Back ArrowLogo
Info
Profile

ਹੁਕਮ ਦੀ ਪਾਲਣਾ ਕਰਨੀ । ਜੇ ਕਲ੍ਹ ਨੂੰ ਮੇਰਾ ਈ ਨੌਕਰ ਹੁਕਮ ਅਦੂਲੀ ਕਰੋ ਤਾਂ ਕੀ ਮੈਂ ਸਜ਼ਾ ਨਾ ਦੇਵਾਂਗਾ। ਮੇਰਾ ਮਨ ਦੁਖੀ ਨਾ ਹੋਵੇਗਾ। ਮੈਨੂੰ ਗੁੱਸਾ ਨਾ ਆਵੇਗਾ । ਨੌਕਰੀ ਇਸੇ ਗੱਲ ਦਾ ਨਾਂ ਏ । ਨੌਕਰ ਨੇ ਆਪਣਾ ਫਰਜ਼ ਪੂਰਾ ਕੀਤਾ ਏ, ਮੈਂ ਖ਼ੁਸ਼ ਹਾਂ । ਯਾ ਖ਼ੁਦਾ ਸਾਨੂੰ ਵੀ ਇਹੋ ਜਿਹੇ ਖ਼ਿਦਮਤਗਾਰ ਬਖ਼ਸ਼ । ਅਸੀਂ ਕਿਸੇ ਵੀ ਬੰਦੇ ਤੇ ਵਿਸ਼ਵਾਸ ਨਹੀਂ ਕਰਦੇ ।

—ਇਹ ਕਿੰਨੇ ਬੇਨਿਆਜ਼ ਲੋਕ ਹਨ। ਇਨ੍ਹਾਂ ਨੂੰ ਕਿਸੇ ਤੋਂ ਸ਼ੱਕ ਹੀ ਨਹੀਂ । ਯਾਰੋ ! ਲੋਕ ਇਨ੍ਹਾਂ ਨਾਲ ਦੁਸ਼ਮਣੀ ਵੀ ਨਹੀਂ ਕਰਦੇ । ਅਸੀਂ ਨੌਕਰ ਨੂੰ ਮੋਹਰਾਂ ਨਾਲ ਤੋਲ ਕੇ ਖਰੀਦ ਵੀ ਲਈਏ ਤੇ ਬੇ-ਵਿਸ਼ਵਾਸੇ । ਇਨ੍ਹਾਂ ਦੇ ਖ਼ਿਦਮਤਗਾਰ ਇਨ੍ਹਾਂ ਦੇ ਸੇਵਕ ਬਿਨਾਂ ਦਾਮਾਂ ਦੇ ਗੁਲਾਮ । ਕਸੂਰ ਕਿਸੇ ਦਾ ਤੇ ਕਿਸੇ ਦੇ ਸਿਰ ਮੜ੍ਹਿਆ ਜਾਏ । ਇਹ ਇਨਸਾਫ਼ ਨਹੀਂ ਕਹਿੰਦਾ । ਇਹ ਤਾਂ ਸੀਨਾ ਜ਼ੋਰੀ ਹੋਈ ਹਿੱਕ ਦਾ ਧੱਕਾ । ਇਨਸਾਫ਼ ਦੀਆਂ ਰਗਾਂ ਵਿਚ ਅੰਗੂਠਾ ਦੇਣ ਵਾਲੀ ਗੱਲ ਏ । ਬਾਦਸ਼ਾਹ ਨੂੰ ਇਨਸਾਫ ਪਸੰਦ ਹੋਣਾ ਚਾਹੀਦਾ ਹੈ । ਮੰਨਿਆਂ ਬਾਦਬਾਹ ਅੱਖੋਂ ਅੰਨ੍ਹਾਂ ਤੇ ਕੰਨੋਂ ਬੋਲਾ ਹੁੰਦਾ ਹੈ, ਪਰ ਫਿਰ ਵੀ ਕਿਸੇ ਦੇ ਚੁੱਕੇ ਚੁਕਾਏ ਵਿਚ ਨਹੀਂ ਆਉਣਾ ਚਾਹੀਦਾ । ਉੱਤੇ ਖੁਦਾ ਤੇ ਥੱਲੇ ਬਾਦਸ਼ਾਹ । ਵਿਚਾਰੀ ਰਿਆਇਆ ਦਾ ਕੀ ਏ ਉਹ ਤੇ ਭੇਡਾਂ ਦਾ ਇਕ ਇੱਜੜ ਏ । ਆਜੜੀ ਜਦੋਂ ਚਾਹੇ ਕਿਸੇ ਬਘਿਆੜ ਕੋਲੋਂ ਸਾਰਾ ਇੱਜੜ ਪੜਵਾ ਸੁੱਟੇ । ਬਘਿਆੜ ਦੀਆਂ ਲੱਤਾਂ ਤੋੜਨੀਆਂ ਤਾਂ ਆਜੜੀ ਦਾ ਕੰਮ ਏ । ਵਿਚਾਰੀਆਂ ਭੇਡਾਂ ਤਾਂ ਨਹੀਂ ਨਾ ਇਹਦਾ ਮੁਕਾਬਲਾ ਕਰ ਸਕਦੀਆਂ। ਆਜੜੀ ਤੇ ਬਾਦਸ਼ਾਹ ਦੀ ਇਕੋ ਜਿਹੀ ਪਦਵੀ ਏ ।

-ਮੈਂ ਸਾਰੇ ਹਿੰਦੁਸਤਾਨ ਦਾ ਬਾਪ ਹਾਂ। ਇਹ ਰਿਆਇਆ ਸਾਰੀ ਮੇਰੀ ਔਲਾਦ ਏ । ਮੇਰਾ ਫ਼ਰਜ਼ ਬਣਦਾ ਏ ਕਿ ਮੈਂ ਆਪਣੇ ਕੁਨਬੇ ਦੀ ਦੇਖ ਭਾਲ ਕਰਾਂ । ਮੈਂ ਘਰ ਦਾ ਮਾਲਕ ਹਾਂ। ਮੇਰਾ ਈਮਾਨ ਏ ਘਰ ਦੀ ਰਾਖੀ ਕਰਨੀ । ਖੁਦਾ ਨੇ ਮੈਨੂੰ ਇਸੇ ਲਈ ਬਾਦਸ਼ਾਹੀ ਦਿੱਤੀ ਏ । ਨਹੀਂ ਤੇ ਮੈਂ ਅਤੇ ਬਾਦਸ਼ਾਹ ? ਬਾਦਸ਼ਾਹ ਹੋਰ ਵੀ ਹੋ ਸਕਦਾ ਸੀ । ਮੇਰੇ ਅਮਲਾਂ ਦੀ ਗਠੜੀ ਭਾਰੀ ਹੋਣੀ ਏਂ । ਇਸੇ ਲਈ ਅੱਲਾ ਤਾਲਾ ਨੇ ਮੈਨੂੰ ਹਕੂਮਤ ਬਖ਼ਸ਼ ਦਿੱਤੀ । ਵਰਨਾ ਦਾਰਾ ਸ਼ਿਕੋਹ ਤੇ ਵਲੀ ਅਹਿਦ ਸੀ । ਬਾਦਸ਼ਾਹ ਉਸੇ ਨੇ ਬਣਨਾ ਸੀ । ਮਨਜੂਰੇ ਨਜ਼ਰ ਸੀ, ਹਰ ਦਿਲ ਅਜ਼ੀਜ ਸੀ । ਲੋਕਾਂ ਦੇ ਦਿਲ ਵਿਚ ਵਸਿਆ ਹੋਇਆ ਸੀ । ਇਕ ਤਾਂ ਮੈਂ ਸਭ ਤੋਂ ਛੋਟਾ ਤੇ ਦੂਜਾ ਸੂਬੇਦਾਰ ਦੱਖਣ ਦਿੱਲੀ ਤੋਂ ਹਜਾਰਾਂ ਮੀਲ ਦੂਰ । ਦਾਰਾ ਪਿਉ ਤੇ ਗੋਡੇ ਮੁੱਢ ਬੈਠਾ ਹੋਇਆ। ਸਿਆਹੀ ਕਰੋ ਸਫੈਦੀ, ਕਿਸੇ ਨੇ ਹੱਥ ਨਹੀਂ ਫੜਨਾ ਕਿਸੇ ਦੀ ਜੁਰਅਤ ਨਹੀਂ ਜੁਬਾਨ ਖੋਹਲੇ । ਦਾਰਾ ਸ਼ਿਕੋਹ ਦਾ ਜਲਾਲ ਬਾਦਸ਼ਾਹ ਦੇ ਜਲਾਲ ਤੋਂ ਕਿਸੇ ਵੀ ਹਾਲਤ ਵਿਚ ਘੱਟ ਨਹੀਂ ਸੀ । ਮੈਂ ਕੁਜਾ ਦਾਰਾ ਕੁਜਾ । ਕਿੱਥੇ ਰਾਜਾ ਭੋਜ ਤੇ ਕਿੱਥੇ ਕੰਗਲਾ ਤੇਲੀ ।

-ਸੁਲਤਾਨਪੁਰ ਲੋਧੀ ਦੇ ਮਦਰੱਸੇ ਵਿਚ ਮੈਂ ਵੀ ਪੜ੍ਹਿਆ ਤੇ ਦਾਰਾ ਸ਼ਿਕੋਹ ਵੀ, ਮੇਰੇ ਭਰਾ ਵੀ ਮੇਰੇ ਜਮਾਤੀ ਸਨ । ਉਹ ਵਲੀ ਅਹਿਦ ਹੋ ਗਿਆ । ਅਸੀਂ ਇਕੋ ਪਿਓ ਦੇ ਪੁੱਤ ਸਾਂ । ਮੈਨੂੰ ਲੋਕ ਸਿਰਫ ਇਕ ਬਾਦਸ਼ਾਹ ਦਾ ਪੁੱਤ ਹੀ ਮੰਨਦੇ ਸਨ । ਪਿਓ ਨੇ ਦਾਰਾ ਨੂੰ ਸੱਦ ਲਿਆ ਤੇ ਮੈਂ ਉਥੇ ਰਹਿ ਪਿਆ। ਮੈਂ ਉਥੇ ਰਹਿ ਕੇ ਉਹ ਕੁਝ ਪੜ੍ਹਿਆ ਜੋ ਦਾਰਾ ਨਾ ਪੜ੍ਹ ਸਕਿਆ, ਮੈਂ ਹਕੂਮਤ ਕਰਨੀ ਸਿੱਖੀ । ਹਕੂਮਤ ਖੋਹਣੀ ਸਿੱਖੀ, ਝੂਠ ਬੋਲਣਾ ਸਿਖਿਆ। ਫਰੇਬ ਦੇਣਾ ਸਿਖਿਆ । ਮੈਂ ਉਂਗਲਾਂ ਤੇ ਲੋਕ ਨਚਾਉਣੇ ਸਿੱਖੇ । ਮੈਂ ਲਹੂ ਭਰਿਆ ਦਰਿਆ ਤਰਨਾ ਸਿੱਖਿਆ। ਮੈਂ ਤਲਵਾਰ ਦੀ ਧਾਰ

9 / 52
Previous
Next