Back ArrowLogo
Info
Profile
ਦੋ ਸਾਲ ਪਿਛੋਂ ਛੋਟੇ ਗੁਰਤੇਜ ਨੇ ਲਾਅ ਦੀ ਪੜ੍ਹਾਈ ਖ਼ਤਮ ਕਰਨ ਤੋਂ ਪਹਿਲਾਂ ਹੀ ਆਪਣੇ ਕਾਲਜ ਦੀ ਇਕ ਫ਼੍ਰਾਂਸੀਸੀ ਕੁੜੀ ਨੂੰ ਆਪਣੀ ਜੀਵਨ ਸਾਬਣ ਬਣਾ ਲਿਆ ਗਿੱਲ ਨਾਰਾਜ਼ ਨਾ ਹੋਇਆ। ਦੋਹਾਂ ਮੁੰਡਿਆਂ ਦਾ ਕੰਮ ਜ਼ੋਰਾਂ ਉੱਤੇ ਹੈ। ਦੋਵੇਂ ਆਪੋ ਆਪਣੇ ਪਰਵਾਰਾਂ ਵਿਚ ਸੁਖੀ ਵੱਸਦੇ ਹਨ।

ਸਕੂਲ ਦੀ ਨੌਕਰੀ ਛੱਡ ਕੇ ਗਿੱਲ ਨੇ ਇਸਟੇਟ ਏਜੰਟ ਦਾ ਕੰਮ ਸ਼ੁਰੂ ਕਰ ਲਿਆ। ਇਸ ਕੰਮ ਵਿਚ ਗੁਰਤੇਜ ਉਸ ਦੀ ਸਹਾਇਤਾ ਕਰ ਦਿੰਦਾ ਸੀ। ਮਾਲੀ ਤੌਰ ਉੱਤੇ ਉਸ ਨੂੰ ਹਾਨੀ ਦੀ ਥਾਂ ਲਾਭ ਹੀ ਹੋਇਆ; ਬਹੁਤ ਜ਼ਿਆਦਾ ਲਾਭ। ਅੱਜ ਉਸ ਕੋਲ ਆਪਣੇ ਰਿਹਾਇਸ਼ੀ ਮਕਾਨ ਤੋਂ ਇਲਾਵਾ, ਤਿੰਨ ਮਕਾਨ ਹਨ ਜਿਨ੍ਹਾਂ ਤੋਂ ਸਵਾ ਦੋ ਹਜ਼ਾਰ ਪਾਊਂਡ ਮਹੀਨਾ ਕਿਰਾਇਆ ਮਿਲਦਾ ਹੈ। ਇਨ੍ਹਾਂ ਵਿੱਚੋਂ ਇਕ ਮਕਾਨ ਉਸ ਨੇ ਆਪਣੀ ਬੇਟੀ, ਨਵੀਨਾ, ਨੂੰ ਦਾਜ ਵਿਚ ਦੇਣ ਦਾ ਐਲਾਨ ਕੀਤਾ ਹੋਇਆ ਹੈ।

ਪਰੰਤੂ ਨੌਕਰੀ ਛੱਡਣ ਪਿੱਛੇ ਮਾਇਕ ਪ੍ਰਾਪਤੀ ਦਾ ਮਨੋਰਥ ਨਹੀਂ ਸੀ। ਉਸ ਦਾ ਮੂਲ ਮਨੋਰਥ ਸੀ ਰੰਗ-ਭੇਦ ਵਿਰੁੱਧ ਲੜਨਾ; ਆਪਣੇ ਲੋਕਾਂ ਵਿਚ ਇਸ ਸਮੱਸਿਆ ਦੀ ਚੇਤਨਾ ਜਗਾਉਣੀ, ਲੋਕਾਂ ਨੂੰ ਰੰਗ ਦੇ ਆਧਾਰ ਉੱਤੇ ਹੋਣ ਵਾਲੀਆਂ ਬੇ-ਇਨਸਾਫ਼ੀਆਂ ਵਿਰੁੱਧ ਲੜਨ ਲਈ ਤਿਆਰ ਕਰਨਾ। ਇਸ ਕੰਮ ਵਿਚ ਭੋਗਲ ਉਸ ਦੀ ਸੱਜੀ ਬਾਂਹ ਸੀ। ਇਹ ਵੀ ਆਖਿਆ ਜਾ ਸਕਦਾ ਹੈ ਕਿ ਮੈਦਾਨ ਵਿਚ ਲੜਦਾ ਭਾਵੇਂ ਗਿੱਲ ਵਿਖਾਈ ਦਿੰਦਾ ਸੀ ਤਾਂ ਵੀ ਇਸ ਸੰਘਰਸ਼ ਰਾਹੀਂ ਭੋਗਲ ਦੀਆਂ ਭਾਵਨਾਵਾਂ ਦੀ ਅਭਿਵਿਕਤੀ ਹੋ ਰਹੀ ਸੀ।

ਰੰਗ-ਭੇਦ ਵਿਰੁੱਧ ਤਨ, ਮਨ ਅਤੇ ਧਨ ਨਾਲ ਲੜਨ ਸਦਕਾ ਥੋੜੇ ਸਮੇਂ ਵਿਚ ਹੀ ਗਿੱਲ ਆਪਣੇ ਇਲਾਕੇ ਦੇ ਭਾਰਤੀ ਪਰਵਾਸੀਆਂ ਦਾ ਹਰਮਨ ਪਿਆਰਾ ਨੇਤਾ ਬਣ ਗਿਆ। ਉਸ ਦੀ ਆਖੀ ਹੋਈ ਹਰ ਗੱਲ ਲੋਕਾਂ ਲਈ ਮਹਾਂਵਾਕ ਦਾ ਦਰਜਾ ਰੱਖਣ ਲੱਗ ਪਈ। ਸਿਆਸੀ ਹਲਕਿਆਂ ਵਿਚ ਉਸ ਦੀ ਚਰਚਾ ਹੋਣ ਲੱਗ ਪਈ ਅਤੇ ਉਸ ਦੇ ਹਲਕੇ ਦਾ ਐੱਮ.ਪੀ. ਆਪਣੀ ਜਿੱਤ ਲਈ ਉਸ ਉੱਤੇ ਨਿਰਭਰ ਕਰਨ ਲੱਗ ਪਿਆ। ਗਿੱਲ ਨੇ ਮੈਰਾਥਨ ਜਿੱਤ ਲਈ ਸੀ। ਆਪਣੀ ਮੰਜ਼ਲ ਦੀ ਬੁਲੰਦੀ ਉੱਤੇ ਬੈਠ ਕੇ ਆਪਣੀਆਂ ਪਿੱਛੇ ਰਹੀਆਂ ਪੈੜਾਂ ਵੱਲ ਵੇਖਣਾ ਉਸ ਨੂੰ ਚੰਗਾ ਚੰਗਾ ਲੱਗ ਰਿਹਾ ਸੀ। ਉਸ ਦੇ ਸੰਘਰਸ਼ਮਈ ਅਤੀਤ ਵਿੱਚੋਂ ਸਫਲ ਵਰਤਮਾਨ ਉਪਜਿਆ ਸੀ। ਉਹ ਸਫਲ ਵਰਤਮਾਨ ਵਿੱਚੋਂ ਸੰਤੁਸ਼ਟ ਭਵਿੱਖ ਦੇ ਉਪਜਣ ਦੀ ਉਮੀਦ ਰੱਖਦਾ ਸੀ । ਇਸ ਵੇਰ ਉਸ ਨੂੰ ਕੌਂਸਲ ਦਾ ਮੇਅਰ ਚੁਣਿਆ ਜਾ ਰਿਹਾ ਸੀ।

ਸਫਲਤਾ ਦੇ ਸੁਖਾਵੇਂ ਸਫ਼ਰ ਵਿਚ ਕਿਧਰੇ ਕਿਧਰੇ ਔਖੀਆਂ ਘਾਟੀਆਂ ਵੀ ਆਈਆਂ ਸਨ, ਜਿਹੜੀਆਂ ਉਸ ਲਈ ਉਤਸ਼ਾਹ, ਲਗਨ ਅਤੇ  ਲੋਕ-ਹੁੰਗਾਰੇ ਦਾ ਸੋਮਾ ਬਣਦੀਆ ਰਹੀਆਂ ਸਨ। ਦੋ ਕੁ ਸਾਲ ਪਹਿਲਾਂ ਤਾਂ ਬਹੁਤ ਭਿਆਨਕ ਹਾਦਸਾ ਹੋ ਚੱਲਿਆ ਸੀ। ਜੋ ਹੋ ਜਾਂਦਾ ਤਾਂ ਉਸ ਦੀਆਂ ਸਾਰੀਆਂ ਸਫਲਤਾਵਾਂ ਦਾ ਸਿਰ ਨੀਵਾਂ ਹੋ ਜਾਣਾ ਸੀ। ਸਨਿਚਰਵਾਰ ਦੀ ਸ਼ਾਮ ਸੀ । ਆਪਣੀ ਕਾਲੀ ਜੈਗੁਅਰ ਨੂੰ ਗ੍ਰੀਨ ਸਟ੍ਰੀਟ ਦੀ ਕਾਰ ਪਾਰਕ ਵਿਚ ਖੜੀ ਕਰ ਕੇ ਉਹ ਅਥਾਲਾ ਸਵੀਟਸ ਤੋਂ ਵਿਸਾਖੀ ਲਈ ਮਿਠਾਈ ਖ਼ਰੀਦਣ ਗਿਆ। ਮਨ ਵਿਚ ਆਇਆ ਕੁਈਨਜ਼ ਮਾਰਕੀਟ ਵਿਚ ਜਾ ਕੇ ਆਪਣੇ ਪੁਰਾਣੇ ਮਿੱਤਰ, ਬਲਵੰਤ ਸਿੰਘ ਗਰੇਵਾਲ, ਦੇ ਸਬਜ਼ੀਆਂ ਦੇ ਸਟਾਲ ਤੋਂ ਹੋ ਆਏ। ਪੁਰਾਣੇ ਮਿੱਤਰਾਂ ਨੂੰ ਪਹੁੰਚ ਕੇ ਮਿਲਣਾ ਉਸ ਦੇ ਸੁਭਾਅ ਦਾ ਹਿੱਸਾ ਸੀ ਜਾਂ ਸੋਚ ਸਮਝ ਕੇ ਵਰਤਿਆ ਜਾਣ ਵਾਲਾ ਸਫਲਤਾ

3 / 87
Previous
Next