Back ArrowLogo
Info
Profile

ਲੱਗੇ ਹੋਏ ਸਨ । ਹਕੂਮਤ ਦੀ ਦੌਲਤ ਉਨ੍ਹਾਂ ਦੇ ਅੰਦਰ ਪ੍ਰਵੇਸ਼ ਕਰ ਚੁੱਕੀ ਸੀ, ਪਰ ਵਿਚੋਂ ਸਾਰੇ ਝੁਰ ਰਹੇ ਸਨ । ਕੀ ਇਹ ਇਨਸਾਫ਼ ਏ ? ਖ਼ੁਦਾ ਇਸ ਤਰ੍ਹਾਂ ਖੁਸ਼ ਨਹੀਂ ਹੁੰਦਾ। ਖ਼ੁਦਾ ਦੇ ਬੰਦੇ ਤੇ ਐਨੀ ਸਖ਼ਤੀ ਇਹ ਇਕ ਤਰ੍ਹਾਂ ਦੀ ਜ਼ਿਦ ਏ । ਜ਼ੰਜੀਰਾਂ ਲੋਹੇ ਦੀਆਂ ਸਨ, ਸੋਨੇ ਦੀਆਂ ਹੋਣ ਤਾਂ ਲੋਕ ਸ਼ੌਕ ਨਾਲ ਹੱਥੀਂ ਪਾ ਲੈਂਦੇ ਹਨ । ਮਿੱਠੀ ਚੂਰੀ ਘਿਓ 'ਚ ਕੁੱਟੋ ਭਾਵੇਂ ਅੰਦਰ ਜ਼ਹਿਰ ਰਲੀ ਹੋਵੇ ਲੋਕ ਚਾਈਂ-ਚਾਈਂ ਖਾ ਲੈਣਗੇ । ਬਾਦਸ਼ਾਹ ਦੇ ਮੁੱਖ ਤੋਂ ਫੁੱਲ ਝੜਦੇ ਹਨ ਪਰ ਅੰਦਰੇ ਅੰਦਰ ਇਕ-ਇਕ ਸਾਹ ਨਾਲ ਵੀਹ-ਵੀਹ ਜ਼ਹਿਰੀਲੇ ਸੱਪ ਛੱਡਦਾ ਏ ।

--ਪਹਿਰਾ ਉਠਾ ਲੈਣਾ ਚਾਹੀਦਾ ਏ ਬਾਦਸ਼ਾਹ ਨੂੰ, ਨਹੀਂ ਤੇ ਕਿਆਮਤ ਆ ਜਾਏਗੀ । ਇਕ ਫਕੀਰ ਆਖਣ ਲੱਗਾ । ਖ਼ੁਦਾ ਦੀ ਸਵਾਰੀ ਆ ਰਹੀ ਏ । ਕੁਫ਼ਰ ਦੇ ਬੱਦਲ ਫਟ ਰਹੇ ਹਨ । ਰਹਿਮਤ ਦੀ ਵਰਖਾ ਹੋ ਰਹੀ ਏ । ਦਿੱਲੀ ਤਬਾਹ ਹੋ ਜਾਏਗੀ । ਕੋਈ ਬਾਦਸ਼ਾਹ ਨੂੰ ਸਮਝਾਏ। ਕਿੱਥੇ ਹਨ ਰਾਜਾ ਜੀ !

—ਉਹ ਤੇ ਦੱਖਣ ਵਿਚ ਹਨ।

—ਹੁਣ ਦਿੱਲੀ ਨਹੀਂ ਬਚ ਸਕਦੀ । ਯਾ ਅੱਲਾ ! ਰਹਿਮ !!

ਕਈ ਤਰ੍ਹਾਂ ਦੀਆਂ ਆਵਾਜ਼ਾਂ ਦਿੱਲੀ ਦੀਆਂ ਗਲੀਆਂ ਬਾਜ਼ਾਰਾਂ ਕੂਚਿਆਂ ਵਿਚੋਂ ਆਉਂਦੀਆਂ। ਕੌਣ ਸੁਣਦਾ ਏ । ਕਿਸ ਨੂੰ ਫੁਰਸਤ ਏ । ਇਹੋ ਜਿਹੀਆਂ ਆਵਾਜ਼ਾਂ ਜਿਹੜੀਆਂ ਆਮ ਬੰਦਿਆਂ ਦੀਆਂ ਹੋਣ। ਉਹ ਸਿਰਫ਼ ਕਾਜ਼ੀ, ਮੌਲਵੀ ਜਾਂ ਬਾਦਸ਼ਾਹ ਦੇ ਕੰਨ ਵਿਚ ਫੂਕ ਮਾਰਨ ਵਾਲੇ ਸੁਣਾਉਂਦੇ। ਮੋਟੀ ਲੱਛੇਦਾਰ ਆਵਾਜ਼ ਜਨਤਾ ਦੇ ਕੰਨੀ ਛੇਤੀ ਪੈ ਜਾਂਦੀ ।

ਪਹਿਰੇ ਦੀ ਸਖ਼ਤੀ ਵੇਖ ਕੇ ਸਿਆਣੇ ਬੰਦੇ ਹਕੂਮਤ ਦੀ ਨਬਜ਼ ਛੇਤੀ ਪਛਾਣ ਲੈਂਦੇ ਹਨ। ਅਰੰਗਜ਼ੇਬ ਦਿਲੋਂ ਨਹੀਂ ਸੀ ਚਾਹੁੰਦਾ ਪਰ ਫਿਰ ਵੀ ਪਹਿਰਾ ਸਖਤ ਹੁੰਦਾ ਜਾ ਰਿਹਾ ਸੀ। ਅਹਿਲਕਾਰ ਆਪਣੀ ਮਰਜ਼ੀ ਨਾਲ ਹੁਕਮ ਦੀ ਵਰਤੋਂ ਕਰੀ ਜਾ ਰਹੇ ਸਨ ਜਾਂ ਕਾਜ਼ੀ ਦੇ ਮੂੰਹ ਲੱਗਦੇ ਆਪਣੀ ਮਰਜ਼ੀ ਨਾਲ ਮਨਮਾਨੀ ਕਰ ਲੈਂਦੇ । ਇਉਂ ਲੱਗਦਾ ਸੀ ਜਿਵੇਂ ਕੁਝ ਹੋਣ ਵਾਲਾ ਏ । ਕੋਈ ਚੰਨ ਜ਼ਰੂਰ ਚੜ੍ਹੇਗਾ । ਕੋਈ ਆਫਤ ਕਿਸੇ ਗਲੀ ਵਿਚ ਬੂਥੀ ਜ਼ਰੂਰ ਕੱਢੇਗੀ । ਜਾਂ ਬੋਦੀ ਵਾਲਾ ਤਾਰਾ ਚੜ੍ਹਨ ਵਾਲਾ ਏ । ਜਾਂ ਲਾਲ ਹਨੇਰੀ ਚੜ੍ਹੇਗੀ ਜੁੰਮੇਸ਼ਾਹ ਦੀ । ਲੱਛਣ ਕੁਝ ਇਸ ਤਰ੍ਹਾਂ ਜਾਪਦੇ ਸਨ ।

ਮਹਿਲ ਵਿਚ ਕੀ ਵਰਤ ਰਹੀ ਸੀ ਬਾਹਰ ਵਾਲਾ ਕੋਈ ਨਹੀਂ ਸੀ ਜਾਣ ਸਕਦਾ । ਮਹਿਲ ਵਾਲੇ ਬਾਹਰ ਵਾਲਿਆਂ ਨੂੰ ਕੁਝ ਦੱਸ ਵੀ ਨਹੀਂ ਸਕਦੇ ਅੰਦਰ ਹੀ ਪੀਵੀ ਜਾ ਰਹੇ ਸਨ।

ਪਹਿਰਾ ਹੋਰ ਸਖ਼ਤ ਹੋ ਗਿਆ ਨਿਗਰਾਨੀ ਹੋਰ ਵੱਧ ਗਈ। ਮਹਿਲ ਦੀ ਉੱਪਰਲੀ ਜਨਤਾ ਦਾ ਦਿਲ ਮੁੱਠ ਵਿਚ ਆ ਰਿਹਾ ਸੀ । ਘਬਰਾ ਰਹੇ ਸਨ ਲੋਕ : ਆਖ਼ਰਕਾਰ ਸਤਿਗੁਰਾਂ ਇਸ ਹਾਲਤ ਨੂੰ ਪਛਾਣਿਆ ਤੇ ਨਿਰਣਾ ਲੈ ਲਿਆ।

ਬਾਦਸ਼ਾਹ ਸਾਹਮਣੇ ਨਹੀਂ ਝੁਕਣਾ । ਬਾਦਸ਼ਾਹ ਦੇ ਮੱਥੇ ਨਹੀਂ ਲੱਗਣਾ । ਬਾਦਸ਼ਾਹ ਦੀ ਜੀ ਹਜ਼ੂਰੀ ਨਹੀਂ ਕਰਨੀ । ਕਰਾਮਾਤ ਨਹੀਂ ਵਿਖਾਉਣੀ । ਪਿਤਾ ਜੀ ਦੇ ਹੁਕਮ ਦੀ ਉਲੰਘਣਾ ਨਹੀਂ

48 / 52
Previous
Next