡ ਥੱਲੇ ਕਰ ਲਈ। ਬੜੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਟੱਸ ਤੋਂ ਮੱਸ ਨਾ ਹੋਇਆ ਤੇ ਸਲਾਮ ਨਾ ਕੀਤੀ । ਉਹ ਚਿਹਰੇ ਪਛਾਣਦਾ ਸੀ । ਉਸ ਸਾਰੀ ਜ਼ਿੰਦਗੀ ਸ਼ਾਹ ਜਹਾਨ ਤੋਂ ਬਗੈਰ ਕਦੇ ਕਿਸੇ ਨੂੰ ਸਲਾਮ ਨਾ ਕੀਤੀ। ਮੈਨੂੰ ਬੜਾ ਗੁੱਸਾ ਆਇਆ, ਗੁੱਸਾ ਚੰਡਾਲ ਹੁੰਦਾ ਏ । ਯਾਰੋ ਜਿਹਦਾ ਹੁਕਮ ਹਾਥੀ ਵੀ ਨਾ ਮੰਨੇ ਉਹ ਬਾਦਸ਼ਾਹ ਕਾਹਦਾ ਹੋਇਆ । ਮੈਂ ਆਪਣੀ ਆਕੜ ਵਿਚ ਸਾਂ ਤੇ ਹਾਥੀ ਆਪਣੀ ਜਿਦ ਤੇ ਸੀ । ਬੰਦਾ ਹੁੰਦਾ ਸਮਝ ਜਾਂਦਾ ਭੈਅ ਖਾ ਜਾਂਦਾ। ਡਰ ਜਾਂਦਾ ਜਾਂ ਡਰਾਇਆ ਜਾਂਦਾ ਪਰ ਹਾਥੀ ਨੇ ਮੈਨੂੰ ਪੋਲੇ ਤੇ ਵੀ ਨਾ ਜਾਣਿਆ । ਮੈਂ ਅੱਗ ਬਗੋਲਾ ਹੋ ਗਿਆ। ਮੇਰੀਆਂ ਅੱਖਾਂ 'ਚੋਂ ਅੱਗ ਵਰ੍ਹ ਰਹੀ ਸੀ । ਮੇਰਾ