Back ArrowLogo
Info
Profile

ਅਸੀਂ ਗਭਰੂ ਦੇਸ਼ ਪੰਜਾਬ ਦੇ,

ਸਾਡੀ ਸ਼ੇਰਾਂ ਵਰਗੀ ਸ਼ਾਨ।

ਸਾਡੇ ਬਾਹੀਂ ਬਿਜਲੀਆਂ ਨੱਚਦੀਆਂ,

ਸਾਡੇ ਪੈਰ ਭੰਗੜਾ ਪਾਣ।

ਚੰਗੀਆਂ ਖੁਰਾਕਾਂ ਹੋਣ ਕਰ ਕੇ ਪਿੰਡ ਪਿੰਡ ਪਹਿਲਵਾਨ ਹੁੰਦੇ ਸਨ। ਦੁੱਧ ਵੇਚਣਾ ਉਨ੍ਹਾਂ ਸਮਿਆਂ ਵਿਚ ਪੁੱਤ ਵੇਚਣ ਦੇ ਸਮਾਨ ਗਿਣਿਆ ਜਾਂਦਾ ਸੀ। ਦੁੱਧ ਵੇਚਣ ਵਾਲੇ ਨੂੰ ਬੁੱਧਹੀਨ ਕਿਹਾ ਜਾਂਦਾ ਸੀ –

ਜਿਹੜੇ ਵੇਚਦੇ ਨੇ ਦੁੱਧ,

ਮਾਰੀ ਉਨ੍ਹਾਂ ਦੀ ਬੁੱਧ।

ਸਭ ਤੋਂ ਵਧੀਆ ਤੇ ਪੌਸ਼ਟਿਕ ਦੁੱਧ ਮੱਝਾਂ ਦਾ ਮੰਨਿਆ ਜਾਂਦਾ ਸੀ/ਹੈ-

'ਘਿਉ ਗਾਵਾਂ, ਦੁੱਧ ਮਾਝਾ, ਬੌਹਲੀ ਬੱਕਰੀ।

ਉਨ੍ਹਾਂ ਸਮਿਆਂ ਵਿਚ ਮੱਝਾਂ ਦੀ ਸਾਂਭ ਸੰਭਾਲ ਵੀ ਬਹੁਤ ਕੀਤੀ ਜਾਂਦੀ ਸੀ-

ਮੱਝਾਂ ਮੱਝਾਂ ਹਰ ਕੋਈ ਕਹਿੰਦਾ,

ਮੱਝਾਂ ਤੇ ਹੂਰਾਂ ਪਰੀਆਂ।

ਸਿੰਗ ਉਨ੍ਹਾਂ ਦੇ ਗਜ਼ ਗਜ਼ ਲੰਮੇ,

ਦੰਦ ਚੰਬੇ ਦੀਆਂ ਕਲੀਆਂ।

ਦੁੱਧ ਉਨ੍ਹਾਂ ਦਾ ਐਕਣ ਮਿੱਠਾ,

ਜਿਉਂ ਮਿਸ਼ਰੀ ਦੀਆਂ ਡਲੀਆਂ।

ਮੱਝਾਂ ਸਾਂਵਲੀਆਂ,

ਭੱਜ ਬੇਲੇ ਵਿਚ ਬੜੀਆਂ।

ਮੱਝ ਦੇ ਬੱਚੇ ਨੂੰ ਕੱਟਰੂ ਕਹਿੰਦੇ ਹਨ। ਉਨ੍ਹਾਂ ਸਮਿਆਂ ਵਿਚ ਸਾਰੀ ਖੇਤੀ ਬਾਰਸ਼ਾਂ ਤੇ ਨਿਰਭਰ ਸੀ, ਹੱਥੀਂ ਕੀਤੀ ਜਾਂਦੀ ਸੀ, ਜਿਸ ਕਰ ਕੇ ਖੇਤੀ ਵਿਚ ਪੂਰੀ ਤਾਕਤ ਦੀ ਲੋੜ ਹੁੰਦੀ ਸੀ। ਜੇ ਕਰ ਹਾਲੀ ਦੂਰ ਹਲ ਵਾਹੁਣ ਜਾਂਦਾ ਸੀ ਤਾਂ ਉਸ ਦੀ ਦੁੱਧ ਦੇ ਗੜਬੇ ਦੀ ਮੰਗ ਹੁੰਦੀ ਸੀ-

ਪਾਰ ਕੱਸੀਓਂ ਚੱਲੂ ਹਲ਼ ਮੇਰਾ,

ਦੁੱਧ ਦਾ ਲਿਆਈਂ ਗੜਬਾ।

ਹਲ ਵਾਹੁਣ ਜਾਂਦੇ ਸਮੇਂ ਵੀ ਘਰ ਵਾਲੀ ਦੁੱਧ ਪਿਆ ਕੇ ਭੇਜਦੀ ਹੁੰਦੀ ਸੀ-

ਮੈਂ ਚੱਲੀ ਆਂ ਮੈਸ ਨੂੰ ਖੋਲ੍ਹਣ,

ਦੁੱਧ ਪੀ ਕੇ ਜਾਈਂ ਵੇ ਜੱਟਾ।

ਦੁੱਧ ਦੇਵਤਿਆਂ ਦੀ ਪਸੰਦ ਦੀ ਖ਼ੁਰਾਕ ਹੈ। ਕਈ ਦੇਵੀ ਦੇਵਤਿਆਂ ਦੀ ਪੂਜਾ

105 / 361
Previous
Next