

ਇਕ ਸਮਾਂ ਅਜੇਹਾ ਵੀ ਸੀ, ਜਦ ਕਬੂਤਰ, ਕਾਵਾਂ ਰਾਹੀਂ ਚਿੱਠੀਆਂ ਭੇਜੀਆਂ ਜਾਣ ਲੱਗੀਆਂ। ਕਬੂਤਰ, ਕਾਂ ਪਿਆਰ ਦੀਆਂ ਚਿੱਠੀਆਂ ਵੀ ਲੈ ਕੇ ਜਾਂਦੇ ਸਨ। ਦੂਰ ਵਿਆਹੀ ਧੀ ਕਾਵਾਂ ਰਾਹੀਂ ਹੀ ਆਪਣੇ ਪੇਕਿਆਂ ਨੂੰ ਸੁਨੇਹੇ ਭੇਜਦੀ ਹੁੰਦੀ ਸੀ –
ਉੱਡਦਾ ਵੇ ਜਾਈਂ ਕਾਵਾਂ,
ਬਹਿੰਦੜਾ ਵੀ ਜਾਵੀਂ ਕਾਵਾਂ,
ਜਾਵੀਂ ਤੇ ਜਾਵੀਂ ਮੇਰੇ ਪੇਕੜੇ।
ਪਹਿਲਾ ਸੁਨੇਹੜਾ, ਮੇਰੀ ਮਾਂ ਰਾਣੀ ਨੂੰ ਦੇਵੀਂ,
ਦੂਜਾ ਭੈਣ ਭਰਾਵਾਂ।
ਤੀਜਾ ਸੁਨੇਹੜਾ ਮੇਰੇ ਪਿੱਪਲਾਂ ਨੂੰ ਦੇਵੀਂ,
ਜਿਥੇ ਮੈਂ ਪੀਘਾਂ ਪਾਵਾਂ।
ਚੌਥਾ ਸਨੇਹੜਾ ਸਹੇਲੀਆਂ ਨੂੰ ਦੇਵੀਂ,
ਜਿਨ੍ਹਾਂ ਨਾਲ ਖੇਡਣ ਜਾਵਾਂ।
ਪੰਜਵਾਂ ਸਨੇਹੜਾ ਮੇਰੇ ਕੰਤ ਨੂੰ ਦੇਵੀਂ,
ਜੀਹਦੇ ਨਾਲ ਲਈਆਂ ਲਾਵਾਂ।
ਢੋਲ ਸਿਪਾਹੀ ਨੂੰ ਵੀ ਸਨੇਹੇ ਦੇਣ ਲਈ ਕਾਵਾਂ ਨੂੰ ਲਾਲਚ ਦਿੱਤੇ ਜਾਂਦੇ ਸਨ।
ਚੁੰਝ ਤੇਰੀ ਵੇ ਕਾਲਿਆਂ ਕਾਵਾਂ,
ਸੋਨੇ ਨਾਲ ਮੜਾਵਾਂ।
ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ,
ਨਿੱਤ ਮੈਂ ਔਂਸੀਆਂ ਪਾਵਾਂ।
ਖ਼ਬਰਾਂ ਲਿਆ ਕਾਵਾਂ,
ਤੈਨੂੰ ਘਿਉ ਦੀ ਚੂਰੀ ਖੁਆਵਾਂ।
ਪਹਿਲੇ ਸਮਿਆਂ ਵਿਚ ਕਬੂਤਰ ਰਾਜਿਆਂ, ਮਹਾਰਾਜਿਆਂ ਦੇ ਨੌਕਰ ਰੱਖੇ ਹੁੰਦੇ ਸਨ। ਚਾਹੇ ਇਨ੍ਹਾਂ ਨੌਕਰ ਕਬੂਤਰਾਂ ਨੂੰ ਤਨਖਾਹ ਤਾਂ ਨਹੀਂ ਦਿੱਤੀ ਜਾਂਦੀ ਸੀ, ਪਰ ਖ਼ੁਰਾਕ ਤੇ ਸਾਂਭ ਸੰਭਾਲ ਵਧੀਆ ਕੀਤੀ ਜਾਂਦੀ ਸੀ। ਅੱਜ ਵੀ ਉਡੀਸਾ ਸਰਕਾਰ ਕੋਲ ਕਬੂਤਰ ਰੱਖਿਆ ਦੀਆਂ ਖ਼ਬਰਾਂ ਤੁਸੀਂ ਅਖ਼ਬਾਰਾਂ ਵਿਚ ਜ਼ਰੂਰ ਪੜ੍ਹੀਆਂ ਹੋਣਗੀਆਂ। 1950-60 ਦੇ ਦਹਾਕੇ ਵਿਚ ਕੋਠੇ ਤੇ ਖੜੇ ਕੀਤੇ ਮੰਜਿਆਂ ਤੇ ਲੱਗੇ ਲਾਊਡ ਸਪੀਕਰਾਂ ਵਿਚ ਇਹ ਰੀਕਾਰਡ ਤੁਸੀਂ ਵੀ ਜ਼ਰੂਰ ਵੱਜਦਾ ਸੁਣਿਆ ਹੋਵੇਗਾ –
ਵਾਸਤਾ ਈ ਰੱਬ ਦਾ, ਤੂੰ ਜਾਈਂ ਵੇ ਕਬੂਤਰਾ!
ਚਿੱਠੀ ਮੇਰੇ ਢੋਲ ਨੂੰ ਪੁਚਾਈਂ ਵੇ ਕਬੂਤਰਾ!
ਕਬੂਤਰ ਦੋ ਕਿਸਮ ਦੇ ਹੁੰਦੇ ਸਨ/ਹਨ। ਇਕ ਗੋਲੇ ਕਬੂਤਰ ਹੁੰਦੇ ਸਨ/ਹਨ,