ਦੂਜਾ ਜਾਸੂਸ ਆਖਣ ਲੱਗਾ,-ਬਾਰਾਂ ਇਮਾਮਬਾੜੇ ਹਨ ਤੇ ਬਾਰਾਂ ਈ ਇਮਾਮ ਉਹ ਹਨ। ਖਾਲੀ ਖਿਡੌਣੇ ਹਨ । ਰਾਜੇ, ਸੂਬੇਦਾਰ ਤੇ ਸ਼ਹਿਜ਼ਾਦੇ ਤਵੀਤ ਲੈ ਕੇ ਆਪਣੇ ਡੌਲਿਆਂ ਤੇ ਬੰਨ੍ਹਦੇ ਹਨ । ਉਹ ਆਪਣੀ ਨਸਲ ਹਜ਼ਰਤ ਮੁਹੰਮਦ ਨਾਲ ਮੇਲਦੇ ਹਨ। ਇਹ ਫ਼ਕੀਰ ਅਕਸਰ ਜਾਮਾ ਮਸਜਿਦ ਦੀ ਚੌਖਟ ਤੇ ਵੇਖੇ ਜਾਂਦੇ ਹਨ ।
ਤੀਜਾ ਜਾਸੂਸ ਬੋਲਿਆ,—ਇਕ ਸਿਪਾਹੀ ਦਾ ਘੋੜਾ ਅੱਲਾ ਨੂੰ ਪਿਆਰਾ ਹੋ ਗਿਆ ਤੇ ਉਸ ਸ਼ਾਹੀ ਸੜਕ ਤੇ ਉਹਦੀ ਕਬਰ ਬਣਾ ਦਿੱਤੀ, ਖੂਬਸੂਰਤ ਮਕਬਰਾ । ਜੁੰਮੇ-ਰਾਤ ਵਾਲੇ ਦਿਨ ਮਣਾਂ ਮੂੰਹੀ ਤੇਲ ਇਕੱਠਾ ਹੁੰਦਾ ਏ ਉਥੇ ।
ਇਕ ਸੂਹ ਦੇਣ ਵਾਲਾ ਹੋਰ ਬੋਲਿਆ-ਅੱਲਾ ਵਿਰਦੀ ਖਾਂ ਦੀ ਔਰਤ ਆਪਣੇ ਯਾਰ ਨਾਲ ਨੱਸ ਗਈ ਤੇ ਹੁਣ ਇਕ ਕਾਫ਼ਰ ਨਾਲ ਰੰਗ-ਰਲੀਆਂ ਮਨਾ ਰਹੀ ਏ !
ਇਕ ਬੰਦਾ ਹੋਰ ਬੋਲਿਆ,— ਸਦਰ ਬਾਜ਼ਾਰ ਦੀ ਇਕ ਮਸਜਿਦ ਦਾ ਗੁੰਬਦ ਡਿੱਗ ਪਿਆ । ਉਹਦੇ ਥੱਲੇ ਦਸ ਫ਼ਕੀਰ ਦੱਬੇ ਗਏ । ਉਥੋਂ ਦੇ ਹਾਕਮ ਨੇ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਕੱਢਿਆ ਨਹੀਂ ਸਗੋਂ ਹੋਰ ਮਿੱਟੀ ਉੱਤੇ ਪੁਆ ਦਿੱਤੀ ।
ਸ਼ਾਹੀ ਨਗਾਰੇ ਵੱਜੇ, ਸਵਾਰੀ ਨਿਕਲੀ ਤੇ ਮੈਂ ਹਾਥੀ ਤੇ ਸਵਾਰ ਸਾਂ ।
ਸਦਰ ਬਜ਼ਾਰ ਵਿਚੋਂ ਹਾਥੀ ਲੰਘ ਰਿਹਾ ਸੀ । ਹਾਥੀ ਰੋਕੋ, ਮੈਂ ਹੁਕਮ ਦਿੱਤਾ । ਇਸ ਮਲਬੇ ਥੱਲੇ ਦਸ ਫ਼ਕੀਰ ਦੱਬੇ ਹਨ ਪੁੱਟੋ ਤੇ ਕੱਢੋ । ਦਸੇ ਫ਼ਕੀਰ ਨਿਕਲ ਆਏ । ਹਾਕਮ ਨੂੰ ਪੁੱਛਿਆ । ਉਸ ਸਿਰ ਝੁਕਾ ਦਿੱਤਾ । ਮੂੰਹੋਂ ਕੁਝ ਨਾ ਬੋਲਿਆ । ਉਹਦਾ ਸਿਰ ਜੁਦਾ ਕਰਨ ਦਾ ਹੁਕਮ ਦਿੱਤਾ ਤੇ ਮੇਰੇ ਬਾਰੇ ਮਸ਼ਹੂਰ ਹੋ ਗਿਆ-ਬਾਦਸ਼ਾਹ ਵਲੀ ਅੱਲਾਹ ਏ, ਫਰਿਸ਼ਤਾ ਏ, ਪੈਗੰਬਰ ਏ !
ਹਾਥੀ ਚੱਲਿਆ ਤੇ ਕੁਝ ਅੱਗੇ ਜਾ ਕੇ ਮੈਂ ਫਿਰ ਰੋਕ ਲਿਆ,—ਇਸ ਹਵੇਲੀ 'ਚ ਕੌਣ ਰਹਿੰਦਾ ਏ ? ਜਵਾਬ ਮਿਲਿਆ ਖ਼ੁਦਾ ਦੇ ਬੰਦੇ । ਪੁੱਤ ਦਿੰਦੇ ਹਨ, ਬਾਗੀ ਪੈਦਾ ਕਰਦੇ ਹਨ, ਬੇਗਮਾਂ ਦੀਆਂ ਗੋਦਾਂ ਭਰਦੇ ਹਨ । ਇਹ ਫੱਕਰ ਲੋਕ ਹਨ ?
-ਨਹੀਂ ! ਇਹ ਫਰੇਬੀ ਹਨ, ਧੋਖੇਬਾਜ਼ ਹਨ, ਝੂਠੇ ਹਨ । ਕਤਲ ਕਰਵਾ ਦਿਉ ਸਰੇ-ਬਾਜ਼ਾਰ ।
-ਅੱਲਾ ਵਿਰਦੀ ਖ਼ਾਂ ਦੀ ਬੇਗਮ ਨੂੰ ਕਿਸ ਨਸਾਇਆ ? ਕਿਸ ਦਮੜੇ ਖਰੇ ਕੀਤੇ ਤੇ ਇਕ ਕਾਫ਼ਰ ਲੜ ਲਾ ਦਿੱਤਾ । ਦੋ ਬੇਗਮਾਂ ਜੈਪੁਰ ਕਿਸ ਭੇਜੀਆਂ ਪਠਾਣੀ ਲਿਬਾਸ ਵਿਚ ? ਇਹ ਫ਼ਕੀਰਾਂ ਦਾ ਦੂਜਾ ਟੋਲਾ ਸੀ । ਇਨ੍ਹਾਂ ਦਾ ਕੰਮ ਦੇ ਇਕ ਦਾ ਘਰ ਉਜਾੜਨਾ ਤੇ ਦੂਜੇ ਦਾ ਵਸਾਉਣਾ, ਜਨਾਨੀਆਂ ਵੇਚਣਾ। ਇਨ੍ਹਾਂ ਹਰਾਮਜ਼ਾਦਿਆਂ ਨੂੰ ਹਾਥੀ ਦੇ ਪੈਰ ਥੱਲੇ ਕੁਚਲ ਦਿਓ। ਲੋਕ ਆਖ ਰਹੇ ਸਨ ਬਾਦਸ਼ਾਹ ਬਹੁਤ ਜਾਣੀ ਜਾਣ ਏ । ਹਾਥੀ ਅੱਗੇ ਲੰਘ ਗਿਆ। ਇਹ ਮਕਬਰਾ ਕਿਸ ਦਾ ਏ ? ਜਵਾਬ ਮਿਲਿਆ ਕਿਸੇ ਵਲੀ ਦਾ । ਅੱਗੋਂ ਮੈਂ ਆਖਿਆ,—ਘੋੜਾ ਵੀ ਵਲੀ ਹੋ ਸਕਦੈ ? ਫਰੇਬ, ਧੋਖਾ । ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾ ਕੇ ਉਨ੍ਹਾਂ ਦੇ ਬੋਜ੍ਹੇ ਟਟੋਲੇ ਜਾਂਦੇ ਹਨ । ਮਜ਼ਾਵਰ ਨੂੰ ਫੜੋ । ਕਬਰ ਪੁੱਟੀ ਤਾਂ ਘੋੜੇ ਦੀਆਂ ਹੱਡੀਆਂ ਨਿਕਲੀਆਂ। ਕਿਉਂ ਭਾਈ ਤੈਨੂੰ ਕੋਈ ਬੰਦਾ ਨਹੀਂ ਲੱਭਾ ਕਬਰ 'ਚ ਦਫ਼ਨਾਉਣ ਨੂੰ ? ਘੋੜਾ ਈ ਦਬਾ ਛੱਡਿਆ । ਬਹੁਤ ਭੁੱਖਾ ਮੈਂ ? ਇਹਨੂੰ ਘੋੜੇ ਦੇ ਮਗਰ ਬੰਨ੍ਹ ਦਿਓ ਤੋਂ ਘਸੀਟ-ਘਸੀਟ ਕੇ ਇਹਦੀ ਜਾਨ ਕੱਢ ਦਿਉ। ਹਾਥੀ ਅੱਗੇ ਤੁਰ ਪਿਆ। ਹਾਥੀ