Back ArrowLogo
Info
Profile

ਤੇਰੇ ਬਾਜਰੇ ਦੀ ਰਾਖੀ,

ਵੇ ਦਿਉਰਾ ਮੈਂ ਨਾ ਬਹਿੰਦੀ ਵੇ।

Page Image

ਖਿਚੜੀ ਜ਼ਿਆਦਾ ਬਾਜਰੇ ਵਿਚ ਮੋਠ ਜਾਂ ਮੂੰਗੀ ਪਾ ਕੇ ਬਣਾਈ ਜਾਂਦੀ ਸੀ। ਜੁਆਰ, ਮੋਠ, ਮੂੰਗੀ ਪਾ ਕੇ ਵੀ ਬਣਾਈ ਜਾਂਦੀ ਸੀ। ਜਿਹੜੇ ਅਨਾਜ 'ਕੱਠੇ ਕਰਕੇ ਖਿਚੜੀ ਬਣਾਉਣੀ ਹੁੰਦੀ ਸੀ, ਉਨ੍ਹਾਂ ਨੂੰ ਬੜੇ ਤਪਲੇ ਵਿਚ ਪਾ ਕੇ ਵਿਚ ਲੋੜ ਅਨੁਸਾਰ ਪਾਣੀ, ਲੂਣ, ਮਿਰਚ ਪਾ ਕੇ ਹਾਰੇ ਵਿਚ ਪਾਥੀਆਂ ਪਾ ਕੇ ਰਿੱਝਣੀ ਰੱਖ ਦਿੰਦੇ ਸਨ। ਸਾਰੀ ਰਾਤ ਖਿਚੜੀ ਰਿੱਝਦੀ ਰਹਿੰਦੀ ਸੀ। ਅਗਲੇ ਸਾਰਾ ਦਿਨ ਏਸ ਰੁੱਝੀ ਖਿਚੜੀ ਨੂੰ ਖਾਂਦੇ ਰਹਿੰਦੇ ਸਨ। ਕੋਈ ਦਹੀਂ ਨਾਲ ਖਾ ਲੈਂਦੇ ਸਨ। ਕੋਈ ਅੱਧ ਰਿੜਕ ਨਾਲ ਖਾ ਲੈਂਦਾ ਸੀ। ਕੋਈ ਲੱਸੀ ਨਾਲ ਖਾ ਲੈਂਦਾ ਸੀ। ਕੋਈ ਦੁੱਧ ਨਾਲ ਖਾ ਲੈਂਦਾ ਸੀ। ਖਿਚੜੀ ਉਸ ਸਮੇਂ ਦੀ ਪੌਸ਼ਟਿਕ, ਸ਼ੁੱਧ ਤੇ ਬਗ਼ੈਰ ਕਿਸੇ ਮਿਲਾਵਟ ਤੋਂ ਇਕ ਵਧੀਆ ਖ਼ੁਰਾਕ ਮਿਸ਼ਰਣ ਹੁੰਦਾ ਸੀ।

ਫੇਰ ਅਨਾਜ ਨੂੰ ਦੋ ਫਾੜ ਕਰਕੇ, ਦਲ ਕੇ ਖਾਣ ਦਾ ਰਿਵਾਜ ਆ ਗਿਆ। ਏਸ ਤਰ੍ਹਾਂ ਦਲੇ ਹੋਏ ਅਨਾਜ ਦੀ ਬਣੀ ਵਸਤ, ਪਦਾਰਥ ਨੂੰ ਦਲੀਆ ਕਿਹਾ ਜਾਣ ਲੱਗਿਆ-

ਖੱਟੀ ਲੱਸੀ ਤੇ ਮੱਕੀ ਦਾ ਦਲੀਆ,

ਚੁਪ ਕਰਕੇ ਖਾ ਲੈ ਵੀਰਨਾ।

ਫੇਰ ਚੱਕੀ ਦੀ ਕਾਢ ਨਿਕਲਣ ਤੇ ਅਨਾਜ ਨੂੰ ਪੀਹ ਕੇ ਰੋਟੀ ਬਣਾ ਕੇ ਖਾਣ ਦਾ ਰਿਵਾਜ ਸ਼ੁਰੂ ਹੋਇਆ। ਪਰ ਉਸ ਸਮੇਂ ਵੀ ਸਵੇਰ ਦੇ ਟਾਈਮ ਖਿਚੜੀ ਹੀ ਖਾਧੀ ਜਾਂਦੀ ਸੀ। ਫੇਰ ਮੱਕੀ, ਕਣਕ, ਛੋਲਿਆਂ ਆਦਿ ਦੀਆਂ ਫ਼ਸਲਾਂ ਹੋਣ ਲੱਗੀਆਂ। ਹੌਲੀ ਹੌਲੀ ਫੇਰ ਸਵੇਰ ਦੀ ਖਿਚੜੀ ਦੀ ਥਾਂ ਮਿੱਸੀ ਰੋਟੀ ਨੇ ਲੈ ਲਈ। ਮਿੱਸੀ ਰੋਟੀ ਛੋਲਿਆਂ ਤੇ ਕਣਕ ਦੇ ਆਟੇ ਦੀ ਵੀ ਬਣਦੀ ਸੀ। ਮਿੱਸੀ ਰੋਟੀ ਮੱਕੀ ਤੇ ਕਣਕ ਦੇ

116 / 361
Previous
Next