Back ArrowLogo
Info
Profile

ਰਿੜਕਦਾ ਹੈ। ਲੱਸੀ ਪੀਣ ਦਾ ਰਿਵਾਜ ਦਿਨੋਂ ਦਿਨ ਘਟ ਰਿਹਾ ਹੈ। ਅੱਜ ਜਿਹੜੇ ਕੋਈ ਦੁੱਧ ਪੀਂਦੇ ਹਨ, ਉਹ ਗਲਾਸੀਆਂ ਵਿਚ ਦੁੱਧ ਪੀਂਦੇ ਹਨ। ਗੜਬੇ, ਛੰਨੇ, ਕੌਲੇ ਤੇ ਕੰਨੀ ਵਾਲੇ ਗਲਾਸ ਭਰ ਕੇ ਦੁੱਧ ਪੀਣ ਦੇ ਸਮੇਂ ਹੁਣ ਲੱਦ ਗਏ ਹਨ। ਏਸੇ ਕਰਕੇ ਤਾਂ ਅੱਜਕਲ੍ਹ ਕਿਸੇ ਕਿਸੇ ਗੱਭਰੂ ਤੇ ਮੁਟਿਆਰ ਤੇ ਹੀ ਜੁਆਨੀ ਨਜ਼ਰ ਆਉਂਦੀ ਹੈ। ਬਹੁਤਿਆਂ ਕੋਲ ਤਾਂ ਨਖਰੇ ਹੀ ਰਹਿ ਗਏ ਹਨ, ਮੜਕ ਹੀ ਰਹਿ ਗਈ ਹੈ –

ਠੂਠੀ, ਠੂਠੀ, ਠੂਠੀ,

ਮੂੰਹ ਤੇ ਸੁਆਹ ਉੱਡਦੀ,

ਪਈ ਆ ਮੜਕ ਦੀ ਫੂਕੀ।

0

ਘਿਉ, ਮੱਖਣ

ਚਾਹੇ ਬੱਕਰੀ ਦੀ ਦੁੱਧ ਦੇਣ ਦੀ ਸਮਰਥਾ ਥੋੜ੍ਹੀ ਹੁੰਦੀ ਸੀ, ਪਰ ਫੇਰ ਵੀ ਕਿਰਸ ਕਰਨ ਵਾਲੀਆਂ ਜਨਾਨੀਆਂ ਬੱਕਰੀ ਦੇ ਦੁੱਧ ਵਿਚੋਂ ਵੀ ਘਿਉ ਬਣਾ ਲੈਂਦੀਆਂ ਸਨ। ਉਸ ਸਮੇਂ ਦਾ ਲੋਕ ਗੀਤ ਹੈ –

ਕੰਡ ਗੰਢਣੀ ਤਵੀਤਾਂ ਵਾਲੇ ਯਾਰ ਦੀ,

ਬੱਕਰੀ ਦਾ ਘਿਉ ਜੋੜ ਕੇ।

ਇਹ ਸੀ ਘਿਉ ਦੀ ਹੱਡੀਆਂ ਜੋੜਣ ਦੀ ਮਹੱਤਤਾ ਤੇ ਸਮਰਥਾ। ਬੱਕਰੀ ਤੋਂ ਜ਼ਿਆਦਾ ਦੁੱਧ ਗਾਵਾਂ ਦਿੰਦੀਆਂ ਸਨ। ਪਰ ਦੁੱਧ ਘੱਟ ਗਾੜਾ ਹੋਣ ਕਰ ਕੇ ਘਿਉ ਬਹੁਤੀ ਮਾਤਰਾ ਵਿਚ ਨਹੀਂ ਬਣਦਾ ਸੀ। ਮੱਝਾਂ ਦੁੱਧ ਵੀ ਜ਼ਿਆਦਾ ਦਿੰਦੀਆਂ ਸਨ/ ਹਨ। ਦੁੱਧ ਹੁੰਦਾ ਵੀ ਗਾੜਾ ਸੀ/ਹੈ। ਇਸ ਲਈ ਘਿਉ ਸਭ ਤੋਂ ਜ਼ਿਆਦਾ ਮੱਝਾਂ ਦੇ ਦੁੱਧ ਤੋਂ ਬਣਦਾ ਹੁੰਦਾ ਸੀ/ਹੈ। ਸਰੀਰ ਨੂੰ ਤਾਕਤ ਤੇ ਨੌ ਵਰ ਨੌਂ ਰੱਖਣ ਲਈ ਘਿਉ ਅਤੀ ਜ਼ਰੂਰੀ ਸੀ/ਹੈ। ਘਿਉ ਬਾਰੇ ਅਖਾਣ ਹੈ –

ਸੌ ਦਾਰੂ ਇਕ ਘਿਉ,

ਸੌ ਚਾਚਾ ਇਕ ਪਿਉ।

Page Image

108 / 361
Previous
Next