

ਦੁੱਧ ਚੜ੍ਹਾ ਕੇ ਕੀਤੀ ਜਾਂਦੀ ਹੈ।
ਸੰਸਾਰ ਜੰਗ ਸਮੇਂ ਅੰਤਾਂ ਦਾ ਮੰਦਵਾੜਾ ਸੀ। ਕਪਾਹ ਦੇ ਭਰੇ ਗੱਡੇ ਵੇਚਣ ਨਾਲ ਵੀ ਜੱਟ ਦੇ ਪੱਲੇ ਕੁਝ ਨਹੀਂ ਪੈਂਦਾ ਸੀ। ਜ਼ਮੀਨ ਦਾ ਮਾਮਲਾ ਭਰਨ ਜੋਗੇ ਪੈਸੇ ਵੀ ਨਹੀਂ ਵੱਟੇ ਜਾਂਦੇ ਸਨ। ਉਸ ਸਮੇਂ ਵੀ ਜ਼ਿਮੀਂਦਾਰ ਮਾਮਲਾ ਭਰਨ ਲਈ ਦੁੱਧ ਵਾਲੇ ਪਸ਼ੂ ਵੇਚਣ ਨਾਲੋਂ ਗਹਿਣੇ ਵੇਚਣੇ ਚੰਗੇ ਸਮਝਦੇ ਸਨ-
ਦੇ ਲੈ ਮਾਮਲਾ ਸੱਸੂ ਦਾ ਹੰਸ ਵੇਚ ਕੇ,
ਮੈਂ ਨੀ ਬੂਰੀ ਮੱਝ ਵੇਚਣੀ।
ਭੈਣਾਂ ਤੇ ਵੀਰਾਂ ਦਾ ਅਦੁੱਤੀ ਪਿਆਰ ਹੈ। ਵੀਰ ਆਉਣ ਤੇ ਭੈਣ ਨੂੰ ਚਾਅ ਚੜ੍ਹ ਜਾਂਦਾ ਸੀ। ਉਸ ਦੀ ਰੱਜ ਕੇ ਸੇਵਾ ਦੁੱਧ ਨਾਲ ਕੀਤੀ ਜਾਂਦੀ ਸੀ-
ਤੇਰੇ ਬੋਤੇ ਨੂੰ ਗੁਆਰੇ ਦੀਆਂ ਫਲੀਆਂ,
ਤੈਨੂੰ ਵੀਰਾ ਦੁੱਧ ਦਾ ਛੰਨਾ।
X X X X
ਕੱਚੀ ਲੱਸੀ ਮੇਰੀ ਵਰਤੀ ਜਾਂਦੀ,
ਕੜ੍ਹਦਾ ਦੁੱਧ ਪਿਆਇਆ।
ਪੀ ਲੈ ਪੀ ਲੈ ਅੰਮਾ ਜਾਇਆ,
ਲੱਪ ਕੁ ਮਿੱਠਾ ਪਾਇਆ।
ਭੈਣਾਂ ਤਾਂ ਪਾਣੀ ਦੀ ਥਾਂ ਵੀਰਾਂ ਨੂੰ ਦੁੱਧ ਹੀ ਦਿੰਦੀਆਂ ਸਨ-
ਜੇ ਵੀਰ ਮੰਗੇ ਪਾਣੀ,
ਦੁੱਧ ਚੁਲ੍ਹੀਆਂ ਕਰਾਵਾਂ।
ਉਨ੍ਹਾਂ ਸਮਿਆਂ ਵਿਚ ਕਿਹਾ ਜਾਂਦਾ ਸੀ ਕਿ ਨਾਨਕੇ ਜਾਵਾਂਗੇ, ਰੱਜ ਕੇ ਦੁੱਧ ਮਲਾਈਆਂ ਖਾਵਾਂਗੇ, ਮੋਟੇ ਡਾਢੇ ਹੋ ਕੇ ਆਵਾਂਗੇ-
ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੀਂ,
ਖਾਂਦੀ ਦੁੱਧ ਮਲਾਈਆਂ।
ਤੁਰਦੀ ਦਾ ਲੱਕ ਝੂਟੇ ਖਾਂਦਾ,
ਪੈਰੀਂ ਝਾਂਜਰਾਂ ਪਾਈਆਂ।
ਤ੍ਰਿੰਞਣਾਂ 'ਚੋਂ ਨੱਚਦੀ ਫਿਰਾਂ,
ਦੇਵੇ ਰੂਪ ਦੁਹਾਈਆਂ।
ਦਿਉਰ ਤੇ ਭਾਬੀ ਦਾ ਇਕ ਰੁਮਾਂਟਿਕ ਰਿਸ਼ਤਾ ਰਿਹਾ ਹੈ। ਕਈ ਵੇਰ ਦਿਉਰ ਚੁਪਕੇ ਚੁਪਕੇ ਭਾਬੀ ਦੇ ਦੁੱਧ ਦੀ ਚੋਰੀ ਵੀ ਕਰ ਲੈਂਦਾ ਸੀ –
ਦੁੱਧ ਪੀ ਗਿਆ ਦਿਉਰ ਖਚਰਾ,
ਸੁੱਤੀ ਪਈ ਨੂੰ ਖ਼ਬਰ ਨਾ ਹੋਈ।