Back ArrowLogo
Info
Profile

ਦਿਓ ਤੇ ਤੁਸੀਂ ਆਪਣੇ ਰਾਜ ਭਾਗ 'ਚ ਆਪਣਾ ਮਨ ਲਾਓ । ਹਕੂਮਤ ਦੀ ਰੱਸੀ ਐਨੀ ਲੰਮੀ ਹੋ ਗਈ ਏ ਇਸ ਨੂੰ ਮਜ਼ਬੂਤ ਕਰੋ ਕਿਤੇ ਅੱਧ ਵਿਚੋਂ ਹੀ ਨਾ ਟੁੱਟ ਜਾਏ। ਮੇਰਾ ਮਨ ਉਦਾਸ ਏ ਮੈਂ ਵਾਪਸ ਆ ਰਿਹਾ ਹਾਂ । ਇਹ ਬਹੁਤ ਭਲੇ ਲੋਕ ਹਨ, ਮੈਂ ਇਨ੍ਹਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ । ਜੇ ਤੁਸਾਂ ਜਰਾਂ ਵੀ ਸਖ਼ਤੀ ਕੀਤੀ ਤਾਂ ਮੇਰਾ ਮਹਿਲ ਵੀ ਬਦਨਾਮ ਹੋ ਜਾਏਗਾ ਤੇ ਮੈਂ ਵੀ । ਇਕ ਬਾਲ ਅੰਞਾਣਾ ਜੋ ਆਪਣੇ ਆਪ ਨੂੰ ਗੁਰੂ ਕਹਿੰਦਾ ਏ ਤੇ ਫਿਰ ਕੀ ਏ ਬਾਦਸ਼ਾਹ ਤਾਂ ਨਹੀਂ ਬਣ ਬੈਠਾ । ਹਰ ਬੰਦਾ ਆਪਣੇ ਘਰ 'ਚ ਗੁਰੂ ਏ । ਦਿੱਲੀ ਮਗਰ ਲੱਗ ਗਈ ਏ ਇਹ ਉਹਦੀ ਸੇਵਾ ਦਾ ਮੁੱਲ ਏ । ਹਕੂਮਤ ਵੀ ਆਪਣੇ ਵਲੋਂ ਕੋਈ ਵੱਡਾ ਪ੍ਰੋਗਰਾਮ ਬਣਾਏ ਖੈਰਾਇਤ ਕਰੋ । ਗਰੀਬ-ਗੁਰਬੇ ਦੀ ਖਿਦਮਤ ਕਰੋ । ਆਪੇ ਲੋਕ ਦੁਆਵਾਂ ਦੇਣਗੇ । ਇਨ੍ਹਾਂ ਨਾਲੋਂ ਸਹਿਨਸ਼ਾਹ ਕੋਈ ਵੱਡੀ ਲੀਕ ਮਾਰੇ ਤੇ ਲੋਕ ਆਪੇ ਈ ਸ਼ਹਿਨਸ਼ਾਹ ਦੇ ਨਾਂ ਦੀ ਮਾਲਾ ਫੇਰਨਗੇ । ਇਨ੍ਹਾਂ ਪਰਦੇਸੀਆਂ ਨੂੰ ਕਿਸ ਪੁੱਛਣਾ ਏ। ਇਹ ਸਰੂ ਦੇ ਬੂਟੇ ਪੁੰਗਰ ਰਹੇ ਹਨ । ਇਨ੍ਹਾਂ ਜ਼ਰੂਰ ਸਿਰ ਤੋਂ ਉੱਚੇ ਹੋ ਜਾਣਾ ਏ । ਹਜ਼ੂਰ ਨਜ਼ਰਾਨੇ ਦੇਣ ਗੁਰੂ ਦੀ ਇੱਜ਼ਤ ਕਰਨ । ਗੁਰੂ ਦੀ ਇੱਜ਼ਤ ਵਧਣ ਦਾ ਮਤਲਬ ਏ ਕਿ ਸ਼ਹਿਨਸ਼ਾਹ ਦੀ ਇੱਜ਼ਤ ਨੂੰ ਚਾਰ ਚੰਨ ਲੱਗ ਰਹੇ ਹਨ । ਲੋਕ ਇਧਰ ਹੀ ਲੱਗੇ ਰਹਿਣ ਦਿਓ । ਵਿਹਲੇ ਸ਼ਰਾਰਤਾਂ ਨਹੀਂ ਕਰਦੇ ਕੋਈ ਉਪੱਦਰ ਨਹੀਂ ਮਚਾਉਂਦੇ । ਦਿੱਲੀ ਵਿਚ ਸੁੱਖ ਸਾਂਦ ਏ। ਇਹ ਖ਼ਤ ਚੋਬਦਾਰ ਨੇ ਸ਼ਹਿਨਸ਼ਾਹ ਨੂੰ ਸੁਣਾ ਦਿੱਤਾ ।

ਮਹਾਰਾਣੀ ਨੇ ਵੀ ਗੁਰਾਂ ਦੀ ਅਜਮਾਇਸ਼ ਕੀਤੀ ਏ, ਇਕ ਦਿਨ ਮਹਾਰਾਣੀ ਨੇ ਸੋਚਿਆ ਬੜੀ ਚਰਚਾ ਸੁਣੀਂਦੀ ਏ । ਇਹ ਬਾਲ ਕਾਹਦੇ ਜੋਗਾ ਏ । ਲੋਕ ਐਵੇਂ ਉਹਨੂੰ ਰੱਬ ਦਾ ਪੁੱਤ ਬਣਾਈ ਜਾ ਰਹੇ ਹਨ ।

ਮਹਿਲ ਵਿਚ ਗੁਰਾਂ ਨੂੰ ਸੱਦਿਆ ਗਿਆ ਤੇ ਮਨ ਵਿਚ ਧਾਰ ਲਿਆ ਕਿ ਜੋ ਗੁਰੂ ਕਰਨੀ ਵਾਲਾ ਏ ਤਾਂ ਮੇਰੀ ਗੋਦ ਵਿਚ ਆਣ ਕੇ ਬੈਠੇ । ਨਿੱਕੇ ਜਿਹੇ ਮੁੰਡੇ, ਨਿੱਕੇ ਜਿਹੇ ਗੁਰੂ ਹੱਥ ਵਿਚ ਸੋਟੀ ਫੜ ਲਈ ਮਹਿਲਾਂ ਵਿਚ ਆਣ ਵੜਿਆ, ਛਨ ਛਨ ਕਰਦਾ। ਉਹਦੇ ਪੈਰਾਂ ਦੇ ਸਗਲੇ ਬੋਲ ਰਹੇ ਸਨ, ਧੰਨ ਗੁਰੂ ! ਧੰਨ ਗੁਰੂ ! ਮਹਾਰਾਣੀ ਨੇ ਗੋਲੀਆਂ ਵਾਲੇ ਮੈਲੇ ਕੁਚੈਲੇ ਕੱਪੜੇ ਪਾ ਲਏ ਤੇ ਆਪਣੇ ਨਾਲ ਦੀਆਂ ਚਾਰ ਹੋਰ ਵੀ ਬਣਾ ਲਈਆਂ। ਪੰਜਾਹ ਗੋਲੀਆਂ ਰਾਣੀਆਂ ਬਣ ਕੇ ਬੈਠੀਆਂ ਹੋਈਆਂ ਸਨ ਤੇ ਵਿਚ ਮਹਾਰਾਣੀ ਲੁਕ ਗਈ।

ਬਾਲ ਗੁਰੂ ਨੇ ਇਕ ਗੋਲੀ ਨੂੰ ਸੋਟੀ ਲਾ ਕੇ ਆਖਿਆ ਇਹ ਵੀ ਮਹਾਰਾਣੀ ਨਹੀਂ । ਫਿਰ ਦੂਜੀ ਕੋਲ ਆ ਕੇ ਕਿਹਾ ਇਹਨੂੰ ਕੌਣ ਆਖਦਾ ਏ ਰਾਣੀ । ਸ਼ਕਲ ਵਟਾ ਕੇ ਬੈਠੀ ਏ ਗੋਲੀ। ਰਾਸਧਾਰਨ ਏ । ਰਾਣੀ ਬਣ-ਬਣ ਬੈਠਣ ਨਾਲ ਕਦੀ ਕੋਈ ਗੋਲੀ ਰਾਣੀ ਬਣ ਸਕਦੀ ਏ । ਇਹ ਵੀ ਰਾਣੀ ਨਹੀਂ । ਇਹ ਵੀ ਰਾਣੀ ਨਹੀਂ । ਇਹ ਵੀ ਰਾਣੀ ਨਹੀਂ, ਇਹ ਵੀ ਗੋਲੀ । ਇਕ ਇਕ ਤੇ ਸੋਟੀ ਲਾਉਂਦੇ ਗਏ ਅਗਾਂਹ ਵਧਦੇ ਗਏ । ਇਕ ਇਕ ਕਰਕੇ ਸਾਰੀਆਂ ਗੋਲੀਆਂ ਛਾਣ ਲਈਆਂ। ਜਿਹੜੀ ਵੇਖੋ ਉਹੋ ਈ ਗੋਲੀ ਨਿਕਲਦੀ ਏ। ਦਸਾਂ ਗੋਲੀਆਂ ਦੇ ਸਾਹਮਣੇ ਆਣ ਖਲੋਤੇ ਰਾਣੀ ਦੀ ਗੋਦ ਵਿਚ ਜਾ ਬੈਠੇ ਤੇ ਆਖਣ ਲੱਗਾ "ਮਾਤਾ ਜੀ ਭੁੱਖ ਲੱਗੀ ਏ ਕੁਝ ਖਾਣ ਨੂੰ ਦਿਓ ।" ਮਹਾਰਾਣੀ ਸ਼ਰਮਿੰਦੀ ਹੋ ਗਈ । ਪੁੱਤ ਦੁੱਧ ਪੀਵੇਗਾ। ਗੁਰਾਂ ਫਰਮਾਇਆ ਮਾਂ ਜੋ ਦੇਵੇ ਅੰਮ੍ਰਿਤ ਏ । ਇਸ ਤਰ੍ਹਾਂ ਮਾਂ ਤੇ ਪੁੱਤ ਦਾ ਰਿਸ਼ਤਾ ਬਣ ਗਿਆ ਮਹਾਰਾਣੀ ਤੇ ਗੁਰੂ ਦਾ।

37 / 52
Previous
Next