Back ArrowLogo
Info
Profile

ਪਹਿਲੇ ਸਮਿਆਂ ਵਿਚ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ। ਲੋਕ ਦੁੱਧ ਪੀਂਦੇ ਸਨ, ਲੱਸੀ ਪੀਂਦੇ ਸਨ, ਦਹੀਂ, ਮੱਖਣ, ਘੀ ਖਾਂਦੇ ਸਨ। ਕਾੜ੍ਹਣੀਆਂ ਦੁੱਧ ਦੀਆਂ ਭਰੀਆਂ ਹੁੰਦੀਆਂ ਸਨ। ਲੱਸੀ ਦੇ ਤੌਲੇ ਭਰੇ ਹੁੰਦੇ ਸਨ। ਕਈ ਛੜੇ ਤਾਂ ਲੱਸੀ ਪੀਣ ਦੇ ਬਹਾਨੇ ਬਣਾ ਕੇ ਹੀ ਗੇੜੇ ਮਾਰਦੇ ਰਹਿੰਦੇ ਸਨ-

ਲੱਸੀ ਪੀਣ ਦੇ ਬਹਾਨੇ ਆਉਂਦੇ,

ਛੜਿਆਂ ਦੀ ਨੀਤ ਬੁਰੀ।

ਲੱਸੀ ਤੇ ਲੜਾਈ ਨੂੰ ਵਧਾਉਣ ਲਈ ਕੋਈ ਦੇਰੀ ਨਹੀਂ ਲੱਗਦੀ। ਏਸੇ ਕਰਕੇ ਤਾਂ ਅਖਾਣ ਹੈ –

'ਲੱਸੀ ਤੇ ਲੜਾਈ ਦਾ ਕੀ ਵਧਾਉਣਾ।'

ਉਨ੍ਹਾਂ ਸਮਿਆਂ ਵਿਚ ਆਏ ਗਏ ਲਈ ਦੁੱਧ ਜਾਂ ਲੱਸੀ ਹੀ ਪੀਣ ਨੂੰ ਦਿੱਤੀ ਜਾਂਦੀ ਸੀ। ਜੇ ਕੋਈ ਰਿਸ਼ਤੇਦਾਰ ਲੱਸੀ ਪਿਆਉਣ ਦੀ ਵੀ ਸੁਲ੍ਹਾ ਨਹੀਂ ਮਾਰਦਾ ਸੀ ਤਾਂ ਉਸ ਦੀ ਬਦਖੋਈ ਕੀਤੀ ਜਾਂਦੀ ਸੀ-

ਖੱਟੀ ਲੱਸੀ ਦੀ ਸੁਲ੍ਹਾ ਨਾ ਮਾਰੀ,

ਬਾਪੂ ਤੇਰੇ ਕੁੜਮਾਂ ਨੇ।

ਨੂੰਹ ਸੱਸ ਦੀ ਸਾਡੇ ਸਮਾਜ ਵਿਚ ਖੜਕਦੀ ਰਹੀ ਹੈ। ਜੇਕਰ ਸੱਸ ਦਾ ਕੋਈ ਰਿਸ਼ਤੇਦਾਰ ਆਉਂਦਾ ਸੀ, ਤਾਂ ਸੱਸ ਉਸ ਨੂੰ ਦੁੱਧ ਪਿਆਉਂਦੀ ਸੀ, ਖੰਡ ਖਵਾਉਂਦੀ ਸੀ, ਪੂਰੀ ਸੇਵਾ ਕਰਦੀ ਸੀ। ਪਰ ਜੇ ਕਰ ਨੂੰਹ ਦਾ ਵੀਰ ਆਉਂਦਾ ਸੀ ਤਾਂ ਉਸ ਨੂੰ ਲੱਸੀ ਤੇ ਦਲੀਆ ਮਿਲਦਾ ਸੀ-

ਖੱਟੀ ਲੱਸੀ ਤੇ ਮੱਕੀ ਦਾ ਦਲੀਆ,

ਚੁੱਪ ਕਰ ਕੇ ਖਾ ਲੈ ਵੀਰਨਾ।

ਸਾਡਾ ਪੁਰਸ਼ ਪ੍ਰਧਾਨ ਸਮਾਜ ਹੋਣ ਕਰ ਕੇ ਪਤੀ ਹਮੇਸ਼ਾ ਆਪਣੀਆਂ ਪਤਨੀਆਂ ਤੇ ਮਨਮਾਨੀ ਕਰਦੇ ਰਹੇ ਹਨ। ਪਤਨੀਆਂ ਆਪਣੇ ਪਤੀ ਦੀ ਘੂਰੀ ਤੱਕ ਵੀ ਨਹੀਂ ਸਹਾਰਦੀਆਂ ਸਨ। ਜਿਸਦੇ ਪਤੀ ਦਾ ਸੁਭਾਅ ਗਰਮ ਹੁੰਦਾ ਸੀ, ਮੌਸਮ ਵੀ ਗਰਮੀ ਦਾ ਹੁੰਦਾ ਸੀ, ਉਹ ਆਪਣੇ ਪਤੀ ਨੂੰ ਠੰਡੀ ਲੱਸੀ ਪਿਆ ਕੇ ਠੰਡਾ ਠਾਰ ਕਰਨਾ ਚਾਹੁੰਦੀ ਹੁੰਦੀ ਸੀ-

ਭੱਜੀ ਭੱਜੀ ਨੀ ਮੈਂ ਹਲਵਾਈ ਹੱਟੀ ਜਾਨੀ ਆਂ,

ਠੰਡੀ ਠੰਡੀ ਲੱਸੀ ਬਣਾ,

ਨੀ ਮੌਸਮ ਗਰਮੀ ਦਾ,

ਮੇਰੇ ਮਾਹੀਏ ਦਾ ਤਲਖ਼ ਸੁਭਾ,

ਨੀ ਮੌਸਮ ਗਰਮੀ ਦਾ।

ਉਨ੍ਹਾਂ ਸਮਿਆਂ ਵਿਚ ਦੁੱਧ, ਦਹੀਂ, ਮੱਖਣ, ਘਿਉ, ਲੱਸੀ ਆਮ ਹੁੰਦੀ ਸੀ। ਖੇਤੀ

113 / 361
Previous
Next