ਦੁਆਲੇ ਘੁੰਮਦੀ ਵਿਖਾਇਆ । ਬਾਵਰਚੀ ਦਾ ਹੰਕਾਰ ਤੋੜਿਆ । ਖਾਣੇ ਵਿਚੋਂ ਕੀੜੇ ਮਕੌੜੇ ਕੁਰਬਲ ਕੁਰਬਲ ਕਰਦੇ ਵਿਖਾਏ । ਸ਼ਹਿਜ਼ਾਦੀ ਜ਼ੋਬ-ਉਲ-ਨਿਸਾ ਜਿਹੜੀ ਤੁਹਾਨੂੰ ਆਪਣੀ ਜਾਨ ਤੋਂ ਅਜ਼ੀਜ ਸੀ । ਹਕੀਮ, ਵੈਦ ਇਲਾਜ ਕਰਕੇ ਹਾਰ ਚੁੱਕੇ ਸਨ । ਧੂੰਣੇ ਦੀ ਸੁਆਹ ਦੀ ਚੁਟਕੀ ਦਿੱਤੀ ਤੇ ਨੌ ਬਰ-ਨੌਂ ਕਰ ਦਿੱਤੀ । ਤੁਸਾਂ ਜੋ ਕੁਝ ਜਿਸ ਵੇਲੇ ਮੰਗਿਆ ਹਾਜ਼ਰ ਕਰ ਦਿੱਤਾ । ਮਥਰਾ ਦੇ ਪੇੜੇ, ਸੁਨਾਮ ਦੇ ਚਿੜਵੇ, ਰਿਉੜੀ ਰੋਹਤਕ ਦੀ, ਪਟਨੇ ਦੀ ਚਚੋਰੀ, ਕੜਾਹ ਅੰਮ੍ਰਿਤਸਰ ਦਾ, ਗਨੌਰੀ ਸਹਾਰਨਪੁਰ ਦੀ, ਨਾਗਪੁਰ ਦੇ ਸੰਤਰੇ, ਬਨਾਰਸ ਦਾ ਗੰਗਾ, ਜਲ ਲਖਨਊ ਦੇ ਅੰਬ ਹਜ਼ੂਰ ਦੇ ਹਾਜ਼ਰ ਕੀਤੇ । ਜਦੋਂ ਵੀ ਹਜ਼ੂਰ ਨੇ ਕੋਈ ਹੁਕਮ ਦਿੱਤਾ ਉਸ ਤੇ ਫੁੱਲ ਚੜ੍ਹਾਏ। ਐਨਾ ਕੁਝ ਕੀਤਾ । ਪਰ ਫਿਰ ਵੀ ਮੇਰੇ ਗੁਰੂ ਨੂੰ ਹਕੂਮਤ ਨੇ ਹੱਕ ਨਹੀਂ ਦੁਆਇਆ। ਗੁਰ ਗੱਦੀ ਦਾ ਅਸਲੀ ਮਾਲਕ ਰਾਮ ਰਾਇ ਹੀ ਹੈ । ਯਾਰੋ ਘਰੋਂ ਵੀ ਨਿਕਲੇ, ਕੰਨ ਵੀ ਪੜਵਾਏ, ਹੀਰ ਫਿਰ ਨਾ ਮਿਲੀ । ਅੱਛਾ ਅੰਨ ਦਾਤਾ, ਖੁਦਾ ਹਾਫ਼ਜ਼ ! ਚਲਾ ਗਿਆ ਮਸੰਦ ਰਾਮ ਰਾਇ ਦਾ ।