ਰੋਗੀਆਂ ਲਈ ਸ਼ਫ਼ਾ ਦਾ ਦੇਵਤਾ । ਹਜ਼ੂਰ ਇਹੋ ਜਿਹੇ ਮਹਾਂਪੁਰਸ਼ ਦੀਆਂ ਰਹਿਮਤਾਂ ਤੋਂ ਫਾਇਦਾ ਉਠਾਉਣਾ ਚਾਹੀਦਾ ਏ । ਰੱਬੀ ਮੂਰਤਾਂ ਹੀਲੇ ਕਰੀਏ ਤਾਂ ਕਿਤੇ ਆਉਂਦੀਆਂ ਹਨ । ਇਨ੍ਹਾਂ ਦੀ ਮੁਖਾਲਫਤ ਮੌਲਵੀ, ਮੁਲਾਣੇ ਤੇ ਉਨ੍ਹਾਂ ਫ਼ਕੀਰਾਂ ਨੇ ਜ਼ਰੂਰ ਕਰਨੀ ਏ ਜਿਨ੍ਹਾਂ ਦਾ ਰੁਜ਼ਗਾਰ ਬੰਦ ਹੋ ਗਿਆ ਏ । ਦਾਲ ਫੁਲਕੇ ਤੋਂ ਮਜਬੂਰ ਹੋ ਗਏ । ਸ਼ੋਹਰਤ ਜਾਂਦੀ ਰਹੀ । ਪਰੌਂਠੇ ਪੱਕਣੇ ਬੰਦ ਹੋ ਗਏ । ਬਰਿਆਨੀ ਦੀਆਂ ਦੇਗਾਂ ਜਿਨ੍ਹਾਂ ਦੇ ਰੋਜ਼ ਚੜ੍ਹਦੀਆਂ ਸਨ ਫੋਕੇ ਚੌਲ ਈ ਰਿੱਝ ਰਹੇ ਹਨ। ਉਨ੍ਹਾਂ ਦੇ ਹਲਵੇ ਪੂਰੀਆਂ ਦੇ ਦਿਨ ਗਏ। ਗੁਰੂ ਦਾ ਲੰਗਰ ਦਿਨੇ ਰਾਤੀਂ ਲੱਗਦਾ ਏ । ਭੁੱਖੇ ਖਾਣ ਤੇ ਅਸੀਸਾਂ ਦੇਣ । ਰੱਬ ਦੇਂਦਾ ਏ ਤੇ ਲੰਗਰ ਚੱਲਦਾ ਏ । ਕਿਸੇ ਹਕੂਮਤ 'ਚ ਹੈ ਐਨੀ ਜੁੱਰਅਤ ਕਿ ਚਾਰ ਦਿਨ ਵੀ ਲੰਗਰ ਚਲਾ ਸਕੇ । ਰੱਬ ਦੇ ਨਾਂ ਤੇ ਚੜ੍ਹਿਆ ਚੜ੍ਹਾਵਾ ਸਾਰਾ ਪੁੰਨ ਤੇ ਦਾਨ ਕੀਤਾ ਜਾਂਦਾ ਏ। ਇਨ੍ਹਾਂ ਦਾ ਮਾਲਕ ਤੇ ਆਪ ਪ੍ਰਮੇਸ਼ਵਰ ਏ, ਇਹੋ ਈ ਬਰਕਤ ਪਾਉਂਦਾ ਏ।
-ਕਰਾਮਾਤ ਦਾ ਸਹਾਰਾ ਲੈਣਾ, ਇਹਦਾ ਮਤਲਬ ਏ ਕਿ ਉਸ ਬੰਦੇ ਨੂੰ ਸੱਚ ਤੇ ਵਿਸ਼ਵਾਸ ਨਹੀਂ । ਖੁਦਾ ਦੀ ਤਾਕਤ ਤੋਂ ਬਿਲਕੁਲ ਅਨਜਾਣ ਹੈ । ਗੱਲਾਂ ਮੂੰਹ ਨਾਲ ਕਰਨੀਆਂ ਤੇ ਫੈਸਲੇ ਕਰਨੇ । ਕਰਾਮਾਤ ਦਾ ਵਿਖਾਵਾ ਕਰਨਾ ਇਉਂ ਜਾਪਦਾ ਏ ਜਿਵੇਂ ਕੋਈ ਗੱਲਬਾਤ ਨਾਲ ਫੈਸਲਾ ਨਾ ਕਰੋ ਘਸੁੰਨ, ਲਾਠੀ ਤੇ ਛਵੀਆਂ ਨਾਲ ਕਿਸੇ ਤੋਂ ਆਪਣੀ ਗੱਲ ਮਨਾ ਲਵੇ । ਕਿਸੇ ਦੀ ਗੱਲ ਸੁਣਨ ਤੋਂ ਪਹਿਲਾਂ ਈ ਚਪੇੜਾਂ ਮਾਰ-ਮਾਰ ਕੇ ਉਹਦਾ ਮੂੰਹ ਲਾਲ ਕਰ ਦੇਣਾ । ਕਰਾਮਾਤ ਇਖਲਾਕੀ ਕਮਜ਼ੋਰੀ ਦਾ ਚਿੰਨ੍ਹ ਏ । ਰਾਮ ਰਾਇ ਇਕ ਜਾਦੂਗਰ ਏ ? ਇਕ ਮਦਾਰੀ ਏ। ਸੱਚ ਉਹਦੇ ਪੱਲੇ ਨਹੀਂ । ਝੂਠੇ ਪਲਾਲਾਂ ਨਾਲ ਕਿੰਨੇ ਕੁ ਮਹਿਲ ਉਸਾਰ ਸਕਦਾ ਹੈ ? ਇਹ ਰੇਤ ਦੀਆਂ ਕੰਧਾਂ ਆਖਰ ਕਿਰਨੀਆਂ ਨੇ । ਸੱਚ ਇਕ ਸੱਚਾਈ ਏ । ਖ਼ੁਦਾ ਦਾ ਰੂਪ ਏ ਸੱਚ । ਝੂਠੇ ਦੀ ਕਾਹਦੀ ਪਾਇਆ ਏ ? ਸੱਚ ਵਿਚ ਜ਼ਿੰਦਗੀ ਏ, ਸੱਚ ਦਾ ਕੋਈ ਮੁਕਾਮ ਏ । ਝੂਠੇ ਦਾ ਦਾਅ ਚੱਲ ਗਿਆ ਤਾਂ ਘਿਉ ਸੇਵੀਆਂ ਨਾਲ ਪਰਾਤਾਂ ਭਰ ਗਈਆਂ ਤੇ ਜੇ ਪਾਜ ਖੁੱਲ ਗਿਆ ਤੇ ਜੁੱਤੀਆਂ 'ਚ ਦਾਲ ਵੰਡੀ ਗਈ। ਰਾਮ ਰਾਇ ਝੂਠਾ ਏ । ਉਹਨੂੰ ਝੂਠ ਬੋਲਣ ਦਾ ਬਹੁਤ ਵੱਡਾ ਕਮਾਲ ਆਉਂਦਾ ਏ । ਉਹ ਝੂਠ ਵੀ ਬੋਲਦਾ ਏ ਤੇ ਝੂਠ ਦੀ ਲੱਤ ਤੋੜ ਕੇ ਰੱਖ ਦੇਂਦਾ ਏ । ਯਾਰੋ ਉਹਦਾ ਝੂਠ ਵੀ ਸੱਚ ਵਾਂਗ ਜਾਪਦਾ ਏ ।
--ਮਹਿਲ ਤੇ ਪਹਿਰਾ ਸਖ਼ਤ ਹੁੰਦਾ ਜਾ ਰਿਹਾ ਹੈ, ਇਹ ਠੀਕ ਹੈ । ਮੇਰੇ ਰਾਜੇ ਲਿਖ ਭੇਜਿਆ ਹੈ ਦਿੱਲੀ ਅਫਵਾਹਾਂ ਦਾ ਇਕ ਗੜ੍ਹ ਬਣ ਜਾਏਗੀ । ਹਰ ਧਰਮ ਵਾਲੇ ਆਪਣੇ ਆਪ ਨੂੰ ਪਰਦੇਸੀ ਸਮਝਣ ਲੱਗ ਪੈਣਗੇ । ਉਖੜੇ-ਉਖੜੇ ਲੋਕ ਹਕੂਮਤ ਤੋਂ ਬਦਜਨ ਹੁੰਦੇ ਜਾਣਗੇ । ਜਿਸ ਹਾਲ 'ਚ ਮਸਤ ਏ ਉਹਨੂੰ ਉਸੇ ਵਿਚ ਰਹਿਣ ਦਿਓ, ਕਿਸੇ ਨੂੰ ਛੇੜੋ ਨਾ । ਗੱਲਾਂ ਸੁਣੋ ਸਾਰਿਆਂ ਦੀਆਂ ਤੇ ਬਾਕੀ ਦੀਆਂ ਨੂੰ ਹਵਾ ਵਿਚ ਉਡਾ ਦਿਓ । ਹਰ ਧਰਮ ਵਾਲਾ ਆਪਣੀ ਬੀਨ ਵਜਾਉਂਦਾ ਰਹੇ ਸੱਪ ਨੂੰ ਫੜਨ ਵਾਸਤੇ ਇੰਜ ਸਾਰੇ ਸੱਪ ਫੜੇ ਜਾਣਗੇ ਕੋਈ ਡੰਗ ਮਾਰਨ ਵਾਲਾ ਨਾ ਰਹੂ । ਹਕੂਮਤ ਦਾ ਕੰਮ ਬਿਨਾਂ ਖਰਚੋਂ ਹੋ ਰਿਹਾ ਹੈ । ਇਹ ਛੋਟੀ ਜਿਹੀ ਕੌਮ ਏ ਇਸਨੂੰ ਛੋਟੀ ਰਹਿਣ ਦਿਓ ਵੱਡੀ ਨਾ ਬਣਾਓ । ਹਕੂਮਤ ਦੀ ਸਖ਼ਤੀ ਨਾਲ ਇਹਦਾ ਆਕਾਰ ਵੱਡਾ ਹੋ ਜਾਏਗਾ ਤੇ ਫਿਰ ਇਹ ਸਾਂਭਣੀ ਮੁਸ਼ਕਲ ਹੋ ਜਾਵੇਗੀ । ਇਨ੍ਹਾਂ ਦੇ ਹੱਥਾਂ 'ਚੋਂ ਮਾਲਾ ਨਾ ਖੋਹੋ। ਜੇ ਇਨ੍ਹਾਂ ਦੇ ਹੱਥ ਵਿਹਲੇ ਹੋ ਗਏ ਤਾਂ ਇਨ੍ਹਾਂ ਨਿਚੱਲਿਆਂ ਨਹੀਂ ਬਹਿਣਾ ਇਨ੍ਹਾਂ ਤਲਵਾਰਾਂ ਫੜ ਲੈਣੀਆਂ ਨੇ । ਤੇ ਫਿਰ ਤਲਵਾਰਾਂ ਦਾ ਮੁਕਾਬਲਾ ਜੋ ਹਕੂਮਤ ਨਾ ਕਰੇਗੀ ਤੇ ਫਿਰ ਹੋਰ ਕੌਣ ਕਰੂ ? ਇਨ੍ਹਾਂ ਨੂੰ ਆਪਣੀ ਬੰਸਰੀ ਵਜਾਉਣ