Back ArrowLogo
Info
Profile

ਜਿਨ੍ਹਾਂ ਦਾ ਰੰਗ ਸੁਰਮਈ ਹੁੰਦਾ ਸੀ/ਹੈ। ਦੂਜੇ ਪਾਲਤੂ ਕਬੂਤਰ ਹੁੰਦੇ ਸਨ, ਜਿਨ੍ਹਾਂ ਦਾ ਰੰਗ ਚਿੱਟਾ, ਚਿੱਟੇ ਰੰਗ ਵਿਚ ਥੋੜ੍ਹੇ ਥੋੜ੍ਹੇ ਹੋਰ ਰੰਗਾਂ ਦੇ ਨਿਸ਼ਾਨ, ਨੀਲੇ, ਕਾਲੇ, ਫਿੱਕੇ ਲਾਲ ਰੰਗ ਦੇ ਹੁੰਦੇ ਸਨ/ਹਨ। ਇਹ ਕਬੂਤਰ ਲੰਮੀਆਂ ਉਡਾਰੀਆਂ ਮਾਰਦੇ ਸਨ।

ਪਹਿਲੇ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਦੀਆਂ ਹੁੰਦੀਆਂ ਸਨ। ਜਦ ਪਹਿਲੀ ਤੇ ਦੂਜੀ ਸੰਸਾਰ ਜੰਗ ਲੱਗੀ ਤਾਂ ਉਸ ਸਮੇਂ ਧੜਾ ਧੜ ਫੌਜ ਵਿਚ ਭਰਤੀ ਕੀਤੀ ਗਈ। ਥੋੜ੍ਹੀ ਜਿਹੀ ਸਿਖਲਾਈ ਦੇ ਕੇ ਫੌਜੀਆਂ ਨੂੰ ਜੰਗ ਦੇ ਫਰੰਟ ਤੇ ਭੇਜ ਦਿੱਤਾ ਜਾਂਦਾ ਸੀ। ਕਿਹੜਾ ਸਿਪਾਹੀ ਕਿੱਥੇ ਲੜ ਰਿਹਾ ਸੀ, ਕੋਈ ਪਤਾ ਨਹੀਂ ਹੁੰਦਾ ਸੀ। ਉਸ ਸਮੇਂ ਦਾ ਲੋਕ ਗੀਤ ਹੈ –

ਭਾਵਾਂ, ਝਾਵਾਂ, ਝਾਵਾਂ,

ਜੁੱਤੀ ਮੇਰੀ ਮਖਮਲ ਦੀ,

ਵਿਚ ਪੈਰ ਮੈਂ ਧੋ ਧੋ ਪਾਵਾਂ।

ਪੁੱਤ ਮੇਰੇ ਸਹੁਰੇ ਦਾ,

ਲੱਗੀ ਲਾਮ ਤੇ ਲਵਾ ਲਿਆ ਨਾਮਾ।

ਕੋਇਲਾਂ ਕੂਕ ਦੀਆਂ,

ਕਦੇ ਬੋਲ ਚੰਦਰਿਆ ਕਾਵਾਂ।

ਜਾਂਦਾ ਹੋਇਆ ਦੱਸ ਨਾ ਗਿਆ,

ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ?

ਜੰਗ ਲੱਗੀ ਹੋਣ ਕਰਕੇ ਨਾ ਹੀ ਸਿਪਾਹੀਆਂ ਦੀਆਂ ਚਿੱਠੀਆਂ ਆਉਂਦੀਆਂ ਹੁੰਦੀਆਂ ਸਨ-

ਦੁਆਬੇ ਦੀ ਮੈਂ ਜੰਮੀ ਜਾਈ,

ਜੰਗਲ ਵਿਚ ਵਿਆਹੀ।

ਦੇਸ ਵਿਛੁਨੀ ਕੂੰਜ ਮੈਂ ਭੈਣੋਂ,

ਜੰਗ ਨੂੰ ਗਿਆ ਮੇਰਾ ਮਾਹੀ।

ਹਰਦਮ ਨੀਰ ਵਗੇ ਨੈਣਾਂ 'ਚੋਂ,

ਆਉਣ ਦੀ ਚਿੱਠੀ ਨਾ ਪਾਈ।

ਜੇਕਰ ਸਿਪਾਹੀ ਦੀ ਜੰਗ ਵਿਚੋਂ ਚਿੱਠੀ ਆ ਜਾਂਦੀ ਸੀ ਤਾਂ ਉਹ ਸਾਰੇ ਕੰਮ ਵਿਚੇ ਛੱਡ ਕੇ ਚਿੱਠੀ ਨੂੰ ਵਾਚਣ ਲੱਗ ਜਾਂਦੀ ਸੀ-

ਤੰਦੂਰੀ ਤਾਈ ਹੋਈ ਏ,

ਖਸਮਾਂ ਨੂੰ ਖਾਣ ਰੋਟੀਆਂ,

ਚਿੱਠੀ ਮਾਹੀਏ ਦੀ ਆਈ ਹੋਈ ਏ।

101 / 361
Previous
Next