Back ArrowLogo
Info
Profile

ਲੈਂਦੇ ਸਨ। ਪਰ ਆਮ ਤੌਰ ਤੇ ਪਨੀਰ ਵਿਚ ਪਾਣੀ ਰਲਾ ਕੇ, ਲੂਣ ਮਿਰਚ ਪਾ ਕੇ ਹੀ ਵਰਤਿਆ ਜਾਂਦਾ ਸੀ। ਏਸ ਪਨੀਰ ਦੀਆਂ ਅੱਜ ਦੇ ਪਨੀਰ ਦੀ ਤਰ੍ਹਾਂ ਟਿੱਕੀਆਂ ਨਹੀਂ ਬਣਦੀਆਂ ਸਨ।

ਅੱਜ ਦੀ ਪੀੜ੍ਹੀ ਨੂੰ ਇਸ ਪਨੀਰ ਬਾਰੇ ਬਿਲਕੁਲ ਹੀ ਪਤਾ ਨਹੀਂ ਹੈ। ਕਿਸੇ ਸਮੇਂ ਇਹ ਪਨੀਰ ਮਨਭਾਉਂਦੀ ਖ਼ੁਰਾਕ ਦਾ ਹਿੱਸਾ ਹੁੰਦਾ ਸੀ । ਹੁਣ ਇਹ ਬਿਲਕੁਲ ਅਲੋਪ ਹੋ ਗਿਆ ਹੈ। ਲੋਕ ਹੁਣ ਲੱਸੀ ਬਣਾਉਣਾ ਹੀ ਛੱਡੀ ਜਾ ਰਹੇ ਹਨ, ਪੀਣੀ ਹੀ ਛੱਡੀ ਜਾ ਰਹੇ ਹਨ। ਹੁਣ ਚਾਹ ਦਾ ਜ਼ਮਾਨਾ ਹੈ।

0

ਖਿਚੜੀ

ਪਹਿਲੇ ਸਮਿਆਂ ਵਿਚ ਖਿਚੜੀ ਦੋ/ਤਿੰਨ ਖਾਣ ਵਾਲੇ ਸਾਬਤ ਅੰਨਾਂ/ਅਨਾਜਾਂ ਨੂੰ ਇਕੱਠੇ ਕਰਕੇ ਬਣਾਏ ਗਏ ਪਦਾਰਥ ਨੂੰ ਕਿਹਾ ਜਾਂਦਾ ਸੀ/ਹੈ। ਖਿਚੜੀ ਇਕ ਅਜਿਹਾ ਬਣਿਆ ਖਾਣ ਵਾਲਾ ਨਰਮ ਪਦਾਰਥ ਹੁੰਦਾ ਸੀ/ਹੈ, ਕਿ ਇਸ ਨੂੰ ਖਾਣ ਸਮੇਂ ਨਾ ਤਾਂ ਹੱਥਾਂ ਨੂੰ ਬਹੁਤੀ ਮਿਹਨਤ ਕਰਨੀ ਪੈਂਦੀ ਹੈ ਅਤੇ ਨਾ ਹੀ ਮੂੰਹ ਨੂੰ। ਪਰ ਜੇਕਰ ਫੇਰ ਵੀ ਕੋਈ ਇਸਤਰੀ ਪੁਰਸ਼ ਖਿਚੜੀ ਖਾਂਦੇ ਸਮੇਂ ਔਖ ਮਹਿਸੂਸ ਕਰਦਾ ਸੀ ਤਾਂ ਉਸ ਲਈ ਹੇਠ ਲਿਖਿਆ ਮੁਹਾਵਰਾ ਵਰਤਿਆ ਜਾਂਦਾ ਸੀ-

'ਖਿਚੜੀ ਖਾਂਦੇ ਦਾ ਪਹੁੰਚਾ ਉਤਰਨਾ'

ਸ਼ੁਰੂ ਵਿਚ ਜਦ ਇਨਸਾਨਾਂ ਨੂੰ ਅੰਨ ਨੂੰ ਦਲਣ ਦੀ ਜਾਚ ਨਹੀਂ ਸੀ, ਉਸ ਸਮੇਂ ਸਾਰੇ ਅਨਾਜ ਸਾਬਤ ਖਾਧੇ ਜਾਂਦੇ ਸਨ। ਕੋਈ ਅੰਨ 'ਕੱਲਾ ਖਾ ਲਿਆ ਜਾਂਦਾ ਸੀ। ਕਈ ਅੰਨ 'ਕੱਠੇ ਕਰਕੇ ਖਾ ਲਏ ਜਾਂਦੇ ਸਨ। ਪਹਿਲੇ ਸਮਿਆਂ ਦੀ ਸਾਰੀ ਖੇਤੀ ਬਾਰਸ਼ਾਂ 'ਤੇ ਨਿਰਭਰ ਸੀ। ਮੋਟੇ ਅਨਾਜ ਬਾਜਰਾ, ਜੁਆਰ, ਮੂੰਗੀ, ਮੋਠ, ਜੋ ਆਦਿ ਬੀਜੇ ਜਾਂਦੇ ਸਨ। ਮਸਾਂ ਖਾਣ ਜੋਗੀ ਹੀ ਫ਼ਸਲ ਹੁੰਦੀ ਸੀ। ਆਮ ਤੌਰ ਤੇ ਜ਼ਿਆਦਾ ਫ਼ਸਲ ਬਾਜਰੇ ਦੀ ਹੁੰਦੀ ਸੀ। ਬਾਜਰੇ ਦੀ ਫ਼ਸਲ ਦੀ ਪਸ਼ੂ, ਪੰਛੀਆ ਤੋਂ ਰਾਖੀ ਕਰਨੀ ਪੈਂਦੀ ਸੀ। ਬਾਜਰੇ ਦੀ ਰਾਖੀ ਕਰਨ ਲਈ ਕਈ ਵੇਰ ਦਿਉਰ ਭਰਜਾਈ ਦੀ ਮਿੱਠੀ ਮਿੱਠੀ ਨੋਕ ਝੋਕ ਵੀ ਹੋ ਜਾਂਦੀ ਸੀ –

ਤੇਰੇ ਬਾਜਰੇ ਦੀ ਰਾਖੀ,

ਵੇ ਦਿਉਰਾ ਮੈਂ ਨਾ ਬਹਿੰਦੀ ਵੇ।

ਜੇ ਮੈਂ ਤਾੜੀ ਮਾਰ ਉਡਾਵਾਂ,

ਮੇਰੀ ਮਹਿੰਦੀ ਲਹਿੰਦੀ ਵੇ।

ਜੇ ਮੈਂ ਪਿੱਛੇ ਦੌੜ ਉਡਾਵਾਂ,

ਉਤੋਂ ਗਰਮੀ ਪੈਂਦੀ ਵੇ।

115 / 361
Previous
Next