

ਜਿਸ ਦੀ ਘਿਉ ਖਾ ਕੇ ਚੰਗੀ ਸਿਹਤ ਬਣੀ ਹੁੰਦੀ ਸੀ, ਮਾੜੀ ਧੀੜੀ ਬੀਮਾਰੀ ਤਾਂ ਉਸ ਦੇ ਨੇੜੇ ਨਹੀਂ ਆਉਂਦੀ ਸੀ। ਜਿਸ ਕਰ ਕੇ ਦਵਾਈ ਲੈਣ ਦੀ ਲੋੜ ਹੀ ਨਹੀਂ ਪੈਂਦੀ ਸੀ।
ਘਿਉ ਨਾਲ ਸਬੰਧਤ ਸਾਨੂੰ ਹੋਰ ਵੀ ਅਖਾਣ ਮਿਲਦੇ ਹਨ। ਘਿਉ ਨਾਲ ਜਿਹੜੀ ਵਸਤ ਵੀ ਬਣਾਈ ਜਾਂਦੀ ਸੀ, ਉਸ ਦਾ ਸੁਆਦ ਹੀ ਵੱਖਰਾ ਹੁੰਦਾ ਸੀ-
ਘਿਉ ਬਣਾਵੇ ਤੋਰੀਆਂ,
ਬੜੀ ਬਹੂ ਦਾ ਨਾਂ।
ਜੱਟੀ ਦਾ ਤਿਆਰ ਕੀਤਾ ਹੋਇਆ ਘਿਉ ਹੀ ਸਭ ਤੋਂ ਉੱਤਮ ਮੰਨਿਆ ਜਾਂਦਾ ਸੀ-
ਘਿਉ ਜੱਟੀ ਦਾ,
ਤੇਲ ਹੱਟੀ ਦਾ।
ਜਿਸ ਬੰਦੇ ਨੂੰ ਬੁਢਾਪੇ ਵਿਚ ਵੀ ਘਿਉ ਖਾਣ ਨੂੰ ਮਿਲਦਾ ਰਹਿੰਦਾ ਸੀ, ਉਸ ਦੀ ਸਿਹਤ ਚੰਗੀ ਰਹਿੰਦੀ ਸੀ-
ਬੁੱਢੇ ਨੂੰ ਘਿਉ,
ਕੰਧ ਨੂੰ ਲਿਉ।
ਅੱਜ ਦੀ ਪੀੜ੍ਹੀ ਲਿਉ ਕਿਸ ਨੂੰ ਕਹਿੰਦੇ ਹਨ, ਇਹ ਵੀ ਨਹੀਂ ਸਮਝੇਗੀ? ਪਹਿਲੇ ਸਮਿਆਂ ਵਿਚ ਘਰ ਕੱਚੇ ਬਣੇ ਹੁੰਦੇ ਸਨ। ਏਸ ਲਈ ਘਰ ਦੀਆਂ ਕੰਧਾਂ ਤੇ ਛੱਤਾਂ ਨੂੰ ਹਰ ਸਾਲ ਤੂੜੀ ਮਿੱਟੀ ਨਾਲ ਲਿੱਪਣਾ ਪੈਂਦਾ ਸੀ। ਏਸ ਲਿੱਪਣ ਨੂੰ ਹੀ ਲਿਉ ਦੇਣਾ ਕਹਿੰਦੇ ਸਨ। ਇਹ ਅਖਾਣ ਸਦੀਆਂ ਦੇ ਜੀਵਨ ਤੱਤਾਂ ਵਿਚੋਂ ਜਨਮ ਲੈਂਦੇ ਹਨ। ਪਹਿਲੇ ਸਮਿਆਂ ਵਿਚ ਕੁੜੀਆਂ ਆਪਣੇ ਬਾਬਲ ਨੂੰ ਉਸ ਘਰ ਰਿਸ਼ਤਾ ਕਰਨ ਲਈ ਕਹਿੰਦੀਆਂ ਹੁੰਦੀਆਂ ਸਨ, ਜਿਸ ਘਰ ਵਿਚ ਬਹੁਤੀਆਂ ਮੱਝਾਂ ਹੋਣ ਤਾਂ ਜੋ ਉਸ ਨੂੰ ਦੁੱਧ, ਘਿਉ ਖਾਣ ਨੂੰ ਚੰਗਾ ਚੋਖਾ ਮਿਲਦਾ ਰਹੇ-
ਦੇਵੀਂ ਵੇ ਬਾਬਲਾ ਉਸ ਘਰੇ,
ਜਿਥੇ ਸੱਸੂ ਦੇ ਮੱਝਾਂ ਸੱਤ।
ਇਕ ਚੋਵਾਂ, ਇਕ ਰਿੜਕਾਂ,
ਮੇਰਾ ਚਾਟੀਆਂ ਦੇ ਵਿਚ ਹੱਥ,
ਬਾਬਲ ਤੇਰਾ ਪੁੰਨ ਹੋਵੇ।
ਦੁੱਧ, ਘਿਉ ਖਾਣ ਕਰ ਕੇ ਹੀ ਪੰਜਾਬੀਆਂ ਦੀ ਸਿਹਤ ਚੰਗੀ ਹੁੰਦੀ ਸੀ। ਬਾਹੂਬਲ ਹੁੰਦਾ ਸੀ, ਹੌਸਲਾ ਹੁੰਦਾ ਸੀ, ਜਿਸ ਕਰਕੇ ਕਈ ਵੇਰ ਉਹ ਮੌਤ ਨੂੰ ਵੀ ਟਿੱਚ ਕਰ ਕੇ ਜਾਣਦੇ ਸਨ-
ਦੁੱਧ ਘਿਉ ਤੇ ਮਲਾਈਆਂ ਖਾਣ ਵਾਲੇ,