Back ArrowLogo
Info
Profile

ਚਲਦਾ ਰਿਹਾ । ਦਿੱਲੀ ਵਾਲਿਆਂ ਮੈਨੂੰ ਵਲੀ ਅੱਲਾਹ, ਨਜੂਮੀ, ਖ਼ੁਦਾ ਦਾ ਪਿਆਰਾ ਤੇ ਸੂਝ ਵਾਲਾ ਬਾਦਸ਼ਾਹ ਆਖਣਾ ਸ਼ੁਰੂ ਕਰ ਦਿੱਤਾ । ਬਹੁਤ ਚਿਰ ਤਕ ਦਿੱਲੀ ਤੇ ਘੋੜਾ, ਫ਼ਕੀਰ, ਬਾਦਸ਼ਾਹ ਰਾਜ ਕਰਦੇ ਰਹੇ ।

ਇਕ ਰਾਜਾ ਕਰਮ ਸਿੰਘ ਸੀ, ਜਿਸ ਛਤਰਸਾਲ ਦੀ ਛਾਤੀ ਵਿੰਨ੍ਹੀ ਤੇ ਮੈਨੂੰ ਦਿੱਲੀ ਦੇ ਤਖ਼ਤ ਦਾ ਵਾਰਸ ਬਣਾਇਆ । ਅਸਲ ਵਿਚ ਦਾਰਾ ਦਾ ਲੱਕ ਤੋੜਨ ਵਾਲਾ ਉਹੋ ਈ ਬੰਦਾ ਸੀ । ਮੈਂ ਉਦੋਂ ਉਸ ਨੂੰ 'ਤੀਸ ਹਜ਼ਾਰੀ' ਦਾ ਰੁਤਬਾ ਦੇਣ ਦਾ ਵਾਅਦਾ ਕੀਤਾ ਸੀ । ਪਰ ਜਦੋਂ ਮੈਂ ਬਾਦਸ਼ਾਹ ਬਣ ਗਿਆ ਤੇ ਉਸ ਨੂੰ ਠੁੱਠ ਵਿਖਾਇਆ। ਉਹਦੇ ਘਰ ਪੰਜ ਹਜ਼ਾਰੀ ਖ਼ਿਲਅਤ ਭੇਜ ਦਿੱਤੀ । ਪਰ ਉਸ ਅਣਖੀਲੇ ਰਾਜਪੂਤ ਨੇ ਮੇਰਾ ਨਜ਼ਰਾਨਾ ਤੇ ਲੈ ਲਿਆ ਪਰ ਦਰਬਾਰ ਦੀ ਹਾਜ਼ਰੀ ਕਬੂਲ ਨਾ ਕੀਤੀ। ਜ਼ਹਿਰ ਨਾਲ ਭਰੀ ਪੋਸ਼ਾਕ ਮੈਂ ਉਸ ਨਟਕੀਲੀ, ਜੁਆਨ ਜਹਾਨ ਮੁਟਿਆਰ ਦੇ ਹੱਥ ਭੇਜੀ ਸੀ ਜਿਸ ਆਪਣੇ ਹੱਥੀਂ ਇਕ ਵਾਰ ਪੁਆ ਕੇ ਵੇਖੀ। ਰਾਤੀਂ ਉਹ ਰੱਬ ਦੇ ਹਜ਼ੂਰ ਚਲਾ ਗਿਆ । ਦਿਨੇ ਅਰਬੀ ਚੁੱਕੀ, ਚਿਤਾ ਤੇ ਰੱਖੀ ਸੁਆਹ ਕਰ ਕੇ ਰੱਖ ਦਿੱਤਾ । ਸੱਪ ਵੀ ਮਰ ਗਿਆ ਤੇ ਲਾਠੀ ਵੀ ਨਾ ਟੁੱਟੀ। ਉਹਦੀ ਵਿਧਵਾ ਨੇ ਬਦ-ਦੁਆ ਦਿੱਤੀ । ਉਹਦੀ ਬਦ-ਦੁਆ ਦਾ ਮਾਰਿਆ-ਮਾਰਿਆ ਫਿਰ ਰਿਹਾ ਹਾਂ।

ਮੈਂ ਮੁਸਲਮਾਨਾਂ ਨਾਲ ਵੀ ਘੱਟ ਨਹੀਂ ਗੁਜ਼ਾਰੀ। ਨਿਜਾਬਤ ਖ਼ਾਂ ਦਾਰਾ ਦਾ ਇਕੋ ਇਕ ਇਤਬਾਰੀ ਜਰਨੈਲ ਸੀ । ਸਾਰੀ ਮੁਗਲ ਫ਼ੌਜ ਉਹਦੇ ਨਾਂ ਤੋਂ ਬਰ-ਥਰ ਕੰਬਦੀ ਸੀ । ਇਕ ਦਿਨ ਇਕੱਲਾ ਟੱਕਰ ਗਿਆ ਤੇ ਮੈਂ ਉਸ ਨੂੰ ਹੱਥਾਂ ਤੇ ਪਾ ਲਿਆ । ਸਾਡੇ ਦੋਹਾਂ 'ਚ ਇਹ ਫੈਸਲਾ ਹੋ ਗਿਆ ਕਿ ਦਾਰਾ ਹਾਰ ਜਾਏ ਤਾਂ ਮੈਂ ਤੈਨੂੰ ਸੂਬੇਦਾਰ ਬਣਾ ਦਿਆਂਗਾ । ਉਹ ਮੇਰੇ ਝਾਂਸੇ ਵਿਚ ਆ ਗਿਆ। ਨਿਜਾਬਤ ਖ਼ਾਂ ਜ਼ਬਾਨ ਤੇ ਤਲਵਾਰ ਦੋਹਾਂ ਦਾ ਧਨੀ ਸੀ । ਉਸ ਜੰਗ ਜਿੱਤ ਕੇ ਵਿਖਾ ਦਿੱਤੀ ਤੇ ਮੈਨੂੰ ਆਪਣੀ ਹੱਥੀਂ ਤਖ਼ਤ ਤੇ ਬਿਠਾਇਆ ਤੇ ਆਪਣਾ ਹੱਕ ਮੰਗਿਆ। ਮੈਂ ਕੀ ਬਦਲਾ ਦਿੱਤਾ ? ਉਹਦੀ ਇਕ ਬਾਂਹ ਵਢਾ ਦਿੱਤੀ ਤੇ ਰੋਜ਼ ਦਰਬਾਰ ਵਿਚ ਹਾਜ਼ਰੀ ਭਰਨ ਦਾ ਹੁਕਮ ਦਿੱਤਾ । ਤੀਸ ਹਜ਼ਾਰੀ ਖ਼ਿਤਾਬ ਵੀ ਬਖਸ਼ਿਆ । ਜੇ ਦਰਬਾਰ ਵਿਚ ਨਾ ਆਵੇ ਤਾਂ ਜਿਹੜਾ ਕੋਈ ਜਿੱਥੇ ਵੇਖੇ ਸਿਰ ਲਾਹ ਦੇਵੇ ।

ਪਰ ਉਹ ਪਠਾਣ ਸੀ ਉਸ ਇਕ ਦਿਨ ਵੀ ਹਾਜ਼ਰੀ ਨਾ ਭਰੀ ਤੇ ਦੂਜੇ ਦਿਨ ਖੂਹ 'ਚ ਡੁੱਬ ਮੋਇਆ । ਉਹਦੀ ਬੇਵਾ ਬੇਗਮ ਬੁਰਕਾ ਪਾ ਕੇ ਦਰਬਾਰ 'ਚ ਆ ਗਈ ਤੇ ਉਸ ਭਰੇ ਦਰਬਾਰ ਵਿਚ ਮੈਨੂੰ ਬਦ ਦੁਆ ਦਿੱਤੀ । ਸਾਰਾ ਮਹਿਲ ਗੂੰਜ ਉੱਠਿਆ ਪਰ ਮੈਂ ਗੱਲ ਨਾ ਗੌਲੀ ਤੇ ਹੱਸ ਕੇ ਕੋਲ ਦੀ ਲੰਘ ਗਿਆ । ਇਹ ਗੁਨਾਹ ਮੇਰੀ ਝੋਲੀ 'ਚ ਭਰ ਗਏ ।

ਤੱਤਾ-ਤੱਤਾ ਲਹੂ ਤੇ ਤਾਜ਼ਾ-ਤਾਜ਼ਾ ਬੋਟੀਆਂ 'ਸਰਮਦ' ਦੀਆਂ ਮੈਂ ਤੜਪਦੀਆਂ ਵੇਖੀਆਂ ਜਾਜਾ ਮਸਜਿਦ ਦੀਆਂ ਪੌੜੀਆਂ ਤੋਂ । ਉਸ ਫੱਕਰ ਦੇ ਲਹੂ ਨਾਲ ਧੋਤੀਆਂ ਗਈਆਂ ਪੌੜੀਆਂ । ਲਾਸ਼ ਸੱਤ ਦਿਨ ਤਕ ਕੁੱਤੇ ਚੱਟਦੇ ਰਹੇ । ਪਰ ਮੈਂ ਐਨਾ ਜ਼ਿੱਦੀ ਸਾਂ ਕਿ ਮੇਰੇ ਮੱਥੇ ਤੇ ਰੱਤੀ ਭਰ ਵੱਟ ਨਾ ਪਿਆ। ਉਸ ਸੂਫੀ ਨਾਲ ਮੇਰੀ ਕਾਹਦੀ ਦੁਸ਼ਮਣੀ ਸੀ ? ਜਦੋਂ ਮੈਂ ਸ਼ਹਿਜ਼ਾਦਾ ਸਾਂ, ਉਦੋਂ ਇਕ ਦਿਨ ਮੈਂ', ਬਾਂਦਸ਼ਾਹ ਤੇ ਮੇਰਾ ਵੱਡਾ ਭਰਾ ਦਾਰਾ ਤਿੰਨੇ ਜਣੇ ਜਾਮਾ ਮਸਜਿਦ ਵਿਚ ਨਮਾਜ਼ ਪੜ੍ਹਨ ਆ

25 / 52
Previous
Next