Back ArrowLogo
Info
Profile
ਨੇ ਉਨ੍ਹਾਂ ਦੇ ਰੂਹਾਨੀ ਜਲਾਲ ਸਾਹਮਣੇ ਸਿਰ ਨਾ ਚੁੱਕਿਆ। ਖ਼ਬਰ ਸੁਣਾ ਕੇ ਉਹ ਚਲੇ ਗਏ ਅਤੇ ਅਸੀਂ ਸਾਰੇ ਆਪੋ ਆਪਣੀਆਂ ਕੁਰਸੀਆਂ ਉੱਤੇ ਮੁੜ ਬੈਠ ਗਏ, ਬੈਠ ਗਏ ਨਹੀਂ, ਡਿੱਗ ਪਏ।

ਜਿਤਿੰਦਰ ਦੀ ਮੌਤ ਕੇਵਲ ਕਪੂਰ ਸਾਹਿਬ ਦੇ ਪੁੱਤ ਦੀ ਮੌਤ ਨਹੀਂ ਸੀ। ਇਹ ਇਕ ਇਸਤ੍ਰੀ ਦੇ ਪਤੀ ਦੀ ਮੌਤ ਸੀ: ਦੋ ਮਾਸੂਮ ਬੱਚਿਆਂ ਦੇ ਪਿਤਾ ਦੀ ਮੌਤ ਸੀ; ਸਾਡੇ ਰਹਿਬਰ, ਸਾਡੇ ਮਿੱਤਰ ਦੀ ਮੌਤ ਸੀ। ਇਸ ਮੌਤ ਨਾਲ ਖ਼ੁਸ਼ੀ ਦੀਆਂ ਕਿੰਨੀਆਂ ਖੇਤੀਆਂ ਉੱਤੇ ਗੜ੍ਹੇਮਾਰ ਹੋਈ ਸੀ, ਇਸ ਗੱਲ ਦਾ ਗਿਆਨ ਮੈਨੂੰ ਜਿਤਿੰਦਰ ਦੇ ਜਨਾਜ਼ੇ ਵਾਲੇ ਦਿਨ ਹੋਇਆ। ਉਸ ਦਿਨ ਮੈਨੂੰ ਪਤਾ ਲੱਗਾ ਕਿ ਪੁੱਤ੍ਰ ਦੀ ਸਾਂਝ ਦੇ ਘੇਰੇ ਦੀ ਵਿਸ਼ਾਲਤਾ ਪਿਤਾ ਦੀ ਰੂਹਾਨੀ ਬੁਲੰਦੀ ਨਾਲੋਂ ਘੱਟ ਨਹੀਂ ਸੀ।

ਉਸ ਦਾ ਮਿਰਤਕ ਸਰੀਰ ਗੁਰਦੁਆਰੇ ਲਿਆਂਦਾ ਗਿਆ। ਕੋਈ ਭੀੜ ਸੀ ਉਸ ਨੂੰ ਅਲਵਿਦਾ ਕਹਿਣ ਵਾਲਿਆਂ ਦੀ । ਹਾਲ ਦੇ ਅੰਦਰ ਬਾਹਰ, ਸੜਕ ਉੱਤੇ, ਲੋਕ ਖੜੇ ਸਨ। ਕਪੂਰ ਸਾਹਿਬ ਸਾਰੀ ਭੀੜ ਵਿਚ ਏਧਰ ਓਧਰ ਘੁੰਮ ਰਹੇ ਸਨ। ਉਹ ਸ਼ਾਂਤ ਚਿੱਤ ਅਤੇ ਪ੍ਰਸੈਨ ਮੁਖ ਸਨ। ਜਿੱਥੇ ਨੌਜਵਾਨਾਂ ਦੀ ਟੋਲੀ ਵੇਖਦੇ ਉੱਥੇ ਕਹਿੰਦੇ, "ਬਰਖ਼ੁਰਦਾਰੋ, ਆਪਣੇ ਮਿਤ ਨੂੰ ਹੱਸਦੇ ਹੱਸਦੇ ਵਿਦਾ ਕਰਿਓ: ਸੋਗੀ ਮੂੰਹ ਨਾ ਬਣਾਇਓ।" ਜਿੱਥੇ ਕਿਤੇ ਬਿਰਧ ਆਦਮੀਆਂ ਨੂੰ ਖਲੋਤੇ ਵੇਖਦੇ ਓਸ਼ੇ ਖੜੇ ਹੋ ਕੇ, ਮੁਸਕਰਾ ਕੇ ਆਖਦੇ, "ਆਪਣੇ ਭਤੀਜੇ ਦੇ ਸਿਰ ਉੱਤੇ ਪਿਆਰ ਦਿੰਦਿਆਂ ਡੋਲਿਓ ਨਾ; ਤਕੜੇ ਹੋਵੋ।" ਸਾਰੀ ਭੀੜ ਉਨ੍ਹਾਂ ਦੀ ਉੱਚੀ ਮਾਨਸਿਕ ਅਵਸਥਾ ਅਤੇ ਭਾਣਾ ਮੰਨਣ ਦੀ ਅਨੋਖੀ, ਅਲੌਕਿਕ ਦ੍ਰਿੜ੍ਹਤਾ ਸਾਹਮਣੇ ਸਿਰ ਝੁਕਾਅ ਰਹੀ ਸੀ । ਸ਼ਮਸ਼ਾਨ ਘਾਟ ਉੱਤੇ ਵੱਖ ਵੱਖ ਧਾਰਮਿਕ ਅਤੇ ਸਮਾਜਕ ਰਸਮਾਂ ਅਦਾ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਉਸ ਸੰਗੀਤ ਵਿਦਿਆਲੇ ਦੇ ਵਿੱਦਿਆਰਥੀਆਂ ਨੇ ਸੰਗੀਤ ਰਾਹੀਂ ਉਸ ਨੂੰ ਅਲਵਿਦਾ ਆਖੀ, ਜਿਸ  ਦਾ ਉਹ ਚੇਅਰਮੈਨ ਸੀ। ਉਸ ਤੋਂ ਪਿੱਛੋਂ ਯਹੂਦੀ ਪ੍ਰਾਰਥਨਾ ਹੋਈ; ਫਿਰ ਈਸਾਈ, ਮੁਸਲਮਾਨ, ਬੋਧੀ ਅਤੇ ਹਿੰਦੂ ਧਰਮ ਗ੍ਰੰਥਾਂ ਦੇ ਸ਼ਲੋਕ ਪੜ੍ਹੇ ਗਏ। ਅੰਤ ਵਿਚ ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸ ਕੀਤੀ ਗਈ। ਸਾਡੇ ਵਿਹਦਿਆਂ ਸਾਡੀ ਮਿੱਤ੍ਰਾ ਨੂੰ, ਸਾਡੇ ਜਿਤਿੰਦਰ ਕਪੂਰ ਨੂੰ ਵਿਦਾ ਕਰ ਦਿੱਤਾ ਗਿਆ। ਆਪੋ ਆਪਣੇ ਢੰਗ ਨਾਲ ਆਪੋ ਆਪਣੀ ਸ਼੍ਰਧਾਂਜਲੀ ਦੇ ਕੇ ਘਰੋ ਘਰੀ ਜਾ ਰਹੇ ਲੋਕਾਂ ਦੀ ਜ਼ਬਾਨ ਉੱਤੇ ਕਪੂਰ ਸਾਹਿਬ ਦੀ ਨਿਰਲੇਪਤਾ ਅਤੇ ਦ੍ਰਿੜ੍ਹਤਾ ਦੀਆਂ ਗੱਲਾਂ ਸਨ । ਵਾਹ ਵਾਹ ਅਤੇ ਧੰਨ ਧੰਨ ਦੀਆਂ ਮੱਧਮ ਆਵਾਜ਼ਾਂ ਦਾ ਸੰਗੀਤ ਸਾਰੇ ਵਾਤਾਵਰਣ ਵਿਚ ਘੁਲਿਆ ਘੁਲਿਆ ਮਹਿਸੂਸ ਹੋ ਰਿਹਾ ਸੀ।

ਅਗਲੀ ਸਵੇਰ ਜਦੋਂ ਅਸੀਂ ਦਫ਼ਤਰ ਗਏ। ਕਪੂਰ ਸਾਹਿਬ ਪਹਿਲਾਂ ਪੁੱਜੇ ਹੋਏ ਸਨ। ਉਨ੍ਹਾਂ ਨੇ ਸਾਰਿਆਂ ਦੀ ਸੁੱਖ-ਸਾਂਦ ਪੁੱਛੀ। ਸਾਰਿਆਂ ਨੂੰ ਲੋੜੀਂਦੀਆਂ ਹਦਾਇਤਾਂ ਦੇ ਕੇ ਉਹ ਜਿਤਿੰਦਰ ਦੇ ਕੈਬਿਨ ਵਿਚ ਇਉਂ ਜਾ ਬੈਠੇ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ; ਸਭ ਕੁਝ ਉਵੇਂ ਹੀ ਸਾਧਾਰਣ ਹੈ ਜਿਵੇਂ ਪਹਿਲਾਂ ਸੀ। ਉਹ ਆਪਣੇ ਆਲੇ-ਦੁਆਲੇ ਦੀ ਦੁਨੀਆਂ ਨਾਲੋਂ ਉੱਚੇ ਸਨ। ਆਲੇ-ਦੁਆਲੇ ਦੀ ਦੁਨੀਆਂ ਵਿਚ ਹੋਏ ਵਾਪਰੇ ਨੂੰ ਆਮ ਆਦਮੀ ਦੀ ਦ੍ਰਿਸ਼ਟੀ ਨਾਲ ਵੇਖਣ ਦੀ ਮਜਬੂਰੀ ਉਨ੍ਹਾਂ ਨੂੰ ਨਹੀਂ ਸੀ। ਦਫ਼ਤਰ ਵਿਚ ਕੰਮ ਕਰਨ ਵਾਲਿਆਂ ਦੀ ਦੁਨੀਆਂ ਵਿਚ ਇਕ ਵੱਡਾ ਹਾਦਸਾ ਹੋ ਚੁੱਕਾ ਸੀ। ਬਾਹਰਲੀ ਦੁਨੀਆਂ ਨਾਲ ਜਿਤਿੰਦਰ ਦਾ ਜਿਹੋ ਜਿਹਾ ਸੰਬੰਧ ਸੀ ਉਹੋ ਜਿਹੀ ਸ਼੍ਰਧਾਂਜਲੀ, ਉਸ ਦੁਨੀਆਂ ਵੱਲੋਂ ਦਿੱਤੀ ਜਾ ਚੁੱਕੀ ਸੀ। ਸਾਡੇ ਨਾਲ ਉਸ ਦੀ ਭਾਵੁਕ ਸਾਂਝ ਸੀ। ਸਾਡੇ ਨਾਲ ਉਹ

15 / 87
Previous
Next