Back ArrowLogo
Info
Profile

ਚਿੱਠੀ ਨੂੰ ਉਰਦੂ ਵਿਚ ਖ਼ਤ ਕਹਿੰਦੇ ਹਨ। ਸੱਜਣਾਂ, ਪਿਆਰਿਆਂ, ਮਾਹੀ ਦੀਆਂ ਆਈਆਂ ਚਿੱਠੀਆਂ ਨੂੰ ਬਹੁਤ ਸਾਂਭ ਸਾਂਭ ਕੇ ਰੱਖਿਆ ਜਾਂਦਾ ਸੀ-

ਘੁੱਟ ਘੁੱਟ ਲਾਵਾਂ ਹਿੱਕ ਨੂੰ,

ਚਿੱਠੀ ਆਈ ਮੇਰੇ ਢੋਲ ਦੀ।

ਚਿੱਠੀਆਂ ਪਾਉਣੀਆਂ ਪਹਿਲਾਂ ਕਾਰਡ ਤੋਂ ਸ਼ੁਰੂ ਹੋਈਆਂ। ਜਵਾਬੀ ਕਾਰਡ (ਜੁੜਵੇਂ ਦੇ ਕਾਰਡ) ਵੀ ਹੁੰਦੇ ਸਨ/ਹਨ। ਜਵਾਬੀ ਕਾਰਡ ਵਿਚ ਪਹਿਲਾਂ ਹੀ ਐਡਰੈਸ ਲਿਖਿਆ ਹੁੰਦਾ ਸੀ/ਹੈ। ਸਿਰਫ਼ ਚਿੱਠੀ ਹੀ ਲਿਖਣੀ ਪੈਂਦੀ ਸੀ। ਚਿੱਠੀਆਂ ਪਾਉਣ ਲਈ ਫੇਰ ਬੰਦ ਲਿਫਾਫ਼ ਸ਼ੁਰੂ ਹੋਏ। ਫੇਰ ਇਨਲੈਂਡ ਲੈਟਰ। ਜੋ ਚਿੱਠੀ ਪਾਟੇ ਕਾਰਡ ਤੇ ਲਿਖੀ ਹੁੰਦੀ ਸੀ, ਉਹ ਕਿਸੇ ਦੀ ਮੌਤ ਦੀ ਚਿੱਠੀ ਹੁੰਦੀ ਸੀ। ਏਸੇ ਤਰ੍ਹਾਂ ਸ਼ੁਰੂ ਸ਼ੁਰੂ ਵਿਚ ਆਈ ਤਾਰ (ਟੈਲੀਗ੍ਰਾਮ) ਵੀ ਮੌਤ ਦੀ ਹੀ ਸਮਝੀ ਜਾਂਦੀ ਸੀ।

ਹੁਣ ਚਿੱਠੀਆਂ ਦੀ ਥਾਂ ਟੈਲੀਫੂਨ, ਐਸ.ਐਮ.ਐਸ., ਈ.ਮੇਲ ਨੇ ਲੈ ਲਈ ਹੈ। ਪਹਿਲੇ ਸਮਿਆਂ ਵਿਚ ਜਿੰਨੀ ਤੀਬਰਤਾ, ਤਾਂਘ ਨਾਲ ਚਿੱਠੀਆਂ ਦੀ ਉਡੀਕ ਕੀਤੀ ਜਾਂਦੀ ਸੀ, ਹੁਣ ਟੈਲੀਫੂਨ ਦਾ ਇੰਤਜ਼ਾਰ ਕੀਤਾ ਜਾਂਦਾ ਹੈ। ਜੋ ਸੁਖਦ ਅਨੰਦ, ਧਰਵਾਸ ਚਿੱਠੀ ਦਿੰਦੀ ਸੀ, ਉਸ ਨੂੰ ਵਾਰ ਵਾਰ ਪੜ੍ਹਿਆ ਜਾਂਦਾ ਸੀ, ਸਾਂਭ ਕੇ ਰਖਿਆ ਜਾਂਦਾ ਸੀ, ਹਿੱਕ ਨਾਲ ਲਾਈ ਜਾਂਦੀ ਹੈ, ਉਹ ਹੁਣ ਟੈਲੀਫ਼ੂਨ ਵਿਚ ਕਿੱਥੇ ਹੈ?

0

103 / 361
Previous
Next