Back ArrowLogo
Info
Profile

ਮੌਤੋਂ ਕਦ ਡਰਦੇ?

ਦੁੱਧ, ਘਿਉ ਖਾਣ ਕਰ ਕੇ ਮੁਟਿਆਰਾਂ ਤੇ ਲੋਹੜੇ ਦੀ ਜੁਆਨੀ ਹੁੰਦੀ ਸੀ-

ਖੱਟਣ ਗਿਆ ਸੀ, ਕੀ ਖੱਟ ਲਿਆਇਆ?

ਖੱਟ ਕੇ ਲਿਆਇਆ ਛੱਲੀਆਂ।

ਕੁੜੀਆਂ ਪੰਜਾਬ ਦੀਆਂ,

ਦੁੱਧ, ਦਹੀਂ, ਮੱਖਣਾਂ ਨਾਲ ਪਲੀਆਂ।

ਮੁਟਿਆਰਾਂ ਦੇ ਰੂਪ ਦੀ ਝਾਲ ਨਹੀਂ ਝੱਲੀ ਜਾਂਦੀ ਸੀ-

ਰੂਪ ਕੁਮਾਰੀ ਦਾ,

ਦਿਨ ਚੜ੍ਹਦੇ ਦੀ ਲਾਲੀ।

ਚੰਗੀ ਖ਼ੁਰਾਕ ਕਰ ਕੇ ਮੁੰਡੇ, ਕੁੜੀਆਂ ਦੇ ਕੱਦ ਵੀ ਬਹੁਤ ਹੁੰਦੇ ਸਨ। ਦੁੱਧ, ਮੱਖਣ, ਘਿਉ ਚੰਗੀ ਸਿਹਤ ਬਣਾਉਣ ਦੇ ਨਾਲ ਨਾਲ ਕਈ ਵੇਰ ਉਮਰ ਦਾ ਭੁਲੇਖਾ ਵੀ ਪਾ ਦਿੰਦੇ ਸਨ। ਏਸੇ ਲਈ ਕਈ ਵੇਰ ਲੰਮੀ ਲੰਝੀ ਮੁਟਿਆਰ ਨੂੰ ਕਹਿਣਾ ਪੈਂਦਾ ਸੀ-

ਬਜ਼ਾਰ ਵਿਕੇਂਦੀ ਤਰ ਵੇ,

ਮੈਨੂੰ ਲੰਮੀ ਦੇਖ ਕੇ ਨਾ ਡਰ ਵੇ,

ਉਮਰ ਨਿਆਣੀ ਆ! ਜੀਵੇਂ ਢੋਲਾ।

ਚੰਗੀ ਸਿਹਤ ਕਰ ਕੇ ਮੁਟਿਆਰਾਂ ਦੁੱਧ ਰਿੜਕ ਕੇ ਮੱਖਣ ਛੇਤੀ ਕੱਢ ਲੈਂਦੀਆਂ ਸਨ –

ਕੰਗਣਾਂ ਵਾਲੀ ਦੁੱਧ ਰਿੜਕੇ,

ਵਿਚੋਂ ਮੱਖਣ ਝਾਤੀਆਂ ਮਾਰੇ।

ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ। ਪਿਉ ਦੀ ਵਡੇਰੀ ਉਮਰ ਹੋਣ ਤੇ ਜਾਂ ਮੌਤ ਹੋਣ ਤੇ ਘਰ ਦੀ ਕਬੀਲਦਾਰੀ ਵੱਡਾ ਪੁੱਤਰ ਚਲਾਉਂਦਾ ਸੀ। ਆਮ ਤੌਰ ਤੇ ਭਰਾਵਾਂ ਦੀ ਤਾਂ ਆਪਸ ਵਿਚ ਬਣਦੀ ਹੁੰਦੀ ਸੀ, ਪਰ ਦਰਾਣੀ ਜੇਠਾਣੀ ਦੀ ਸਾਡੇ ਸਮਾਜ ਵਿਚ ਘੱਟ ਹੀ ਬਣੀ ਹੈ। ਜੇਠ ਦੀ ਕਬੀਲਦਾਰੀ ਵਿਚ ਚਲਦੀ ਹੋਣ ਕਰ ਕੇ ਜੇਠਾਣੀ ਦੀ ਘਰ ਵਿਚ ਮੁਖਤਿਆਰੀ ਹੁੰਦੀ ਸੀ, ਜਿਸ ਕਰ ਕੇ ਕਈ ਵੇਰ ਜੇਠਾਣੀ ਆਪਣੀ ਮਨਮਰਜ਼ੀ ਤੇ ਧੱਕਾ ਵੀ ਕਰ ਜਾਂਦੀ ਸੀ, ਜਿਸ ਦਾ ਗਿਲਾ ਦਰਾਣੀ ਆਪਦੇ ਘਰ ਵਾਲੇ ਕੋਲ ਕਰਦੀ ਹੁੰਦੀ ਸੀ-

ਜੇਠ ਜੇਠਾਣੀ ਘਿਉ ਖਾ ਜਾਂਦੇ,

ਮੇਰੀ ਖ਼ਾਤਰ ਚਹੇੜੂ।

ਮੱਝੀਆਂ ਨਾ ਛੇੜੀਂ,

ਆਪੇ ਜੇਠ ਹੀ ਛੇੜੂ।

110 / 361
Previous
Next