ਮੇਰਾ ਹੈ ਚਾਹ ਦੀਦਾਰ ।
ਮੈਂ ਆਪ ਚੱਲ ਆਇਆ ਹਾਂ।
ਫਕੀਰ ਦਰਬਾਰ !
ਤੇ ਗੁਰਾਂ ਨੇ ਇਸ ਤਰ੍ਹਾਂ ਵੀ ਫਰਮਾਇਆ ਸੀ :-
ਤਬ ਸੰਗਤਿ ਕੇ ਬਚਨਿ ਸੁਨ ਵਾਕ ਅਪਾਰ ॥
ਝੂਠੇ ਕਰਕੇ ਮਾਰਨੇ, ਮੂਰਖ ਅੰਧ ਗਵਾਰ ॥
ਸਤਿਗੁਰਾਂ ਨੇ ਨਿਰਣਾ ਤਾਂ ਲੈ ਹੀ ਲਿਆ ਸੀ ਪਰ ਪਹਿਰੇ ਵਿਚ ਰੱਤੀ ਭਰ ਵੀ ਢਿੱਲ ਨਾ ਪਈ ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਬਾਗੀ ਨੂੰ ਨਜ਼ਰਬੰਦ ਕੀਤਾ ਜਾਏ। ਅੱਜ ਨਹੀਂ ਤੇ ਕਲ੍ਹ ਬਾਦਸ਼ਾਹ ਸਾਨੂੰ ਦੁਨੀਆਂ ਨਾਲੋਂ ਤੋੜ ਦੇਵੇਗਾ। ਸਾਡਾ ਹੁਣ ਵਾਪਸ ਜਾਣਾ ਬਹੁਤ ਮੁਸ਼ਕਲ ਏ । ਇਸ ਬਾਦਸ਼ਾਹ ਦੀ ਕੈਦ ਨਾਲੋਂ ਸਾਨੂੰ ਸ਼ਹਾਦਤ ਦੇ ਦੇਣੀ ਚਾਹੀਦੀ ਏ । ਇਹ ਸ਼ਹਾਦਤ ਅਸੀਂ ਆਪਣੇ ਵਲੋਂ ਦੇਵਾਂਗੇ । ਇਹ ਨਵੀਂ ਕਿਸਮ ਦੀ ਬਹਾਦਤ ਹੋਵੇਗੀ । ਆਪਣੇ ਆਪ ਅੰਦਰ ਆਪਣੇ ਆਪ ਨੂੰ ਮਾਰ ਲੈਣਾ । ਬਾਦਸ਼ਾਹ ਨੇ ਤਾਂ ਜਿਚ ਕਰ ਹੀ ਦਿੱਤਾ ਏ, ਦੁਨੀਆਂ ਸਾਡੀ ਸ਼ਹਾਦਤ ਯਾਦ ਕਰੇਗੀ ।
ਮਾਤਾ ਦਾ ਹਮਲਾ ਸਤਿਗੁਰਾਂ ਨੇ ਆਪ ਆਪਣੇ ਤੇ ਲਿਆ ਸੀ । ਮਾਤਾ ਉਨ੍ਹਾਂ ਖ਼ੁਦ ਬੁਲਾਈ ਸੀ । ਬਿਮਾਰੀ ਤਾਂ ਇਕ ਬਹਾਨਾ ਸੀ, ਪਰ ਅਸਲ ਵਿਚ ਇਹ ਦੂਜੀ ਸ਼ਹਾਦਤ ਸੀ ਗੁਰੂ ਅਰਜਨ ਤੋਂ ਬਾਅਦ ਦੀ । ਇਹਦੇ ਨਾਲ ਕੌਮ ਦੀਆਂ ਨੀਹਾਂ । ਪੱਕੀਆਂ ਹੋਣਗੀਆਂ ਕੌਮ ਦੇ ਪੈਰ ਪੱਕੇ ਹੋਣਗੇ। ਕੌਮ ਚੜ੍ਹਦੀਆਂ ਕਲਾਂ 'ਚ ਜਾਏਗੀ । ਵੱਡੇ ਭਰਾ ਨੇ ਆਪਣਾ ਅੱਡੀਆਂ ਤੱਕ ਜ਼ੋਰ ਲਾ ਲਿਆ ਤੇ ਉਪਦਰ ਮਚਾ ਕੇ ਵੇਖ ਲਿਆ ਤੇ ਜੇ ਉਹਦੇ ਵੱਸ 'ਚ ਹੁੰਦਾ ਤਾਂ ਜੀਉਣ ਨਾ ਦੇਂਦਾ । ਆਪਣੇ ਵਲੋਂ ਉਸ ਸਾਡੇ ਸਾਰੇ ਰਾਹ ਬੰਦ ਕਰ ਦਿੱਤੇ ਹਨ । ਸ਼ਰੀਕ ਤੇ ਮਿੱਟੀ ਦਾ ਮਾਣ ਨਹੀਂ ਉਹ ਤੇ ਫਿਰ ਭਰਾ ਏ । ਉਹ ਆਖਰੀ ਦਮ ਤੱਕ ਗੱਦੀ ਲਈ ਜੋਰ ਲਾਏਗਾ । ਪਰ ਭਰਾ ਦੀ ਖ਼ਬਰ ਤੱਕ ਨਹੀਂ ਲਈ। ਭਰਾ ਕਿਸ ਹਾਲਤ ਵਿਚ ਏ ਜੀਉਂਦਾ ਏ ਕਿ ਮਰ ਗਿਆ । ਮੈਂ ਉਹਦਾ ਛੋਟਾ ਵੀਰ ਹਾਂ ਉਹਦਾ ਹੱਕ ਨਹੀਂ ਬਣਦਾ ਮੇਰੀ ਬਾਤ ਪੁੱਛੇ ਤੇ ਇਸ ਹਾਲਤ ਵਿਚ ਮੈਂ ਕੀ ਕਰਾਂ ?
ਗੁਰੂ ਦੇ ਬਚਨ ਅਟੱਲ ਸਨ । ਫੈਸਲਾ ਕੀਤਾ ਤੇ ਉਸ ਤੇ ਅਮਲ ਸ਼ੁਰੂ ਹੋ ਗਿਆ । ਗੁਰਾਂ ਨੇ ਅਮਲ ਦੀਆਂ ਕਈ ਮੰਜ਼ਲਾਂ ਤਹਿ ਕਰ ਲਈਆਂ ਸਨ । ਹੁਣ ਤੇ ਸਿਰਫ ਬਿਰਤੀ ਲਾਉਣ ਦੀ ਲੋੜ ਸੀ । ਬਿਮਾਰ ਹੋਣਾ ਇਕ ਤਰ੍ਹਾਂ ਦਾ ਸੱਤਿਆਗ੍ਰਹਿ ਸੀ। ਬਾਦਸ਼ਾਹ ਨੂੰ ਆਪਣੇ ਵਲੋਂ ਰੋਸ ਮਾਤਰ ਵਿਖਾਵਾ ਸੀ । ਸਾਰੀ ਦੁਨੀਆ ਦਾ ਦੁੱਖ ਆਪ ਲੈ ਲਿਆ ਤੇ ਦਿੱਲੀ ਵਾਲਿਆਂ ਨੂੰ ਸੁੱਖ ਤੇ ਸ਼ਾਂਤੀ ਦਾ ਵਰਦਾਨ ਦੇ ਦਿੱਤਾ । ਇਹ ਬਲੀਦਾਨ ਇਤਿਹਾਸ ਵਿਚ ਵੱਖਰੀ ਕਿਸਮ ਦੀ ਸ਼ਹਾਦਤ ਏ। ਸਹਿਜੇ-ਸਹਿਜੇ ਸਰੀਰ ਛੱਡ ਦੇਣਾ ਤੇ ਚਿਤਵਨ ਤੇ ਰੱਤੀ ਭਰ ਵੀ ਵੱਟ ਨਾ ਆਉਣ ਦੇਣਾ।
ਚਿਹਰੇ ਤੇ ਗਮੀ ਦਾ ਰੰਗ ਨਹੀਂ ਉਭਰਿਆ। ਉਹੋ ਤੇਜ਼, ਉਹੋ ਕਸ਼ਿਸ਼ ਤੇ ਉਸੇ ਤਰ੍ਹਾਂ ਸੂਰਜ ਵਾਂਗ ਭਖਦਾ ਨੂਰਾਨੀ ਚਿਹਰਾ ਗਨੂਦਗੀ ਛਾਈ ਹੋਈ ਸੀ, ਬੇਹੋਸ਼ੀ ਵਧ ਰਹੀ ਸੀ ਅੱਖਾਂ ਦਾ ਰੰਗ ਬਦਲ ਚੁੱਕਾ ਸੀ, ਭੌਰ ਉਡਾਰੀ ਮਾਰਨ ਵਾਲਾ ਸੀ।
ਸੇਵਕਾਂ ਨੇ ਪੁੱਛਿਆ,—ਸਤਿਗੁਰ ਸਾਨੂੰ ਕਿਸਦੇ ਲੜ ਲਾ ਚੱਲੇ ਹੋ।