ਅਜੇ ਤੱਕ ਕਾਲੀਆਂ ਹਨ । ਉਸ ਭੁਲੇਖੇ 'ਚ ਉਨ੍ਹਾਂ ਦੇ ਦੋ ਨਿਕਾਹ ਹੋਰ ਕੀਤੇ । ਮੀਂਹ ਮੁਸਲਾਧਾਰ ਵਰ੍ਹ ਰਿਹਾ ਸੀ । ਗੜ੍ਹੇ ਪੈ ਰਹੇ ਸਨ । ਬਾਦਸ਼ਾਹ ਨੂੰ ਬਾਰਸ਼ ਵਿਚ ਸੈਰ ਕਰਵਾਈ। ਛਿੱਟ ਵੀ ਹਜ਼ੂਰ ਦੀ ਪੋਸ਼ਾਕ ਤੇ ਪਈ ਸੀ ? ਗੜ੍ਹੇ ਫੁੱਲ ਬਣ ਗਏ । ਟਿੱਡੀ ਦਲ ਨੇ ਦਿੱਲੀ ਤੇ ਹਮਲਾ ਕੀਤਾ । ਸਾਰੀ ਦਿੱਲੀ ਉਜੜ ਜਾਂਦੀ । ਜ਼ਰਾ ਕੁ ਜਿੰਨੀ ਸੋਟੀ ਹਿਲਾਈ ਟਿੱਡੀ ਦਲ ਮੋੜ ਦਿੱਤਾ। ਠਰੀ ਚਾਨਣੀ ਵਿਚ ਗੰਗਾ ਦੀ ਰੇਤ ਦੂਰੋਂ ਚਮਕ ਰਹੀ ਸੀ । ਭਖਦੇ ਅੰਗਿਆਰਾਂ ਵਿਚ ਬਦਲ ਦਿੱਤੀ ਰੇਤ । ਨਿੰਦਕ ਕਾਜੀ ਦੀ ਜ਼ਬਾਨ ਖਿਚ ਲਈ । ਸ਼ਹਿਜ਼ਾਦੇ ਨੂੰ ਬੁਖਾਰ ਚੜਿਆ । ਹਕੀਮ ਨਾ ਤੋੜ ਸਕੇ । ਸਤਿਨਾਮ ਦੀ ਬਾਣੀ ਪੜ੍ਹ ਕੇ ਨੌ-ਬਰ-ਨੌ ਕਰ ਦਿੱਤਾ। ਤੁਸਾਂ ਦਿਨੇ ਤਾਰੇ ਵੇਖਣੇ ਚਾਹੇ ਤੇ ਉਨ੍ਹਾਂ ਦਿਨੇ ਤਾਰੇ ਵਿਖਾ ਦਿੱਤੇ । ਚੌਸਰ ਖੇਡੀ ਜਾ ਰਹੀ ਸੀ ਤੇ ਸਾਰੇ ਦੇਸ਼ ਦੇ ਖਿਡਾਰੀ ਇਕੱਠੇ ਸਨ । ਚਾਰੇ ਦੀਆਂ ਚਾਰੇ ਬਾਜ਼ੀਆਂ ਜਿੱਤ ਲਈਆਂ ਤੇ ਉਹ ਤਲੀਆਂ ਮਲਦੇ ਰਹਿ ਗਏ। ਕੀ ਇਹ ਕ੍ਰਿਸ਼ਮਾ ਨਹੀਂ ਤੇ ਹੋਰ ਕੀ ਏ । ਇਹ ਇਬਾਦਤ ਦਾ ਅਸਰ ਏ । ਬੇਗਮ ਨੂੰ ਜਨੇਪੇ ਦੀਆਂ ਪੀੜਾਂ ਸਨ, ਮਹਿਲ ਵਿਚ ਕੁਹਰਾਮ ਮੱਚਿਆ ਹੋਇਆ ਸੀ । ਇਕ ਪੁੜੀ ਦਿੱਤੀ ਤੇ ਦਰਦਾਂ ਹਵਾ ਹੋ ਗਈਆਂ। ਕੜਕਦੀ ਧੁੱਪ ਵਿਚ ਹਜੂਰ ਬੇਸੁੱਧ ਹੋ ਗਏ ਸਨ । ਕੀ ਵਰਖਾ ਰੁੱਤ ਦਾ ਸੁਹਾਣਾ ਮੌਸਮ ਨਹੀਂ ਸੀ ਕਰ ਦਿੱਤਾ ? ਆਪਣੇ ਗੁਰੂ ਵਿਚ ਐਨਾ ਬਲ ਸੀ ਇਕ ਮਾਮੂਲੀ ਜਿਹੇ ਬੰਦੇ ਦੇ ਮੋਢੇ ਤੇ ਬਾਪੀ ਦਿੱਤੀ ਤੇ ਉਸ ਰੁਸਤਮ ਪਹਿਲਵਾਨ ਦੇ ਮੋਢੇ ਲਾ ਦਿੱਤੇ । ਖੱਬੀ ਖਾਂ ਤਲਵਾਰਾਂ ਦੇ ਧਨੀ ਜਿਨ੍ਹਾਂ ਦੇ ਹੱਥਾਂ ਵਿਚ ਤਲਵਾਰਾਂ ਨੱਚਦੀਆਂ ਸਨ ਇਕ ਮਾੜੂਆ ਜਿਹਾ ਜੱਟ ਉਨ੍ਹਾਂ ਦੇ ਗਲ ਪਿਆ ਤੇ ਤਲਵਾਰਾਂ ਖੋਹ ਲਈਆਂ । ਨਿਹੱਥੇ ਕਰ ਕੇ ਬਿਠਾ ਦਿੱਤਾ ਦਰਬਾਰ ਵਿਚ । ਪੀਰ ਮੁਰਸ਼ਦ ਗੌਸ ਮੁਹੰਮਦ ਦੀ ਮੌਤ ਵਿਖਾਈ ਹੈ ਤੇ ਭਵਿਖ ਬਾਣੀ ਕੀਤੀ ਕਿ ਕਲ੍ਹ ਇਸ ਮਰ ਜਾਣਾ ਏ । ਸੱਚ ਹੋਇਆ ਸੀ ਨਾ ? ਮਲੂਕ ਜਿਹੀ ਅਲ੍ਹੜ ਮੁਟਿਆਰ ਦੇ ਸਿਰ ਤੇ ਪਿਆਰ ਦਿੱਤਾ ਤੇ ਗੱਭਰੂ ਬਣਾ ਕੇ ਰੱਖ ਦਿੱਤਾ । ਤੁਹਾਨੂੰ ਕਈ ਵਾਰ ਸਪਨੇ 'ਚ ਮਿਲੇ । ਜੋ ਰਾਤੀਂ ਤੁਹਾਡੇ ਨਾਲ ਵਾਪਰੀ ਜਫਜ਼-ਬ-ਲਫਜ਼ ਦਿਨੇ ਦੱਸ ਦਿੱਤੀ । ਤੂਫਾਨ ਚ ਫਸਿਆ ਬੇੜਾ ਜਦ ਨਾ ਨਿਕਲਿਆ। ਮਲਾਹ ਥੱਕ ਟੁੱਟ ਕੇ ਹਾਰ ਬੈਠੇ ਤਾਂ ਮੇਰੇ ਗੁਰੂ ਨੇ ਰਤਾ ਕੁ ਮੋਢਾ ਲਾਇਆ ਤੇ ਬੇੜਾ ਨਿਕਲ ਆਇਆ। ਮੱਕੇ ਮਦੀਨੇ ਦੇ ਸਾਖਸ਼ਾਤ ਦਰਸ਼ਨ ਨਹੀਂ ਸਨ ਤੁਸੀਂ ਕੀਤੇ ? ਦੇਸ਼ ਭਰ ਦੇ ਕਿਲਿਆਂ ਵਿਚ ਕੀ ਗੋਂਦਾ ਹੁੰਦੀਆਂ ਜਾ ਰਹੀਆਂ ਹਨ ਤੁਹਾਨੂੰ ਦਿੱਲੀ 'ਚ ਬੈਠਿਆਂ ਨਹੀਂ ਸੀ ਵਿਖਾ ਦਿੱਤੀਆਂ ? ਮੋਈ ਹੋਈ ਗਾਂ ਨੂੰ ਜਿੰਦਾ ਕਰ ਵਿਖਾਇਆ। ਹੀਰਿਆਂ ਜੜੀ ਤਸਬੀ ਹਜ਼ੂਰ ਕਿਤੇ ਗੁਆ ਆਏ ਸਨ । ਨਜੂਮੀ ਜੋਤਸ਼ੀ ਜ਼ੋਰ ਲਾ ਕੇ ਹਾਰ ਗਏ, ਅੱਧੀ ਘੜੀ 'ਚ ਲੱਭ ਕੇ ਪੇਸ਼ ਕਰ ਦਿੱਤੀ । ਦਸਤਰ ਖਾਨ ਤੇ ਬੈਠਿਆਂ ਹਜੂਰ ਨੇ ਇੱਛਾ ਕੀਤੀ ਕਾਬਲ ਦੇ ਮੇਵੇ ਖਾਣ ਦੀ, ਹਾਜ਼ਰ ਹੋਏ ਸਨ ਨਾ ? ਮਹਿਲ ਵਿਚ ਹੰਸ ਮੋਤੀ ਚੁਗਣ ਆਣ ਉੱਤਰੇ । ਅਸਲੀ ਮੋਤੀ ਅਹਿਲਕਾਰਾਂ ਨੂੰ ਦਿੱਤੇ ਹੰਸਾਂ ਦੇ ਚੁਗਣ ਲਈ ਪਰ ਉਨ੍ਹਾਂ ਨਕਲੀ ਮੋਤੀਆਂ ਦਾ ਚੋਗਾ ਪਾਇਆ। ਹੰਸਾਂ ਨੇ ਚੁੰਜ ਮਾਰ ਕੇ ਵੀ ਨਾ ਵੇਖੀ । ਜੌਹਰੀ ਦਾ ਪਾਜ਼ ਖੁੱਲ੍ਹ ਗਿਆ। ਗਿਆਰਾਂ ਦਿਨ ਸਮਾਧੀ ਲਾਈ ਰੱਖੀ, ਅੰਨ ਦਾ ਭੋਰਾ ਮੂੰਹ ਵਿਚ ਨਾ ਪਾਇਆ। ਚੌਂਕੀ ਡਾਰੀ ਤੇ ਉਹਦੇ ਥੱਲੇ ਭੂਤ ਲਿਆ ਬਿਠਾਏ । ਮਾਲਾ ਇਕ ਸੀ ਦੋ ਕਰ ਵਿਖਾਈਆਂ । ਹਜ਼ੂਰ ਨੂੰ ਵੀ ਭੁਲੇਖੇ 'ਚ ਪਾ ਦਿੱਤਾ ਤੇ ਦਰਬਾਰ ਨੂੰ ਵੀ । ਦਰਿਆਈ ਘੋੜਾ ਹਜੂਰ ਦੀ ਸਵਾਰੀ ਲਈ ਪੇਸ਼ ਕੀਤਾ । ਮਸਤ ਹਾਥੀ ਜਿਹੜਾ ਕਿਸੇ ਕੋਲੋਂ ਠਲ੍ਹਿਆ ਨਹੀਂ ਸੀ ਜਾਂਦਾ ਹੱਥਾਂ ਤੇ ਚੁੱਕ ਵਿਖਾਇਆ। ਸ਼ੇਰ ਦੀ ਸਵਾਰੀ ਕੀਤੀ ਭਰੇ ਦਰ ਬਾਰ ਵਿਚ । ਜਦੋਂ ਹਜੂਰ ਨੇ ਸ਼ੇਰ ਫੜਨਾ ਚਾਹਿਆ ਨਾ ਗੁਰੂ ਲੱਭਾ ਤੇ ਨਾ ਸ਼ੇਰ । ਮੋਤੀ ਮਸਜਿਦ ਨੂੰ