

ਬੜੀਆਂ ਭਾਬੀਆਂ ਦਾ ਦਿਉਰ ਨਾਲ ਮਾਵਾਂ ਵਰਗਾ ਰਿਸ਼ਤਾ ਵੀ ਹੁੰਦਾ ਸੀ। ਉਹ ਆਪ ਹੀ ਦਿਉਰ ਨੂੰ ਦੁੱਧ ਪਿਆ ਕੇ ਰਾਜੀ ਹੁੰਦੀਆਂ ਸਨ-
ਪਾਣੀ ਮੰਗੇ ਦੁੱਧ ਦਿੰਦੀਆਂ,
ਜੱਗ ਜਿਉਣ ਵੱਡੀਆਂ ਭਰਜਾਈਆਂ।
ਪਹਿਲੇ ਸਮਿਆਂ ਵਿਚ ਜੇ ਕੋਈ ਮੱਝ ਵੇਚ ਕੇ ਘੋੜੀ ਲੈ ਲੈਂਦਾ ਸੀ ਤਾਂ ਲੋਕ ਉਸਨੂੰ ਟਕੋਰਾਂ ਲਾਉਂਦੇ ਸਨ-
ਰਿੜਕਣੀ ਵੇਚ ਕੇ ਹਿੜਕਣੀ ਲਈ।
ਦੁੱਧ ਪੀਣੋਂ ਗਿਆ, ਲਿੱਦ ਹੂੰਝਣੀ ਪਈ।
ਖੇਤੀ ਤੋਂ ਬਾਅਦ ਦੁੱਧ ਦਾ ਧੰਦਾ ਹੁਣ ਪੰਜਾਬੀਆਂ ਦੀ ਉਪਜੀਵਕਾ ਦਾ ਦੂਸਰਾ ਕਿੱਤਾ ਬਣ ਗਿਆ ਹੈ। ਪੰਜਾਬ ਵਿਚ ਹੁਣ ਪਹਿਲਾਂ ਨਾਲੋਂ ਜ਼ਿਆਦਾ ਦੁੱਧ ਪੈਦਾ ਹੁੰਦਾ ਹੈ। ਪਹਿਲਾਂ ਕਹਿੰਦੇ ਸਨ ਕਿ ਪੰਜਾਬ ਵਿਚ ਦੁੱਧ ਦੀਆਂ ਨਦੀਆਂ ਵਗਦੀਆਂ ਸਨ। ਅੱਜ ਪੰਜਾਬ ਵਿਚ ਦੁੱਧ ਦੀਆਂ ਨਦੀਆਂ ਦੀ ਥਾਂ ਦੁੱਧ ਦਾ ਦਰਿਆ ਵਗਦਾ ਹੈ, ਪਰ ਦੁੱਧ ਪੀ ਕੇ ਕੋਈ ਰਾਜ਼ੀ ਨਹੀਂ। ਅੱਧਰਿੜਕ ਤੇ ਤਿਊੜ ਬਾਰੇ ਅੱਜ ਦੀ ਪੀੜ੍ਹੀ ਜਾਣਦੀ ਹੀ ਨਹੀਂ। ਅੱਜ ਦੀ ਜੁਆਨੀ ਚਾਹ ਪੀ ਕੇ ਰਾਜ਼ੀ ਹੈ। ਹਰ ਘਰ ਵਿਚ ਸਵੇਰ ਤੋਂ ਹੀ ਚਾਹ ਸ਼ੁਰੂ ਹੋ ਜਾਂਦੀ ਹੈ । ਸਾਰਾ ਦਿਨ ਚਾਹ ਦਾ ਪਤੀਲਾ ਚੁੱਲ੍ਹੇ ਉੱਤੇ ਹੀ ਰਹਿੰਦਾ ਹੈ। ਅੱਜ ਆਏ ਗਏ ਦੀ ਸੇਵਾ ਪਹਿਲਾਂ ਚਾਹ ਨਾਲ ਕੀਤੀ ਜਾਂਦੀ ਹੈ ਤੇ ਫੇਰ ਸ਼ਾਮ ਨੂੰ ਚੂ (ਸ਼ਰਾਬ) ਨਾਲ ਕੀਤੀ ਜਾਂਦੀ ਹੈ। ਅੱਜ ਤਾਂ ਰੁੱਸਿਆਂ ਨੂੰ ਵੀ ਚਾਹ ਦੀ ਪਿਆਲੀ ਨਾਲ ਮਨਾ ਲਿਆ ਜਾਂਦਾ ਹੈ।
ਅਸੀਂ ਰੁੱਸਿਆਂ ਯਾਰ ਮਨਾਇਆ,
ਚਾਹ ਦੀ ਪਿਆਲੀ ਉਪਰੋਂ।
ਸ਼ਰਾਬ ਤੇ ਨਸ਼ਿਆਂ ਨੇ ਅੱਜ ਦੀ ਜੁਆਨੀ ਨੂੰ ਖਾ ਲਿਆ ਹੈ –
ਕੀ ਹੋ ਗਿਆ ਜੁਆਨੀਏ ਤੈਨੂੰ?
ਪੱਖੇ ਵਾਂਗੂ ਫਿਰੇਂ ਡੋਲਦੀ।
ਪੰਜਾਬ ਸਰਕਾਰ ਦੀ ਆਮਦਨੀ ਦਾ ਬਹੁਤਾ ਹਿੱਸਾ ਅੱਜ ਸ਼ਰਾਬ ਦੇ ਠੇਕਿਆਂ ਦੀ ਨੀਲਾਮੀ ਤੋਂ ਪ੍ਰਾਪਤ ਹੁੰਦਾ ਹੈ। ਸ਼ਰਾਬ ਦੀ ਹਰ ਬੋਤਲ ਤੇ 'ਸ਼ਰਾਬ ਪੀਣਾ ਹਾਨੀਕਾਰਕ ਹੈ' ਲਿਖਿਆ ਹੁੰਦਾ ਹੈ, ਪਰ ਅਸੀਂ ਫੇਰ ਵੀ ਅੰਧਾ ਧੁੰਦ ਸ਼ਰਾਬ ਪੀਈ ਜਾ ਰਹੇ ਹਾਂ। ਸ਼ਰਾਬ ਪਿਆਈ ਜਾਵੇ, ਰੋਟੀ ਚਾਹੇ ਨਾ ਹੀ ਖੁਆਈ ਜਾਵੇ, ਕਿਹਾ ਜਾਂਦਾ ਹੈ ਕਿ 'ਸਾਡੀ ਬਹੁਤ ਸੇਵਾ ਹੋਈ ਹੈ।'
ਸ਼ਰਾਬ ਦੇ ਨਸ਼ੇ ਦੇ ਨਾਲ ਹੋਰ ਅੰਤਾਂ ਕਿਸਮ ਦੇ ਨਸ਼ੇ ਅੱਜ ਦੀ ਪੀੜ੍ਹੀ ਕਰਦੀ ਹੈ। ਦੁੱਧ ਨਾਲ ਕੀਤੀ ਸੇਵਾ ਨੂੰ ਅੱਜ ਕੋਈ ਸੇਵਾ ਨਹੀਂ ਮੰਨਦਾ। ਅੱਜ ਹਰ ਘਰ ਵਰਤਣ ਜੋਗਾ ਦੁੱਧ ਰੱਖ ਕੇ ਬਾਕੀ ਸਾਰਾ ਦੁੱਧ ਵੇਚ ਦਿੰਦਾ ਹੈ। ਕੋਈ ਕੋਈ ਘਰ ਹੀ ਦੁੱਧ