ਕਾਜੀ ਦੇ ਘਰ ਕੁੜੀਆਂ ਹੀ ਜੰਮਦੀਆਂ ਸਨ । ਗੁਆਂਢਣ ਉਹਦੀ ਜਨਾਨੀ ਨੂੰ ਮਿਰਜ਼ਾ ਦੇ ਮਹਿਲ ਤੇ ਲੈ ਗਈ, ਪੰਜਵੇਂ ਮਹੀਨੇ ਵਿਚ ਸੀ ਬੇਗਮ, ਮੱਥਾ ਟੇਕਿਆ ਤੇ ਅਰਜ਼ ਕੀਤੀ, ਰੱਖ ਲਈ ਤੇ ਗਲ 'ਚ ਪਾ ਲਈ। ਕਾਜ਼ੀ ਨੇ ਵੀ ਕਈ ਵਾਰ ਹਾਸੇ 'ਚ ਪੁੱਛਿਆ ਘਰਦਿਆਂ ਪੀਰਾਂ ਨੂੰ ਤੇਲ ਦੇ ਚੂਰਮੇਂ, ਬੇਲੇ ਵਿਚ ਚਲੀ ਏ ਪਰੌਂਠੇ ਪਕਾ ਕੇ । ਜ਼ਰਾ ਚੂਰੀ ਮੁੱਠ ਸਾਨੂੰ ਵੀ ਦੇ ਜਾ ।
-ਕਾਜ਼ੀ ਦੇ ਘਰ ਚੰਨ ਵਰਗਾ ਮੁੰਡਾ ਜੰਮਿਆ । ਤੈਨੂੰ ਕਿੱਦਾਂ ਪਤਾ ਏ ?
-ਮੈਂ ਰੱਬ ਦੇ ਬੇਟੇ ਕੋਲ ਗਈ ਸਾਂ ਉਨ੍ਹਾਂ ਮੈਨੂੰ ਰੱਖ ਦਿੱਤੀ ਏ ਤੇ ਉਨ੍ਹਾਂ ਦੀ ਬਖਸ਼ਿਸ਼ ਨਾਲ ਮੇਰੇ ਘਰ ਪੁੱਤ ਜੰਮਿਆ।
—ਹਾਂ ਠੀਕ ਅਸੀਂ ਖੁਦਾ ਨੂੰ ਭੁੱਲ ਚੁੱਕੇ ਹਾਂ ਤੇ ਉਹ ਖ਼ੁਦਾ ਨੂੰ ਅੱਠੇ ਪਹਿਰ ਯਾਦ ਕਰਦੇ ਹਨ । ਖ਼ੁਦਾ ਉਨ੍ਹਾਂ ਦੇ ਬਹੁਤ ਨੇੜੇ ਹੈ । ਅੱਛਾ ਖ਼ੁਦਾ ਭਲਾ ਕਰੋ । ਲੱਡੂਆਂ ਦਾ ਥਾਲ ਭਰ ਕੇ ਦੇ ਕੇ ਆਵੀਂ। ਯਕੀਨ ਪੱਕਾ ਹੋ ਗਿਆ । ਬੱਚਾ ਲੈ ਕੇ ਮੱਥਾ ਟੇਕਣ ਗਈ ਬੇਗਮ । ਇਹੋ ਜਿਹੀਆਂ ਨਿੱਕੀਆਂ-ਨਿੱਕੀਆਂ ਗੱਲਾਂ ਨੇ ਗੁਰੂ ਦੇ ਚਰਚੇ ਜਣੇ ਖਣੇ ਦੇ ਬੁੱਲ੍ਹਾਂ 'ਤੇ ਫੁੰਮਣੀਆਂ ਪਾਉਣ ਲੱਗ ਪਏ । ਇਕ ਲੰਗਰ ਨੇ ਮੌਜ ਬਣਾ ਛੱਡੀ ਸੀ। ਭੁੱਖੇ ਢਿੱਡ ਭਰਦੇ ਤੇ ਸਾਰੀ ਦਿੱਲੀ ਵਿਚ ਢੰਡੋਰਾ ਫੇਰਦੇ । ਇਹ ਵੀ ਦਿੱਲੀ ਲਈ ਇਕ ਨਵੀਂ ਗੱਲ ਸੀ । ਬਾਦਸ਼ਾਹ ਇਸ ਗੱਲੋਂ ਵੀ ਸੜ ਭੁੱਜ ਕੇ ਕੋਲਾ ਹੋ ਚੁੱਕਾ ਸੀ । ਮਹਿਲ ਵਿਚ ਦਿਨ-ਬਦਿਨ ਭੀੜ ਵਧ ਰਹੀ ਸੀ, ਸ਼ਰਧਾ ਡੁੱਲ੍ਹ-ਡੁੱਲ੍ਹ ਪੈਣ ਲੱਗ ਪਈ । ਕੋਈ ਸਤਿਨਾਮ ਦਾ ਸਿਮਰਣ ਮੰਗਦਾ ਕੋਈ ਸੁਖ ਸਤ, ਕੋਈ ਧਨ ਮੰਗਦਾ । ਕੋਈ ਚੌਰਾਸੀ ਤੋਂ ਛੁਟਕਾਰਾ ਚਾਹੁੰਦਾ । ਕੋਈ ਮਨ ਹੀ ਮਨ ਵਿਚ ਸੰਗ ਕਰਦਾ ਤੇ ਕੋਈ ਮੂੰਹ ਤੋਂ ਬੋਲ ਕੱਢਦਾ । ਗੁਰੂ ਸਨ ਕਿ ਸਭ ਦੀ ਸੁਣਦੇ ਤੇ ਸਭ ਤੇ ਮਿਹਰਾਂ ਕਰਦੇ । ਜਦੋਂ ਇਕ ਦੂਜੇ ਨੂੰ ਮਿਲਦੇ ਤੇ ਆਖਦੇ ਬਾਲ ਗੋਪਾਲ, ਕ੍ਰਿਸ਼ਨ ਮੋਰਾਰ, ਗੋਕਲ ਦਾ ਗਵਾਲਾ ਦਿੱਲੀ ਨਗਰੀ ਤਾਰਨ ਆਇਆ ਏ । ਇਸ ਦਰਬਾਰ ਵਿਚ ਰਾਜਾ ਤੇ ਰੰਕ ਇਕ ਬਰਾਬਰ ਹਨ।
ਉਨ੍ਹੀਂ ਦਿਨੀਂ ਦਿੱਲੀ ਨੂੰ ਇਕ ਅਜੀਬ ਬਿਮਾਰੀ ਨੇ ਜੱਫਾ ਮਾਰਿਆ। ਸੂਈ ਵਾਂਗ ਇਕ ਵਾਰ ਚੋਭ ਜਿਹੀ ਹੁੰਦੀ ਤੇ ਫਿਰ ਸਾਰੇ ਪਿੰਡੇ 'ਚ ਸੂਈਆਂ ਚੁੱਭਣ ਲੱਗਦੀਆਂ। ਦੂਜੇ ਦਿਨ ਤਾਪ ਚੜ੍ਹਦਾ ਤੇ ਬੰਦਾ ਤੜਪ-ਤੜਪ ਕੇ ਭੁੰਜੇ ਡਿੱਗਦਾ ਤੇ ਤੀਜੇ ਦਿਨ ਮੌਤ ਹੋ ਜਾਂਦੀ । ਇਕ-ਇਕ ਦਿਨ ਵਿਚ ਹਜ਼ਾਰਾਂ ਦੀ ਗਿਣਤੀ 'ਚ ਮੌਤਾਂ ਹੁੰਦੀਆਂ। ਮੁਰਦੇ ਫੂਕਣ ਵਾਲਿਆ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ, ਵਾਰੀ ਨਾ ਆਉਂਦੀ। ਬਾਦਸ਼ਾਹ ਦੁਖੀ ਸੀ ਹਕੀਮ ਪਰੇਸ਼ਾਨ : ਇਕ ਦਿਨ ਬਾਲ ਗੁਰੂ ਬਾਹਰ ਨਿਕਲੇ ਜੀਹਦੇ ਸਿਰ ਤੇ ਸੋਟੀ ਛੁਹਾਉਂਦੇ ਉਹਦੀ ਦੇਹ ਨਰੋਈ ਹੋ ਜਾਂਦੀ। ਇਸ ਗੱਲ ਤੇ ਬਾਦਸ਼ਾਹ ਵੀ ਖੁਸ਼ ਸੀ । ਬਾਦਸ਼ਾਹ ਨੇ ਵੀ ਕਈ ਵਾਰ ਖ਼ਜ਼ਾਨੇ ਦਾ ਮੂੰਹ ਖੋਲ੍ਹਿਆ ਤੇ ਗੁਰੂ ਦੇ ਭੰਡਾਰੇ 'ਚ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਗੁਰਾਂ ਨੇ ਉਸ ਨੂੰ ਵੀ ਨਾ ਕਬੂਲਿਆ । ਸ਼ਾਹੀ ਖੈਰਾਇਤ ਵੰਡੀ ਜਾਂਦੀ । ਅੱਧੀ ਹਾਕਮ ਖਾ ਜਾਂਦੇ ਤੇ ਅੱਧੀ ਲੋਕਾਂ ਦੀ ਝੋਲੀ ਪੈਂਦੀ । ਇਧਰੋਂ ਬੱਦਲ ਉੱਠਦੇ ਤੇ ਰਹਿਮਤਾਂ ਦੀ ਬਰਖਾ ਕਰ ਜਾਂਦੇ । ਜਨਤਾ ਦਾ ਤਾਂ ਕਲਿਆਣ ਚਾਹੀਦਾ ਹੈ । ਲੋਕ ਧੰਨ-ਧੰਨ ਕਰਦੇ ਤੇ ਆਖਦੇ ‘ਡਿੱਠਿਆਂ ਸਭ ਦੁਖ ਜਾਏ।' ਭੀੜ ਐਨੀ ਵਧ ਗਈ ਸੀ ਕਿ ਸਾਹਿਬਾਂ ਨੇ ਇਕ ਚੁਬੱਚਾ ਬਣਾ ਦਿੱਤਾ । ਜਿਹੜਾ ਉਸ 'ਚੋਂ ਮੂੰਹ ਧੋ ਲੈਂਦਾ । ਉਹਦਾ ਕਸ਼ਟ ਨਿਵਾਰਨ ਹੋ ਜਾਂਦਾ । ਮਿਰਜ਼ਾ ਸਾਹਿਬ ਦਾ ਮਹਿਲ ਕਾਸ਼ੀ ਬਣ ਗਿਆ। ਮੱਕੇ ਵਾਂਗ ਲੋਕ ਸਿਜਦਾ