

ਆਟੇ ਦੀ ਵੀ ਬਣਾਈ ਜਾਂਦੀ ਸੀ। ਮਿੱਸੀ ਰੋਟੀ ਪਾਣੀ ਹੱਥ ਲਾ ਕੇ ਬਣਾਈ ਜਾਂਦੀ ਸੀ/ਹੈ। ਹੁਣ ਤਾਂ ਬਹੁਤੇ ਲੋਕ ਮਿੱਸੀ ਰੋਟੀ ਖਾਣੀ ਵੀ ਪਸੰਦ ਨਹੀਂ ਕਰਦੇ।
ਹੁਣ ਸਾਬਤ ਅਨਾਜਾਂ ਦੀ ਖਿਚੜੀ ਸਾਡੀ ਸਵੇਰ ਦੀ ਖ਼ੁਰਾਕ ਦਾ ਹਿੱਸਾ ਨਹੀਂ ਰਹੀ। ਹੁਣ ਖਿਚੜੀ ਨੂੰ ਬੀਮਾਰਾਂ ਦਾ ਖਾਜਾ ਕਿਹਾ ਜਾਂਦਾ ਹੈ। ਇਹ ਖਿਚੜੀ ਬਣਾਈ ਵੀ ਚੌਲਾਂ ਦੀ ਅਤੇ ਧੋਤੀ ਮੂੰਗੀ ਦੀ ਜਾਂਦੀ ਹੈ । ਸਾਡੀ ਇਹ ਸਾਬਤ ਅਨਾਜਾਂ ਵਾਲੀ ਪੋਸ਼ਟਿਕ, ਸ਼ੁੱਧ ਤੇ ਬਗ਼ੈਰ ਕਿਸੇ ਮਿਲਾਵਟ ਤੋਂ ਬਣਦੀ ਖ਼ੁਰਾਕ ਖਿਚੜੀ ਅਲੋਪ ਹੋ ਗਈ ਹੈ।
0
ਗੁੜ, ਸ਼ੱਕਰ
ਇਕ ਸਮਾਂ ਸੀ, ਜਦ ਹਰ ਕੰਮ ਗੁੜ ਜਾਂ ਸ਼ੱਕਰ ਵੰਡ ਕੇ ਸ਼ੁਰੂ ਕੀਤਾ ਜਾਂਦਾ ਸੀ। ਗੁੜ ਤੇ ਸ਼ੱਕਰ ਹਰ ਇਕ ਦੀ ਮਨਭਾਉਂਦੀ ਖ਼ੁਰਾਕ ਹੁੰਦੀ ਸੀ। ਸ਼ੱਕਰ ਘਿਉ ਨਾਲ ਰੋਟੀ ਖਵਾਉਣਾ ਉਨ੍ਹਾਂ ਸਮਿਆਂ ਦੀ ਵੱਡੀ ਸੇਵਾ ਸਮਝੀ ਜਾਂਦੀ ਸੀ। ਸਿਆਲਾਂ ਵਿਚ ਘਿਉ ਜੰਮਿਆ ਹੁੰਦਾ ਸੀ। ਇਸ ਲਈ ਇਕ ਹੱਥ ਵਿਚ ਜੰਮੇ ਹੋਏ ਘਿਉ ਦੀ ਪਿੰਨੀ ਬਣਾ ਲੈਂਦੇ ਸਨ ਤੇ ਦੂਜੇ ਹੱਥ ਵਿਚ ਗੁੜ ਲੈ ਕੇ ਉਸ ਸਮੇਂ ਦੇ ਗਭਰੂ ਆਮ ਖਾਂਦੇ ਹੁੰਦੇ ਸਨ। ਦੁੱਧ ਉਨ੍ਹਾਂ ਸਮਿਆਂ ਵਿਚ ਆਮ ਹੁੰਦਾ ਸੀ। ਰਾਤ ਨੂੰ ਕਾੜ੍ਹਨੀ ਦੇ ਦੁੱਧ ਜਾਂ ਤਾਜੇ ਚੋਏ ਹੋਏ ਦੁੱਧ ਨੂੰ ਗਰਮ ਕਰਕੇ ਗੁੜ ਦਾ ਮਿੱਠਾ ਪਾ ਕੇ ਹਰ ਪਰਿਵਾਰ ਪੀਂਦਾ ਹੁੰਦਾ ਸੀ। ਲੱਸੀ ਨਾਲ ਵੀ ਗੁੜ ਖਾਧਾ ਜਾਂਦਾ ਸੀ । ਉਸ ਸਮੇਂ ਦਾ ਲੋਕ ਗੀਤ ਹੈ –
ਗੁੜ ਖਾਂਦੀ ਤੇ ਗੰਨੇ ਚੂਪਦੀ,
ਆਈ ਆਈ ਜੁਆਨੀ ਸ਼ੂਕਦੀ।

ਜੁਆਨੀਆਂ ਤਾਂ ਉਨ੍ਹਾਂ ਸਮਿਆਂ ਵਿਚ ਹੁੰਦੀਆਂ ਸਨ। ਹੁਣ ਕਾਹਦੀਆਂ ਜੁਆਨੀਆਂ ਹਨ? ਹੁਣ ਦੀ ਜੁਆਨੀ ਤਾਂ ਨਸ਼ਿਆਂ ਨੇ ਖਾ ਲਈ ਹੈ। ਉਨ੍ਹਾਂ ਸਮਿਆਂ ਵਿਚ ਕੁੜੀਆਂ ਨੂੰ ਜੰਮਦਿਆਂ ਮਾਰਨ ਦਾ ਰਿਵਾਜ ਸੀ। ਕੁੜੀ ਨੂੰ ਮਾਰ ਕੇ ਵੀ ਉਸ ਦੇ ਮੂੰਹ ਵਿਚ ਗੁੜ ਅਤੇ ਰੂੰ ਦੇ ਕੇ ਦੱਬਦੇ ਸਨ-
ਗੁੜ ਖਾਈਂ, ਪੂਣੀ ਕੱਤੀ,