Back ArrowLogo
Info
Profile

ਕਰਨ ਲੱਗ ਪਏ । ਬਾਦਸ਼ਾਹ ਨੂੰ ਚਾਹ ਸੀ ਕਿ ਮੈਂ ਵੀ ਗੋਰਾ ਮੁੱਖੜਾ ਵੇਖਾਂ, ਨੂਰਾਨੀ ਚਿਹਰਾ ਗੁਰੂ ਦਾ । ਰਾਤੀਂ ਚੋਰੀ-ਚੋਰੀ ਕਈ ਮੁਲਾਣੇ ਮੌਲਵੀ ਧੌਲੀਆਂ ਦਾੜ੍ਹੀਆਂ ਵਾਲੇ ਮਹਿਲ ਦੀ ਧੂੜ ਚੁੱਕ-ਚੁੱਕ ਮੱਥੇ ਤੇ ਲਾਉਂਦੇ ਵੇਖੇ ਗਏ । ਇਨ੍ਹਾਂ ਗੱਲਾਂ ਤੋਂ ਵੀ ਕਈਆਂ ਦੇ ਢਿੱਡ ਵਿਚ ਸੂਲ ਉੱਠੇ ।

ਫਕੀਰੀ ਟੋਟਕੇ ਤੇ ਦਵਾ ਫੱਕਰਾਂ ਦੀ, ਸਭ ਬੇਕਾਰ ਹੋ ਗਏ। ਮਹਿਲ ਵਾਲਿਆਂ ਕੋਲ ਕੀ ਸੁੰਢ ਦੀ ਗੰਢੀ ਏ ਉਹਦੀ ਭਾਲ ਕਰ ਰਹੇ ਸਨ । ਕਿਲੇ ਦੀ ਚਾਰਦੀਵਾਰੀ ਵਿਚ ਗੁਰੂ ਦੇ ਨਾਂ ਦੀਆਂ ਟੱਲੀਆਂ ਵੱਜਣ ਲੱਗ ਪਈਆਂ। ਬੇਗਮਾਂ ਨੇ ਥਾਲੀਆਂ ਭਰ-ਭਰ ਕੇ ਨਜ਼ਰਾਨੇ ਭੇਜੇ । ਗੁਰੂ ਨੇ ਹੱਥ ਲਾ ਕੇ ਸਾਰੇ ਖੈਰਾਇਤ ਕਰ ਦਿੱਤੇ । ਕੱਲ੍ਹ ਦਾ ਜੰਮਿਆਂ ਬੱਚਾ ਵੀ ਗੁਰੂ ਦਾ ਨਾਂ ਜਾਣਦਾ ਸੀ, ਦਿੱਲੀ ਵਿਚ ਫੁੱਲਾਂ ਦੀ ਵਰਖਾ ਹੁੰਦੀ ਸਾਰੇ ਵੇਖਦੇ ਸਨ, ਪਰ ਅੰਗਿਆਰ ਸੁੱਟਣ ਵਾਲੇ ਅੱਗ ਦੇ ਕੋਇਲੇ ਵੀ ਸੁੱਟ ਦੇਂਦੇ । ਕਿਸੇ ਦੇ ਘਰ ਵਿਚ ਢੋਲਕੀ ਵੱਜਦੀ ਵੇਖ ਕੇ ਉਹ ਹੋਰ ਕੁਝ ਵੀ ਨਾ ਕਰਦੇ ਤਾਂ ਆਪਣੇ ਮੁੰਡੇ ਦੇ ਮੂੰਹ ਤੇ ਪੰਜ-ਸੱਤ ਚਪੇੜਾਂ ਜੜ ਦਿੰਦੇ ਤਾਂ ਉਹ ਚਾਂਗਰਾਂ ਮਾਰੇ ਤੇ ਗੁਆਂਢੀ ਦੀ ਖੁਸ਼ੀ ਵਿਚ ਵਿਘਨ ਪਵੇ । ਭਾਵੇਂ ਬਾਦਸ਼ਾਹ ਆਪਣੇ ਵਲੋਂ ਕੁਝ ਨਹੀਂ ਸੀ ਕਰਨਾ ਚਾਹੁੰਦਾ ਪਰ ਤੁੱਖਣਾ ਦੇਣ ਵਾਲੇ ਬਾਦਸ਼ਾਹ ਨੂੰ ਮਜਬੂਰ ਕਰਦੇ । ਇਸਲਾਮ-ਇਸਲਾਮ ਦਾ ਨਾਂ ਲੈ ਕੇ ਗੱਲ-ਗੱਲ ਤੇ ਕੁਫਰ ਦਾ ਫ਼ਤਵਾ ਦਿੰਦੇ ।

ਪਹਿਰਾ ਦਿਨ-ਬਦਿਨ ਸਖ਼ਤ ਹੁੰਦਾ ਜਾ ਰਿਹਾ ਸੀ ਭਾਵੇਂ ਲੋਕ ਵੇਖ ਨਹੀਂ ਸਨ ਸਕਦੇ, ਪਰ ਸਿੱਖ ਮਹਿਸੂਸ ਕਰ ਰਹੇ ਸਨ ਤੇ ਰਾਜਾ ਜੀ ਕਦੇ-ਕਦੇ ਆਖਦੇ, ਬਾਦਸ਼ਾਹ ਦਾ ਦਿਮਾਗ ਫਿਰ ਗਿਆ ਏ ਰਾਹ ਜਾਂਦਾ ਵੈਰ ਖ਼ਰੀਦਦਾ ਏ । ਮਜ਼ਹਬ ਦਾ ਜਨੂੰਨ ਬੰਦੇ ਨੂੰ ਪਾਗਲ ਬਣਾ ਦਿੰਦਾ ਏ । ਪਰ ਜਦੋਂ ਬਾਦਸ਼ਾਹ ਨਿਵੇਕਲਾ ਹੋ ਕੇ ਸੋਚਦਾ ਤਾਂ ਮੋਮ ਵਾਂਗੂੰ ਨਰਮ ਹੋ ਜਾਂਦਾ ਤੇ ਜਦੋਂ ਕਾਜ਼ੀ ਦਾ ਪਾਰਾ ਗਰਮ ਹੋਇਆ ਵੇਖਦਾ ਤਾਂ ਉਹਦੇ ਅੱਗੇ ਹਥਿਆਰ ਸੁੱਟ ਦਿੰਦਾ। ਜ਼ਾਹਰਾ ਕੋਈ ਸਖ਼ਤੀ ਨਹੀਂ ਸੀ । ਪਰ ਅੰਦਰਖਾਨੇ ਹਰ ਬੰਦੇ ਤੇ ਨਿਗਾਹ ਰੱਖੀ ਜਾਂਦੀ ।

ਇਸ ਜਵਾਲਾ ਨੂੰ ਮੱਧਮ ਕਰ ਦਿੱਤਾ ਜਾਏ ਤਾਂ ਚੰਗਾ ਏ । ਨਹੀਂ ਤਾਂ ਇਸਲਾਮੀ ਹਕੂਮਤ ਦੇ ਖ਼ਾਬ ਮਿੱਟੀ ਵਿਚ ਮਿਲ ਜਾਣਗੇ । ਰਾਜਪੂਤ ਰਾਜਿਆਂ ਦਿੱਲੀ ਦੇ ਤਖ਼ਤ ਤੇ ਆਪਣਾ ਹੱਕ ਜਮਾ ਲੈਣਾ ਏ । ਮੁਗਲ ਅੱਯਾਸ਼ ਤੇ ਬੁਜ਼ਦਿਲ ਹੋ ਚੁੱਕੇ ਹਨ ਪਰ ਰਾਜਪੂਤ ਅਜੇ ਵੀ ਬਹਾਦਰ ਹਨ, ਜ਼ਬਾਨ ਦੇ ਧਨੀ ਹਨ, ਧੋਖੇਬਾਜ਼ ਨਹੀਂ, ਮੁਗਲ ਹਕੂਮਤ ਦੇ ਝੰਡੇ ਰਾਜਪੂਤਾਂ ਦੇ ਬਲਬੂਤੇ ਤੇ ਹੀ ਝੁਲਦੇ ਹਨ। ਮੈਨੂੰ ਕਿਸੇ ਕੀਮਤ ਤੇ ਇਸਲਾਮੀ ਜਜ਼ਬੇ ਹੇਠ ਆ ਕੇ ਵਿਗਾੜ ਪੈਦਾ ਨਹੀਂ ਕਰਨਾ ਚਾਹੀਦਾ । ਹਕੂਮਤ ਦਾ ਐਨਾ ਵਿਸਥਾਰ ਹੋ ਗਿਆ ਏ ਕਿ ਇਸ ਨੂੰ ਸੰਭਾਲਣਾ ਵੀ ਇਕ ਸਿਰ ਦਰਦੀ ਏ । ਡਾਂਗ ਰਾਜਪੂਤ ਦੇ ਮੋਢੇ ਤੇ ਰੱਖ ਕੇ ਈ ਮਾਰੀ ਜਾਏ ਤਾਂ ਬਿਹਤਰ ਏ । ਜਦੋਂ ਵੀ ਬਦਨਾਮ ਹੋਵੇ ਤਾਂ ਰਾਜਪੂਤ । ਮੈਂ ਨ੍ਹਾਤਾ ਧੋਤਾ ਘੋੜਾ ਫਿਰ ਪਾਰਸ ਬਣਿਆ ਰਹਾਂ । ਜੇ ਮੈਨੂੰ ਇਸ ਬਾਲ ਗੁਰੂ ਦਾ ਗਲ ਘੁੱਟਣਾ ਈ ਪੈਣਾ ਏ ਤਾਂ ਮੈਂ ਰਾਮ ਰਾਇ ਨੂੰ ਆਪਣਾ ਹੱਥਾ ਕਿਉਂ ਨਾ ਬਣਾਵਾਂ । ਉਹ ਆਪਣੇ ਭਰਾ ਦੇ ਗਲ ਤੇ ਆਪ ਛੁਰੀ ਫੇਰੇ ਤੇ ਮੈਂ ਤਮਾਸ਼ਾ ਵੇਖਦਾ ਰਹਾਂ । ਜਦੋਂ ਬੁੱਕ ਸੁਆਹ ਦੀ ਪਵੇ ਤਾਂ ਰਾਮ ਰਾਇ ਦੇ ਸਿਰ ਵਿਚ ਪਵੇ । ਮੇਰੇ ਤੇ ਕੋਈ ਉਂਗਲ ਨਾ ਕਰੇ । ਕੋਈ ਹੱਸੇ ਤੇ ਕੋਈ ਰੋਵੇ ਸੁਥਰਾ ਘੋਲ ਪਤਾਸੇ ਪੀਵੇ ।

ਪਹਿਰੇ ਦੀ ਸਖ਼ਤੀ ਨੂੰ ਸਿਆਣੇ ਤਾੜ ਰਹੇ ਸਨ । ਪਰ ਕੀ ਕਰਦੇ ਜ਼ਬਾਨ ਬੰਦ ਸੀ । ਤਾਲੇ

47 / 52
Previous
Next