Back ArrowLogo
Info
Profile

ਨਹਿ ਦੀਰਘ ਦਰਸੀ ਮਤਿ ਮੰਦ ॥

ਨਹਿ ਚਾਹਤਿ ਪਰਲੋਕ ਅਨੰਦ ।।

ਰਾਜਾ ਜੀ ਦਾ ਦਿਲ ਬਹੁਤ ਸਾਫ਼ ਸੀ ਸ਼ੀਸ਼ੇ ਵਾਂਗ । ਬਹੁਤ ਮਿਲਾਪੜਾ ਸੀ । ਰਾਜਾ ਔਰੰਗਜ਼ੇਬ ਤੋਂ ਵੀ ਬਹੁਤ ਤੰਗ ਸੀ ਤੇ ਕਿਸੇ ਵੇਲੇ ਦੁਖੀ ਹੋਇਆ ਸ਼ਰਾਬ ਦੇ ਦੋ ਪਿਆਲੇ ਭਰ ਲੈਂਦਾ ਤੇ ਦੋਹਾਂ ਹੱਥਾਂ ਵਿਚ ਫੜ ਕੇ ਆਖਦਾ 'ਇਕ ਪਿਆਲਾ ਦਿੱਲੀ ਦਾ ਬਾਦਸ਼ਾਹ ਏ ਤੇ ਦੂਜਾ ਪਿਆਲਾ ਬਾਦਸ਼ਾਹ ਦਾ ਦੁਸ਼ਮਣ, ਪਹਿਲਾਂ ਸ਼ਰਾਬ ਡੋਲ੍ਹਦਾ ਤੇ ਫਿਰ ਠਾਹ ਕਰਕੇ ਜ਼ਮੀਨ ਤੇ ਤੋੜ ਦਿੰਦਾ ਇਕ ਪਿਆਲਾ ਤੋਂ ਆਖਦਾ "ਮੂਜੀ ਮਾਰਿਐ ਦੁਸ਼ਮਣ ਬਾਦਸ਼ਾਹ ਦਾ ਦੂਜੇ ਜਦੋਂ ਚਾਹਵਾਂ ਮਾਰ ਦੇਵਾਂ ।" ਇਹ ਗੱਲਾਂ ਜਜ਼ਬਾਤ ਦੀਆਂ ਸਨ । ਉਹਦੀ ਹਿੰਮਤ, ਉਹਦੀ ਦਲੇਰੀ ਤੇ ਉਹਦੀ ਮੁਹੱਬਤ ਦੀ ਦਾਦ ਦੇਣੀ ਪੈਂਦੀ ਹੈ ਜਿਸ ਆਪਣੀ ਜਾਨ ਦੀ ਬਾਜ਼ੀ ਲਾ ਕੇ ਹਿੱਕ ਤੇ ਹੱਥ ਮਾਰ ਕੇ ਆਖਿਆ ਸੀ ਗੁਰੂ ਮਹਿਲ ਵਿਚ ਰਹਿਣਗੇ। ਮੇਰੀ ਸਲਾਹ ਤੋਂ ਬਿਨਾਂ ਕਈ ਹਾਕਮ ਕੋਈ ਅਹਿਦੀਆ ਮੇਰੇ ਮਹਿਲ ਦੀ ਦਹਿਲੀਜ਼ ਨਹੀਂ ਟੱਪ ਸਕਦਾ । ਗੁਰੂ ਦੇ ਹੁਕਮ ਦੇ ਮੁਤਾਬਕ ਜੇ ਉਨ੍ਹਾਂ ਦਾ ਜੀਅ ਕਰੇਗਾ ਤਦ ਬਾਦਸ਼ਾਹ ਦੀ ਹਾਜ਼ਰੀ ਭਰਨਗੇ । ਜੇ ਇਨ੍ਹਾਂ ਦਾ ਚਿਤ ਨਾ ਕੀਤਾ ਤਾਂ ਬਾਦਸ਼ਾਹ ਵੀ ਸਖ਼ਤੀ ਨਹੀਂ ਕਰ ਸਕੇਗਾ, ਇਹ ਮੇਰੇ ਮਹਿਮਾਨ ਹਨ। ਇਹ ਮੇਰੀ ਇੱਜ਼ਤ ਏ । ਮੁਗਲ ਹਕੂਮਤ ਵਿਚ ਰਾਜਾ ਜੈ ਸਿੰਘ ਦੀ ਤੂਤੀ ਬੋਲਦੀ ਸੀ । ਦਿੱਲੀ ਵਿਚ ਰਾਜਾ ਜੀ ਹੋਣ ਤਾਂ ਕੋਈ ਸੁਆਰ ਮਹਿਲ ਦੀ ਹਦੂਦ ਦੇ ਲਾਗੇ ਦੀ ਵੀ ਨਹੀਂ ਸੀ ਲੰਘ ਸਕਦਾ। ਰਾਜ ਹੋਵੇ ਔਰੰਗਜ਼ੇਬ ਦਾ ਤੇ ਇਕ ਰਾਜਪੂਤ ਰਾਜਾ ਏਨੀ ਜੁਰਅਤ ਕਰ ਬੈਠੇ । ਡੱਕਰੇ ਕਰਵਾ ਕੇ ਕੁੱਤਿਆਂ ਅੱਗੇ ਨਾ ਪੁਆ ਦੇਵੇ ਔਰੰਗਜ਼ੇਬ । ਰਾਜਾ ਜੀ ਦੇ ਬਚਨ ਸ਼ਾਹੀ ਕਾਨੂੰਨ ਬਣ ਜਾਂਦੇ। ਰਾਜਾ ਜੀ ਸੱਚਮੁੱਚ ਦੇਵਤਾ ਸਰੂਪ ਸਨ । ਰਾਜਾ ਜੀ ਦਾ ਅਹਿਸਾਨ ਸਿੱਖ ਕੌਮ ਕਦੇ ਨਹੀਂ ਦੇ ਸਕਦੀ। ਰਾਜਾ ਜੀ ਨੂੰ ਕੌਮ ਪੂਜੇਗੀ ।

ਰੋਸ਼ਨ ਜ਼ਮੀਰ ਫ਼ਕੀਰ ਨੇ ਖਾਸ ਤੌਰ ਤੇ ਕਦਮ ਬੋਸੀ ਵਾਸਤੇ ਆਪਣੇ ਇਕ ਚੇਲੇ ਨੂੰ ਦਿੱਲੀ ਭੇਜਿਆ । ਜੀਹਦੇ ਨਾਲ ਮੁਸਲਮਾਨਾਂ ਦਾ ਅਕੀਦਾ ਹੋਰ ਪੱਕਾ ਹੋ ਗਿਆ । ਢੰਡੋਰਾ ਪਿਟਵਾਇਆ ਗਿਆ ਸਾਰੀ ਦਿੱਲੀ ਵਿਚ । ਦਿੱਲੀ ਵਾਲੇ ਮਹਿਲੀਂ ਆਣ ਢੁੱਕੇ ਜਿੱਦਾਂ ਗੁਰਾਂ ਦੇ ਹੱਥ ਤੇ ਬੈਤ ਕਰਨੀ ਹੋਵੇ । ਇਸ ਗੱਲ ਦਾ ਵੀ ਔਰੰਗਜ਼ੇਬ ਦੇ ਦਿਲ ਤੇ ਡੂੰਘਾ ਅਸਰ ਸੀ ।

ਬਾਬਾ ਗੁਰਦਿੱਤਾ, ਬਾਬੇ ਬੁੱਢੇ ਦਾ ਪੋਤਰਾ, ਜਦੋਂ ਦਰਬਾਰ ਵਿਚ ਅਵਾਜ਼ੇ ਦਿੰਦਾ ਦਰਬਾਰ ਵਿਚ ਫਿਰ ਬਾਬਾ ਜੀ ਦੀ ਯਾਦ ਤਾਜਾ ਹੋ ਜਾਂਦੀ ।

ਕਰੇ ਕਾਰ, ਸਭ ਕਰੇ, ਹੀਲਾ, ਭਜਨ ਪਾਠ ।

ਅਰਦਾਸ ਬੰਦਗੀ ਦਾ ਪਰ ਟੇਕ ਰੱਖੋ ਮਿਹਰਾਂ ਤੇ ।

ਗੁਰੂ ਹਰਿ ਕ੍ਰਿਸ਼ਨ ਦੀ ਉਪਮਾ, ਸ਼ੋਭਾ ਕਸਤੂਰੀ ਦੀ ਸੁਗੰਧ ਵਾਂਗ ਸਾਰੇ ਪੰਜਾਬ 'ਚ ਫੈਲ ਗਈ ।

ਸਦਨੇ ਕਸਾਈ ਦੀ ਚਿੰਤਾ ਦੂਰ ਕੀਤੀ, ਭਟਕੇ ਹੋਏ ਨੂੰ ਰਾਹੇ ਪਾਇਆ । ਬਸੰਤ ਨਾਂ ਦਾ ਇਕ ਬ੍ਰਾਹਮਣ ਕਾਂਸ਼ੀ ਤੋਂ ਆਇਆ ਕੁਸ਼ਟ ਰੋਗ ਦੂਰ ਕਰਵਾਉਣ। ਇਕੇ ਵਾਰ ਬਚਨ ਕੀਤਾ ਉਹਦਾ ਰੋਗ ਅਸਮਾਨੀ ਚੜ੍ਹ ਗਿਆ। ਸਿਰਫ ਮਾੜੀ ਜਿਹੀ ਉਹਦੇ ਕੰਨ ਵਿਚ ਫੂਕ ਮਾਰੀ ਸੀ ਕਿ ਤੂੰ ਉਨ੍ਹਾਂ

44 / 52
Previous
Next