Back ArrowLogo
Info
Profile
ਅਗਲੇ ਦਿਨ ਉਸ ਦੇ ਘਰ ਪੋਤਾ ਜੰਮਿਆ। ਇਸ ਮੌਕੇ ਉੱਤੇ ਮਿਲੀਆਂ ਵਧਾਈਆਂ ਅਤੇ ਮਨਾਈਆਂ ਖ਼ੁਸ਼ੀਆਂ ਦੇ ਰੌਲੇ ਰੱਪੇ ਵਿਚ ਚੁਬਾਰਾ ਸਿੰਘ ਦੇ ਚੇਤੇ ਨੇ ਸਿਰ ਨਾ ਚੁੱਕਿਆ। ਪੋਹ ਸੁਦੀ ਸਤਵੀਂ ਦੇ ਦੀਵਾਨ ਵੇਲੇ ਪੋਤੇ ਦੇ ਜਨਮ ਦੀ ਖ਼ੁਸ਼ੀ ਵਿਚ ਚੰਦਾ ਸਿੰਘ ਨੇ ਪਹਿਲਾ ਨਾਲੋਂ ਦੂਣੀ ਉਗਰਾਹੀ ਦਿੱਤੀ, ਸੋਨੇ ਦਾ ਛੱਬਾ ਅਤੇ ਰੇਸ਼ਮੀ ਰੁਮਾਲਾ ਵੀ ਚੜ੍ਹਾਇਆ। ਦੀਵਾਨ ਵਿਚ ਕੀਤੀਆਂ ਗਈਆਂ ਸਭ ਅਰਦਾਸਾਂ ਵਿਚ ਚੰਦਾ ਸਿੰਘ ਦੀ ਉਗਰਾਹੀ ਅਤੇ ਸੋਨੇ ਦੇ ਛੱਬੇ ਦਾ ਉਚੇਚਾ ਜ਼ਿਕਰ ਹੋਇਆ। ਇਸ ਨੇ ਚੰਦਾ ਸਿੰਘ ਦੇ ਮਨ ਨੂੰ ਪ੍ਰਾਪਤੀਆਂ ਦੇ ਮਾਣ ਨਾਲ ਭਰ ਦਿੱਤਾ। ਪੋਹ ਸੁਦੀ ਸਤਵੀਂ ਦੇ ਮੇਲੇ ਪਿੱਛੋਂ ਪਿੰਡ ਦੇ ਲੋਕਾ ਨੇ ਸਰਬ ਸੰਮਤੀ ਨਾਲ ਚੰਦਾ ਸਿੰਘ ਨੂੰ ਪਿੰਡ ਦੀ ਕਮੇਟੀ ਦਾ ਪ੍ਰਧਾਨ ਚੁਣ ਲਿਆ। ਹੁਣ ਚੰਦਾ ਸਿੰਘ ਦਾ ਮਨ ਦੁਨਿਆਵੀ ਨਿੱਕ ਸੁੱਕ ਨਾਲ ਏਨਾ ਭਰ ਗਿਆ ਕਿ ਦੁਬਾਰਾ ਸਿੰਘ ਦੀ ਮਿੱਤਰਤਾ ਦਾ ਮੋਤੀ ਇਸ ਮਲਬੇ ਵਿਚੋਂ ਕੋਸ਼ਿਸ਼ ਕਰ ਕੇ ਲੱਭਣਾ ਵੀ ਔਖਾ ਹੋ ਗਿਆ।

ਬਾਬਾ ਚੁਬਾਰਾ ਸਿੰਘ ਦੇ ਜੀਵਨ ਵਿਚੋਂ ਉਤਸ਼ਾਹ, ਸ਼ੌਕ ਅਤੇ ਖ਼ੁਸ਼ੀ ਘਟਦੇ ਗਏ। ਹਰ ਕਿਸੇ ਨੇ ਬੁਢਾਪੇ ਨੂੰ ਇਸ ਦਾ ਕਾਰਨ ਸਮਝਿਆ। ਮਿਲਣ ਆਏ ਪੁਰਾਣੇ ਮਿੱਤਰਾਂ ਕੋਲੋਂ ਬਾਬੇ ਨੂੰ ਚੰਦਾ ਸਿੰਘ ਦੇ ਘਰ ਪੋਤਰਾ ਪੈਦਾ ਹੋਣ ਦੀ ਖ਼ਬਰ ਮਿਲੀ। ਇਹ ਵੀ ਪਤਾ ਲੱਗਾ ਕਿ ਚੰਦਾ ਸਿੰਘ ਨੂੰ ਪਿੰਡ ਦੀ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਉਪਰੋਂ ਉਪਰੋਂ ਤਾਂ ਬਾਬੇ ਨੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ, ਪਰ ਅੰਦਰਖ਼ਾਤੇ ਉਹ ਹੋਰ ਸੱਟ ਖਾ ਗਿਆ। 'ਹੱਛਾ ਬਈ ਚੰਦਾ ਸਿਆਂ, ਇਵੇਂ ਹੀ ਸਹੀ, ਉਹ ਮਨ ਹੀ ਮਨ ਕਿਸੇ ਫੈਸਲੇ ਉੱਤੇ ਪੁੱਜ ਗਿਆ।

ਹਾੜੀ ਸਾਂਭੀ ਗਈ। ਬਾਬੇ ਦੇ ਛੋਟੇ ਪੋਤੇ ਕਸ਼ਮੀਰਾ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ। ਭਾਜੀਆਂ ਘੱਲਣ ਬਾਰੇ ਸਲਾਹਾਂ ਹੋਈਆਂ। ਜਦੋਂ ਚੰਦਾ ਸਿੰਘ ਦਾ ਜ਼ਿਕਰ ਆਇਆ ਤਾਂ ਬਾਬੇ ਨੇ ਆਪਣੇ ਪੁੱਤਰ ਨੂੰ ਆਖਿਆ, "ਨਾ ਬਈ ਕਰਤਾਰ ਸਿਆਂ, ਚੰਦਾ ਸਿੰਘ ਨੂੰ ਭਾਜੀ ਨਾ ਘੱਲਿਓ। ਮੇਰੀ ਗਵਾਹੀ ਨਾਲ ਉਨ੍ਹਾਂ ਦਾ ਰਿਸ਼ਤੇਦਾਰ ਸੱਬਾ ਸੀ। ਉਨ੍ਹਾਂ ਨੇ ਨਹੀਂ ਆਉਣਾ। ਉਸ ਨੇ ਗੱਲ ਗਵਾਈ ਨਹੀਂ; ਜੇ ਗਵਾਈ ਹੁੰਦੀ ਤਾਂ ਪੋਤੇ ਦੇ ਜਨਮ ਦੀ ਖ਼ਬਰ ਨਾ ਦਿੰਦਾ।" ਸਾਰੇ ਪਰਿਵਾਰ ਨੂੰ ਬਾਬੇ ਦੀ ਗੱਲ ਸੁਹਣੀ ਨਾ ਹੁੰਦਿਆਂ ਵੀ ਸਿਆਣੀ ਲੱਗੀ। ਉਹ ਉਸ ਨਾਲ ਸਹਿਮਤ ਹੋ ਗਏ। ਬਾਬਾ ਲੱਸੀ ਦਾ ਛੰਨਾ ਪੀ ਕੇ ਹਵੇਲੀ ਚਲੇ ਗਿਆ ਅਤੇ ਪਰਿਵਾਰ ਦੇ ਜੀ ਇਹ ਸੋਚਣ ਲੱਗ ਪਏ ਕਿ ਕਿਹੜੇ ਲਾਗੀ ਨੂੰ, ਕਿਸ ਰਿਸ਼ਤੇਦਾਰ ਵੱਲ, ਕਦੋਂ ਘੱਲਿਆ ਜਾਵੇ।

ਹਵੇਲੀ ਵਿਚ ਮੰਜੇ ਉੱਤੇ ਪਏ ਬਾਬੇ ਦੀ ਅੱਖ ਲੱਗ ਗਈ... ਵਾਜਿਆਂ ਗਾਜਿਆਂ ਨਾਲ ਕਸ਼ਮੀਰਾ ਸਿੰਘ ਦੀ ਜੰਞ ਚੜ੍ਹੀ। ਪੰਙੀ ਘੋੜੀਆਂ ਅਤੇ ਤਿੰਨ ਟਾਂਗੇ, ਕੱਚੇ ਰਾਹਾਂ ਦੀ ਧੂੜ ਨੂੰ ਪਿੱਛੇ ਛੱਡਦੇ ਹੋਏ ਧੋਤਿਆਂ ਦੇ ਪਿੰਡ ਵੱਲ ਜਾ ਰਹੇ ਸਨ ਕਿ ਘੋੜੀ ਉੱਤੇ ਬੈਠਾ, ਬਾਬੇ ਦੇ ਪਿੰਡ ਨੂੰ ਆਉਂਦਾ, ਚੰਦਾ ਸਿੰਘ ਰਾਹ ਵਿਚ ਮਿਲ ਪਿਆ। ਉਸ ਨੂੰ ਵੇਖ ਕੇ ਬਾਬੇ ਦੇ ਪੁੱਤਰ ਕਰਤਾਰ ਸਿੰਘ ਨੇ ਆਪਣੀ ਘੋੜੀ ਰੋਕ ਲਈ। ਚੰਦਾ ਸਿੰਘ ਨੇ ਉਸ ਨੂੰ ਪੁੱਛਿਆ, "ਕਿੱਦਾਂ, ਬਈ ਕਰਤਾਰ ਸਿਆਂ, ਕਿਧਰ ਨੂੰ ਚੜ੍ਹਾਈ ਕੀਤੀ ਆ ?"

 "ਕਸ਼ਮੀਰੇ ਨੂੰ ਵਿਆਹੁਣ ਚੱਲੇ ਆਂ, ਚਾਚਾ।"

ਉੱਤਰ ਸੁਣ ਕੇ ਚੰਦਾ ਸਿੰਘ ਨੇ ਨੀਵੀਂ ਪਾ ਲਈ। ਏਨੇ ਨੂੰ ਬਾਬਾ ਚੁਬਾਰਾ ਸਿੰਘ ਦਾ ਟਾਂਗਾ, ਉਨ੍ਹਾਂ ਦੇ ਲਾਗੇ ਪੁੱਜ ਗਿਆ। ਬਾਬੇ ਨੇ ਚੰਦਾ ਸਿੰਘ ਵੱਲ ਵੇਖ ਕੇ ਮੁੱਛਾ

10 / 87
Previous
Next