Back ArrowLogo
Info
Profile

ਹਰ ਰੋਜ਼ ਚਾਨਣੀ ਰਾਤ ਨਹੀਂ ਰਹਿੰਦੀ । ਹਨੇਰੇ ਨੇ ਵੀ ਕਦੀ ਆਪਣਾ ਪ੍ਰਕਾਸ਼ ਵਿਖਾਉਣਾ ਏ। ਇਹ ਦੋਵੇਂ ਕੁਦਰਤ ਦੇ ਰੰਗ ਹਨ । ਕੁਦਰਤ ਦੇ ਕਾਨੂੰਨ ਤੇ ਉਹਦੀ ਰਜ਼ਾ ਵਿਚ ਈ ਰਹਿਣਾ ਚਾਹੀਦਾ ਏ । ਸੰਸਾਰ ਨਾਸ਼ਵਾਨ ਏ । ਏਸ ਨਾਲ ਪ੍ਰੀਤੀ ਕਰਨ ਨਾਲ ਕਦੇ ਕਿਸੇ ਦੀ ਝੋਲੀ ਵਿਚ ਸੁੱਖ ਪਿਆ ਏ ? ਕਦੀ ਨਹੀਂ, ਹਮੇਸ਼ਾ ਦੁੱਖ ਈ ਦੁੱਖ। ਇਹ ਜਗਤ ਇਕ ਛਲਾਵਾ ਏ ਬੱਦਲ ਦੀ ਛਾਂ ਵਾਂਗੂ ਜ਼ੀਗਰ ਦਾ ਸਾਇਆ ਹੈ । ਬਾਜ਼ੀਗਰ ਨੇ ਬਾਜ਼ੀ ਪਾਈ ਲੋਕਾਂ ਵੇਖੀ, ਬਾਜ਼ੀਗਰ ਚਲੇ ਗਏ ਆਪਣੇ ਘਰੋ ਘਰੀ । ਜਿਹੜਾ ਸੰਸਾਰ ਦੇ ਮੋਹ ਦੀਆਂ ਗੰਢਾਂ ਬੰਨ੍ਹ ਲਏਗਾ ਤੇ ਘੁੱਟ-ਘੁੱਟ ਜੱਫੀਆਂ ਪਾਏਗਾ, ਖ਼ੁਆਰ ਹੋਏਗਾ । ਨਦੀ ਤੇ ਵਹਿਣ ਵਾਂਗੂੰ ਇਹ ਜੀਵਨ ਏ । ਜਦੋਂ ਪਾਣੀ ਅਠਖੇਲੀਆਂ ਕਰਦਾ ਦਮਾਮੇ ਮਾਰਦਾ ਚਲਦਾ ਏ ਤਾਂ ਕਿੰਨਾ ਖੂਬਸੂਰਤ ਲੱਗਦਾ ਏ ਪਰ ਜਦੋਂ ਮੱਧਮ ਰਫ਼ਤਾਰ ਵਿਚ ਸ਼ਾਂਤ ਹੋ ਕੇ ਚੱਲੇ, ਕੀ ਉਦੋਂ ਸੋਹਣਾ ਨਹੀਂ ਲੱਗਦਾ ?

ਉਪਜਨਿ ਬਿਨਸਨ ਕਾਰ ਹਮੇਸ਼ ॥

ਸਭ ਤੇ ਸੀਸ ਠਟੀ ਜਗਤੇਜ ॥

ਮਾਤਾ ਜੀ ਨੇ ਗੁਰਾਂ ਦਾ ਸਿਰ ਆਪਣੀ ਗੋਦੀ ਵਿਚ ਲੈ ਲਿਆ ।

ਸੰਗਤਾਂ ਦਰਸ਼ਨ ਕਰ ਕੇ ਨਿਹਾਲ ਹੋ ਰਹੀਆਂ ਸਨ । ਦਾਸੀਆਂ, ਬਾਂਦੀਆਂ, ਨੌਕਰਾਣੀਆਂ ਤੇ ਹੋਰ ਸਿੱਖ ਸੇਵਕ ਬਲਿਹਾਰੇ ਜਾ ਰਹੇ ਸਨ । ਪਰ ਇਧਰ ਤੇ ਹੋਰ ਈ ਕੌਤਕ ਰਚ ਰਿਹਾ ਸੀ ।

—ਗੱਦੀ ਦੀ ਪਵਿੱਤਰਤਾ ਕਿਵੇਂ ਕਾਇਮ ਰਹੇਗੀ ? ਤੁਹਾਡੀ ਹਾਲਤ ਦਿਨ-ਬ-ਦਿਨ ਢਿੱਲੀ ਹੁੰਦੀ ਜਾ ਰਹੀ ਏ ।

-ਪ੍ਰਮੇਸ਼ਵਰ ਦੀ ਇਹੋ ਮਰਜ਼ੀ ਏ । ਗੁਰ-ਗੱਦੀ ਅਟੱਲ ਏ ਇਸਦਾ ਪ੍ਰਤਾਪ ਕਦੇ ਨਹੀਂ ਘਟੇਗਾ, ਸਗੋਂ ਦਿਨੋਂ ਦਿਨ ਵਧੇਗਾ। ਸਰੀਰਾਂ ਦੇ ਮੇਲ ਥੋੜੇ ਚਿਰ ਲਈ ਹੀ ਹੁੰਦੇ ਹਨ । ਬੇੜੀ ਦਾ ਪੂਰ ਤੇ ਤਰਿੰਞਣ ਦੀਆਂ ਕੁੜੀਆਂ ਕਦੀ ਫਿਰ ਇਕੱਠੀਆਂ ਹੋਈਆਂ ਨੇ ? ਆਖ਼ਰ ਇਕ ਦਿਨ ਵਿਛੜਨਾ ਈ ਪਏਗਾ ।

ਗੁਰ ਗਾਦੀ ਅਵਚਲ ਜਗ ਮਾਹੀ ।

ਵਧਹਿ ਪ੍ਰਤਾਪ ਮਿਟਹਿ ਕਿਸ ਨਾਹੀ॥

ਔਰੰਗਜ਼ੇਬ ਲਿਲੜੀਆਂ ਲੈ ਰਿਹਾ ਸੀ । ਉਸਨੂੰ ਵਿਸ਼ਵਾਸ ਹੋ ਗਿਆ ਸੀ ਕਿ ਇਹ ਬਾਲ ਗੁਰੂ ਜੇ ਚਾਹੇ ਤਾਂ ਮੇਰੀ ਤਕਦੀਰ ਬਦਲ ਸਕਦਾ ਏ । ਬਾਦਸ਼ਾਹ ਹੋਣਾ ਕੋਈ ਵੱਡੀ ਗੱਲ ਨਹੀਂ, ਜੁਆਨੀ 'ਚ ਇਹਦਾ ਨਸ਼ਾ ਏ, ਬੁਢਾਪੇ 'ਚ ਇਹ ਫਾਹੀ ਨਜ਼ਰ ਆਉਂਦੀ ਏ ਕਿਉਂਕਿ ਪੁੱਤ ਹਾਣੀ ਹੋ ਚੁੱਕੇ ਹੁੰਦੇ ਹਨ । ਪੁੱਤ ਚਾਹੁੰਦੇ ਹਨ ਕਿ ਬੁੱਢਾ ਕਦ ਮਰਦਾ ਤੇ ਕਦੋਂ ਤਖ਼ਤ ਸਾਡੇ ਕਬਜ਼ੇ 'ਚ ਆਉਂਦਾ ਏ । ਮੈਂ ਰੋਜ਼ ਵੇਖਦਾ ਹਾਂ ਮਸਜਿਦਾਂ ਵਿਚ, ਖ਼ੁਦਾ ਤੇ ਹਜ਼ੂਰ ਉਹ ਰੋਜ਼ ਹੱਥ ਚੁੱਕ ਚੁੱਕ ਕੇ ਦੁਆਵਾਂ ਮੰਗਦੇ ਹਨ ਕਿ ਬੁੱਢਾ ਕਦੋਂ ਤਖ਼ਤ ਛੱਡੇ ਤੇ ਅਸੀਂ ਵੀ ਸਰੂਰ ਲਈਏ । ਯਾ ਅੱਲਾ ! ਅਸੀਂ ਤੇ ਇਸੇ ਉਮੀਦ 'ਚ ਬੁੱਢੇ ਹੋ ਗਏ ਆਂ । ਔਰੰਗਜ਼ੇਬ ਦਾ ਅੰਨਾ ਦਬ-ਦਬਾ ਸੀ ਕਿ ਕੋਈ ਪੁੱਤ ਸਾਹਮਣੇ ਖਲੋ ਕੇ ਉਬਾਸੀ ਵੀ ਨਹੀਂ ਸੀ ਲੈ ਸਕਦਾ। ਮੁਸਲਮਾਨ ਫ਼ਕੀਰਾਂ ਤੋਂ ਉਹਦਾ ਵਿਸ਼ਵਾਸ ਉਠ ਗਿਆ ਸੀ ਤੇ ਉਹ ਵਾਰ ਵਾਰ ਆਖਦਾ : 

50 / 52
Previous
Next