Back ArrowLogo
Info
Profile
ਚੰਦਾ ਸਿੰਘ ਵੱਲ ਨਾ ਜਾਣ ਦੀ ਸਿਆਣਪ ਦਾ ਭਾਰ ਚੁੱਕੀ ਬਾਬਾ ਵਾਹਵਾ ਨ੍ਹੇਰੇ ਹੋਏ ਆਪਣੇ ਘਰ ਪੁੱਜਾ। ਉਸ ਦਾ ਤਨ ਅਤੇ ਮਨ ਦੋਵੇਂ ਥੱਕੇ ਹੋਏ ਸਨ। ਵੱਡੀ ਨੂੰਹ ਨੇ ਹੋਟੀ ਵੱਲੋਂ ਪੁੱਛਿਆ ਤਾਂ ਬਾਬੇ ਨੇ ਨਾਂਹ ਕਰ ਦਿੱਤੀ। ਨਿਰਦੇਸ਼ਤਾ ਦੇ ਖਿਆਲ ਨੇ ਉਸ ਦੇ ਸਾਰੇ ਮਨ ਨੂੰ ਮੱਲਿਆ ਹੋਇਆ ਸੀ। 'ਚੰਦਾ ਸਿੰਘ ਕਿਨ੍ਹਾਂ ਸਮਾਜਿਕ ਦਬਾਵਾਂ ਦਾ ਦੱਬਿਆ ਹੋਇਆ ਇਉਂ ਕਰ ਰਿਹਾ ਹੈ, ਇਸ ਸੋਚ ਲਈ ਉਸ ਵਿਚ ਕੋਈ ਥਾਂ ਨਹੀਂ ਸੀ: ਏਥੋਂ ਤਕ ਕਿ ਭੁੱਖ ਦਾ ਅਹਿਸਾਸ ਵੀ ਉਸ ਨੂੰ ਨਹੀਂ ਸੀ ਹੋ ਰਿਹਾ।

ਵਿਸਾਖੀ, ਛਿੰਝ, ਦੁਸਹਿਰਾ ਅਤੇ ਦੀਵਾਲੀ ਵਾਰੋ ਵਾਰੀ ਆ ਕੇ ਚਲੇ ਗਏ। ਬਾਬਾ ਚੁਬਾਰਾ ਸਿੰਘ ਘਰੇ ਬੈਠਾ ਰਿਹਾ। ਏਥੋਂ ਤਕ ਕਿ ਉਹ ਪੋਹ ਸੁਦੀ ਸਤਵੀਂ ਦੇ ਮੇਲੇ ਉੱਤੇ ਵੀ ਨਾ ਗਿਆ। ਪੁਰਾਣੇ ਬੇਲੀਆਂ ਨੂੰ ਕੁਝ ਚਿੰਤਾ ਹੋਈ। ਉਹ ਇਕ ਇਕ ਕਰ ਕੇ ਬਾਬੇ ਦੀ ਸੁੱਖ ਸਾਂਦ ਪੁੱਛਣ ਗਏ। ਹਰੇਕ ਨੂੰ ਬਾਬੇ ਨੇ ਇਕੋ ਉੱਤਰ ਦਿੱਤਾ, "ਐਵੇਂ ਜੀਅ ਨਹੀਂ ਕੀਤਾ। ਘਰ ਦੇ ਕੰਮਾਂ ਕਾਰਾਂ ਵਿਚੋਂ ਨਿਕਲਿਆ ਨਹੀਂ ਗਿਆ।"

ਇਸ ਉੱਤਰ ਨਾਲ ਮਿੱਤਰਾਂ ਦੀ ਤਸੱਲੀ ਹੋਈ ਕਿ ਨਾ, ਕੁਝ ਕਿਹਾ ਨਹੀਂ ਜਾ ਸਕਦਾ; ਪਰ ਬਾਬਾ ਦੁਬਾਰਾ ਸਿੰਘ ਜਾਣਦਾ ਸੀ ਕਿ ਮੇਲਿਆਂ ਉੱਤੇ ਜਾਣ ਨੂੰ ਉਸਦਾ ਜੀ ਕੀਤਾ ਸੀ ਅਤੇ ਘਰ ਦੇ ਕਿਸੇ ਕੰਮ ਨੇ ਉਸ ਦਾ ਰਾਹ ਨਹੀਂ ਸੀ ਰੋਕਿਆ। ਉਹ ਝੂਠ ਬੋਲ ਰਿਹਾ   ਸੀ।

ਇਹ ਝੂਠ ਬਾਬੇ ਨੇ ਕਈ ਵਾਰ ਬੋਲਿਆ। ਹਰ ਵੇਰ ਉਸ ਦਾ ਮਨ ਪਹਿਲਾਂ ਨਾਲੋਂ ਬਹੁਤਾ ਭਾਰਾ ਹੋਇਆ। ਅਜੇਹਾ ਕਿਉਂ ਸੀ? ਇਹ ਜਾਣਨ ਦੀ ਲੋੜ ਬਾਬੇ ਨੂੰ ਮਹਿਸੂਸ ਨਾ ਹੋਈ। ਆਪਣੀ ਨਿਰਦੋਸ਼ਤਾ ਦਾ ਖ਼ਿਆਲ ਉਸ ਦੇ ਮਨ ਵਿਚ ਮੌਜੂਦ ਸੀ। ਚੰਦਾ ਸਿੰਘ ਵੱਲੋਂ ਕਿਸੇ ਪ੍ਰਕਾਰ ਦੇ ਪਛਤਾਵੇ ਦਾ ਪ੍ਰਗਟਾਵਾ ਨਾ ਕੀਤਾ ਜਾਣਾ, ਉਸ ਦੇ ਮਨ ਨੂੰ ਵਧੀਆ ਆਦਮੀ ਹੋਣ ਦਾ ਹੁਲਾਰਾ ਵੀ ਦੇ ਰਿਹਾ ਸੀ। ਨਿਰਦੋਸ਼ਤਾ ਦੇ ਅਹਿਸਾਸ ਵਿਚੋਂ ਉਪਜੀ ਹੋਈ ਸੂਖਮ ਹਉਮੈ ਸ੍ਰੇਸ਼ਟਤਾ ਦੇ ਖਿਆਲ ਨਾਲ ਸਥੂਲ ਹੁੰਦੀ ਜਾ ਰਹੀ ਸੀ।

ਬਾਬੇ ਬੰਦੇ ਦੇ ਥੇਹ ਵਾਲੇ ਮੇਲੇ ਵਿਚ ਜਦੋਂ ਚੰਦਾ ਸਿੰਘ ਨੇ ਦੁਬਾਰਾ ਸਿੰਘ ਵੱਲੋਂ ਮੂੰਹ ਮੋੜ ਲਿਆ, ਉਦੋਂ ਉਸ ਦਾ ਮਨ ਵੀ ਕੁਝ ਭਾਰਾ ਹੋ ਗਿਆ ਸੀ। ਉਹ ਬਹੁਤਾ ਚਿਰ ਉਥੇ ਨਾ ਠਹਿਰ ਸਕਿਆ। ਕਬੱਡੀ ਵੀ ਪੂਰੀ ਨਾ ਵੇਖੀ ਅਤੇ ਕਿਸੇ ਨੂੰ ਕੁਝ ਦੱਸੇ ਬਿਨਾਂ ਘਰ ਮੁੜ ਆਇਆ। ਪੱਠੇ ਦੱਥੇ ਦੇ ਕੰਮ ਵਿਚ ਰੁੱਝ ਕੇ ਉਸ ਦਾ ਦਿਲ ਟਿਕਾਣੇ ਹੋ ਗਿਆ, ਪਰ ਵਿਹਲ ਮਿਲਣ ਉੱਤੇ ਦੁਬਾਰਾ ਸਿੰਘ ਉਸ ਦੇ ਚੇਤੇ ਵਿਚ ਉਭਰ ਆਇਆ। ਉਸ ਦਾ ਜੀ ਕੀਤਾ ਕਿ ਉਹ ਮੁੜ ਮੇਲੇ ਵਿਚ ਜਾ ਕੇ ਬਾਬੇ ਨੂੰ ਲੱਭੋ ਅਤੇ ਲੱਭ ਕੇ ਉਸ ਕੋਲੋਂ ਆਪਣੀ ਭੁੱਲ ਬਖ਼ਸ਼ਾ ਲਵੇ। ਖੁਰਲੀ ਵਿਚ ਖਲੋ ਕੇ ਉਸ ਨੇ ਹਵੇਲੀ ਦੀ ਕੰਧ ਦੇ ਉੱਤੋਂ ਦੀ ਵੇਖਿਆ; ਲੋਕ ਮੇਲਿਓ ਮੁੜੇ ਆ ਰਹੇ ਸਨ। 'ਹੋ ਸਕਦਾ ਹੈ ਬਾਬਾ ਏਥੇ ਹੀ ਆ ਜਾਵੇ,' ਅਜੇਹੀ ਆਸ ਕੀਤੀ ਜਾਣੀ ਸੁਭਾਵਿਕ ਸੀ। ਚੰਦਾ ਸਿੰਘ ਬਾਬੇ ਦੀ ਉਡੀਕ ਕਰਨ ਲੱਗ ਪਿਆ। ਉਡੀਕ ਵਿਚ ਬੈਠੇ ਦਾ ਮਨ ਅਤੀਤ ਵਿਚ ਚਲੇ ਗਿਆ। ਗੁਰੂ ਕੇ ਬਾਗ਼ ਦਾ ਮੋਰਚਾ, ਸ਼ਾਂਤਮਈ ਜਲੂਸ ਉੱਤੇ ਪੁਲਸ ਦਾ ਲਾਚੀਚਾਰਜ, ਡਾਂਗ ਦਾ ਭਰਪੂਰ ਵਾਰ ਅਤੇ ਚੁਬਾਰਾ ਸਿੰਘ ਦੀ ਬਾਂਹ..। ਉਹ ਤ੍ਰਭਕ ਕੇ ਵਰਤਮਾਨ ਵਿਚ ਆ ਗਿਆ। ਉਸ ਦੀ ਕੂਆ ਦੇ ਪੁੱਤ ਭਰਾ ਨੇ ਉਸ ਨੂੰ ਹਲੂਣ ਕੇ ਉਸ ਦੇ ਅਤੀਤ ਨਾਲੋਂ ਤੋੜ ਦਿੱਤਾ ਸੀ। ਉਹ ਮੇਲਾ ਵੇਖ ਕੇ ਆਇਆ ਸੀ। ਅਗਲੇ ਦਿਨ ਉਸ ਨੇ ਚੰਦਾ ਸਿੰਘ ਨੂੰ ਨਾਲ ਲੈ ਕੇ ਜੈਲੇ ਦੀ ਮੁਲਾਕਾਤੇ ਜਾਣਾ ਸੀ।

ਦਿਨ ਬੀਤਦੇ ਗਏ ਅਤੇ ਚੰਦਾ ਸਿੰਘ ਦੇ ਰੁਝੇਵੇਂ ਵਧਦੇ ਗਏ। ਕਾਦੇ ਦੀ ਸੰਗਰਾਂਦੇ

9 / 87
Previous
Next