Back ArrowLogo
Info
Profile

ਮਹਿਲ ਦੇ ਫਾਟਕ ਬੰਦ ਸਨ ਤੇ ਬਾਹਰ ਸ਼ਹਿਨਸ਼ਾਹ ਦੀ ਪਾਲਕੀ ਰੁਕੀ ਹੋਈ ਸੀ ਪਰ ਅੰਦਰ ਦੀ ਕੌਣ ਜਾਣੇ ਅੰਦਰ ਕੀ ਵਾਪਰ ਰਿਹਾ ਸੀ ? ਬਾਹਰ ਵਾਲਾ ਕਿਸ ਤਰ੍ਹਾਂ ਜਾਣ ਸਕਦਾ ਸੀ ।

ਗੁਰੂ ਦਾ ਸਿੱਖ ਆਖਣ ਲੱਗਾ,—ਗੁਰੂ ਸਾਹਿਬ ਤੇ ਮਾਤਾ ਰਾਣੀ ਬਹੁਤ ਵੱਡਾ ਹਮਲਾ ਕਰ ਰਹੀ ਏ, ਮਹਾਰਾਜ ਬੇਸੁੱਧ ਹਨ ਸਾਹਮਣੇ ਬੈਠੇ ਬੰਦੇ ਨੂੰ ਵੀ ਪਛਾਣ ਨਹੀਂ ਸਕਦੇ । ਕਦੇ ਅੱਖਾਂ ਖੋਲ੍ਹਦੇ ਹਨ ਤੇ ਕਦੀ ਬੰਦ ਕਰਦੇ ਹਨ । ਹਾਲਤ ਨਾਜ਼ਕ ਜਾਪਦੀ ਏ । ਸ਼ਹਿਨਸ਼ਾਹ ਕੀ ਜਾਣੇ, ਉਹਦਾ ਖਿਆਲ ਏ ਕਿ ਅਸਾਂ ਉਹਦਾ ਅਪਮਾਨ ਕੀਤਾ ਏ । ਬਿਲਕੁੱਲ ਨਹੀਂ, ਅਸੀਂ ਕਦੀ ਏਦਾਂ ਸੋਚ ਵੀ ਨਹੀਂ ਸਕਦੇ । ਸ਼ਹਿਨਸ਼ਾਹ ਆਪਣੀ ਥਾਂ ਸੱਚਾ ਏ ਤੇ ਸਾਡੀ ਆਪਣੀ ਮਜਬੂਰੀ ਏ । ਵਿਚ ਕੋਈ ਵਿਚੋਲਾ ਪਿਆ ਨਹੀਂ ਜਿਹੜਾ ਸਾਡੀ ਮਜਬੂਰੀ ਦੱਸਦਾ । ਰਾਜਾ ਜੀ ਦੱਖਣ ਵਿਚ ਹਨ ਤੇ ਹੋਰ ਕਿਸੇ ਦੀ ਜੁਰਅਤ ਨਹੀਂ ਕਿ ਔਰੰਗਜ਼ੇਬ ਨੂੰ ਕੋਈ ਸਲਾਹ ਦੇ ਸਕੇ । ਅਸੀਂ ਦਿੱਲੀ ਵਿਚ ਨਵੇਂ ਨਵੇਂ ਆਏ ਹਾਂ । ਸਾਡੀ ਕੋਈ ਜਾਣ ਪਛਾਣ ਨਹੀਂ। ਆਮ ਬੰਦੇ ਜਿਹੜੇ ਸਾਡੇ ਜਾਣੂੰ ਹਨ ਉਹ ਬਾਦਸ਼ਾਹ ਦੇ ਹਜ਼ੂਰ ਤੱਕ ਪੁੱਜਣਾ ਤੇ ਦੂਰ ਕਿਲੇ ਦੇ ਦਰਵਾਜ਼ੇ ਤੱਕ ਵੀ ਨਹੀਂ ਜਾ ਸਕਦੇ । ਇਸ ਭੁਲੇਖੇ ਨੂੰ ਫਿਰ ਕੌਣ ਦੂਰ ਕਰੇ । ਗੁਰੂ ਕ੍ਰਿਪਾ ਕਰੇ ਭਾਵੇਂ ਇਹਦਾ ਕੋਈ ਹੱਲ ਨਿਕਲੇ ਨਹੀਂ ਤਾਂ ਸਾਡੇ ਵੱਸ ਦਾ ਰੋਗ ਨਹੀਂ । ਅਸੀਂ ਇਸ ਹਾਲਤ ਵਿਚ ਗੁਰੂ ਨੂੰ ਛੱਡ ਕੇ ਜਾ ਨਹੀਂ ਸਕਦੇ ਤੇ ਬਾਦਸ਼ਾਹ ਜ਼ਿੱਦ ਤੇ ਅੜਿਆ ਹੋਇਆ ਏ । ਪਾਲਕੀ ਵਿਚ ਬੈਠਾ ਪਤਾ ਨਹੀਂ ਕਿਸ ਦੀ ਇੰਤਜ਼ਾਰ ਕਰ ਰਿਹਾ ਏ ? ਸ਼ਹਿਨਸ਼ਾਹ ਨੂੰ ਏਨਾ ਸ਼ੱਕੀ ਮਿਜ਼ਾਜ ਤੇ ਜ਼ਿੱਦੀ ਨਹੀਂ ਹੋਣਾ ਚਾਹੀਦਾ ।

ਪਲੇਠੀ ਦਾ ਪੁੱਤ ਮੋਹਰਾ ਟਿੱਕਾ ਰਾਮ ਰਾਇ ਨੂੰ ਭਰੇ ਦਰਬਾਰ ਵਿਚੋਂ ਚੁਣਿਆ ਗਿਆ ਦਿੱਲੀ ਦਰਬਾਰ ਦੀ ਹਾਜ਼ਰੀ ਭਰਨ ਲਈ । ਟਿੱਕਾ ਵੀ ਲਾ ਦਿੱਤਾ ਤੇ ਥਾਪੜਾ ਵੀ ਦਿੱਤੀ । ਫੁਰਮਾਇਆ ਗੁਰਾ, "ਵੇਖ ਪੁੱਤ ਪੰਥ ਦੀ ਸਾਰੀ ਜ਼ਿੰਮੇਵਾਰੀ ਮੈਂ ਤੇਰੇ ਮੋਢਿਆਂ ਤੋਂ ਪਾ ਰਿਹਾ ਹਾਂ । ਆਪਣੀ ਪੱਗ ਦੀ ਪੱਤ ਤੇਰੇ ਹੱਥ ਫੜਾ ਦਿੱਤੀ ਏ । ਇਹ ਇੱਜ਼ਤ ਸਾਰੀ ਕੌਮ ਦੀ ਏ, ਤੂੰ ਰਾਖੀ ਕਰਨੀ ਏ। ਵੇਖੀਂ ਬਾਦਸ਼ਾਹ ਦੇ ਜਲਾਲ ਅੱਗੇ ਅੱਖਾਂ ਨਹੀਂ ਝਪਕਣੀਆਂ, ਸਿਰ ਨਹੀਂ ਝੁਕਾਉਣਾ। ਉਦਾਂ ਉਸਦਾ ਪੂਰਾ ਸਤਿਕਾਰ ਕਰਨਾ ਏ । ਬਾਦਸ਼ਾਹ ਨੇ ਤੈਨੂੰ ਭਾਂਤ-ਭਾਂਤ ਦੇ ਲਾਲਚ ਦੇਣੇ ਨੇ । ਖੂਬਸੂਰਤ ਬੇਗਮਾਂ ਵੀ ਵਿਖਾਉਣੀਆਂ ਨੇ, ਰਾਜ ਮਹਿਲ ਦੀਆਂ ਚਾਬੀਆਂ ਵੀ ਪੇਸ਼ ਕਰਨੀਆਂ ਨੇ । ਹੋ ਸਕਦਾ ਹੈ ਕਿ 'ਤੀਸ ਹਜ਼ਾਰੀ' ਦਾ ਮਰਤਬਾ ਵੀ ਦੇ ਦੇਵੇ । ਇਹ ਸੁਆਲ ਸਿਰਫ ਕੌਮ ਦਾ ਏ ਤੇਰਾ ਆਪਣਾ ਨਹੀਂ ਤੇ ਨਾ ਈ ਮੇਰਾ ਏ । ਜੇ ਤੂੰ ਡਰ ਗਿਉਂ, ਤੇ ਡਰਿਆ ਬੰਦਾ ਕਰਾਮਾਤਾਂ ਦਾ ਆਸਰਾ ਲੈਂਦਾ ਏ। ਕਰਾਮਾਤ ਕਹਿਰ ਏ । ਮੈਂ ਇਸ ਦੀ ਮੂਲੋਂ ਇਜਾਜ਼ਤ ਨਹੀਂ ਦਿੰਦਾ । ਵੇਖੀਂ ਬਾਣੀ 'ਚ ਵਾਧਾ ਘਾਟਾ ਨਹੀਂ ਕਰਨਾ । 'ਧੁਰ ਕੀ ਬਾਣੀ ਹੈ । ਤੂੰ ਡਰਨਾ ਨਹੀਂ ਤੂੰ ਸ਼ਹੀਦਾਂ ਦੀ ਔਲਾਦ ਹੈਂ । ਅਸੀਂ ਤੇਰੇ ਅੰਗ-ਸੰਗ ਹਾਂ । ਉਹ ਤੇਰਾ ਕੁਝ ਨਹੀਂ ਵਿਗਾੜ ਸਕਦਾ । ਜੇ ਇਕ ਵਾਰ ਤੇਰਾ ਪੈਰ ਤਿਲ੍ਹਕ ਗਿਆ ਤੇ ਫਿਰ ਸਾਰੀ ਜ਼ਿੰਦਗੀ ਨਹੀਂ ਸੰਭਲਣਾ । ਚੰਗੀ ਤਾੜਨਾ ਕਰਕੇ ਤੋਰਿਆ । ਉਹ ਸਾਹਿਬਜ਼ਾਦਾ

40 / 52
Previous
Next