Back ArrowLogo
Info
Profile

ਆਪ ਨਾ ਆਈਂ, ਵੀਰੇ ਨੂੰ ਘੱਤੀਂ।

ਘਰ ਦੀ ਨੀਂਹ ਰੱਖਣ ਤੇ ਛੱਤ ਪਾਉਣ ਸਮੇਂ ਵੀ ਗੁੜ ਵੰਡਿਆ ਜਾਂਦਾ ਸੀ। ਹਾੜ੍ਹੀ ਦੀ ਫ਼ਸਲ ਵੱਢਣ ਤੇ ਕੱਢਣ ਸਮੇਂ ਸਭ ਤੋਂ ਜ਼ਿਆਦਾ ਗੁੜ ਸ਼ੱਕਰ ਦੀ ਵਰਤੋਂ ਕੀਤੀ ਜਾਂਦੀ ਸੀ। ਤੂੜੀ ਢੋ ਕੇ ਅੰਦਰ ਲਾਉਣ ਸਮੇਂ ਬਹੁਤ ਸਾਰੀ ਮਿੱਟੀ ਅੰਦਰ ਚਲੀ ਜਾਂਦੀ ਸੀ। ਗੁੜ ਖਾਣ, ਸ਼ੱਕਰ ਘੀ ਖਾਣ ਨਾਲ ਇਹ ਮਿੱਟੀ ਘੱਟਾ ਸਰੀਰ ਵਿਚੋਂ ਖਾਰਜ ਹੋ ਜਾਂਦਾ ਸੀ। ਸ਼ਾਮ ਨੂੰ ਗੁੜ, ਸ਼ੱਕਰ ਪਾ ਕੇ ਢੰਡਿਆਈ ਪੀਤੀ ਜਾਂਦੀ ਸੀ ।

ਰਿਸ਼ਤੇ ਵੀ ਗੁੜ, ਸ਼ੱਕਰ ਦੀ ਰੋੜੀ ਨਾਲ ਮੂੰਹ ਮਿੱਠਾ ਕਰਾ ਕੇ ਕੀਤੇ ਜਾਂਦੇ ਸਨ। ਮੁੰਡੇ/ਕੁੜੀ ਦੀ ਮਾਂ ਆਪਣੇ ਪੇਕੀਂ ਮੁੰਡੇ/ਕੁੜੀ ਦੇ ਵਿਆਹ ਦੇਣ ਸਮੇਂ/ਦੱਸਣ ਸਮੇਂ ਵੀ ਗੁੜ ਦੀ ਭੇਲੀ ਲੈ ਕੇ ਜਾਂਦੀ ਸੀ। ਮੁੰਡੇ ਦੇ ਜਨਮ ਸਮੇਂ ਵੀ ਗੁੜ ਦੀ ਭੇਲੀ ਭੇਜੀ ਜਾਂਦੀ ਸੀ। ਲੋਹੜੀ ਵੀ ਗੁੜ ਨਾਲ ਵੰਡੀ ਜਾਂਦੀ ਸੀ। ਲੋਹੜੀ ਮੰਗਣ ਸਮੇਂ ਮੁੰਡੇ, ਕੁੜੀਆਂ ਗੁੜ ਹੀ ਮੰਗਦੀਆਂ ਹੁੰਦੀਆਂ ਸਨ –

ਕੋਠੇ ਉੱਤੇ ਕਾਂ,

ਗੁੜ ਦੇਵੇ ਮੁੰਡੇ ਦੀ ਮਾਂ।

ਪੁਰਾਣੇ ਸਮਿਆਂ ਵਿਚ ਜਿੰਨੇ ਵੀ ਸ਼ਗਨ, ਤਿੱਥ ਤਿਉਹਾਰ ਹੁੰਦੇ ਸਨ, ਉਨ੍ਹਾਂ ਸ਼ਗਨਾਂ ਵਿਚ ਗੁੜ ਅਤੇ ਸ਼ੱਕਰ ਨੂੰ ਹੀ ਵਰਤਿਆ ਜਾਂਦਾ ਸੀ । ਜੇਕਰ ਕੋਈ ਮੁਕੱਦਮਾ ਜਿੱਤਦਾ ਸੀ ਤਾਂ ਵੀ ਗੁੜ ਵੰਡਿਆ ਜਾਂਦਾ ਸੀ-

ਗੁੜ ਵੰਡਦੀ ਤਸੀਲੋਂ ਨਿਕਲੀ,

ਪਹਿਲੀ ਪੇਸ਼ੀ ਯਾਰ ਛੁੱਟ ਗਿਆ।

ਆਸ਼ਕ ਤਾਂ ਇਸ਼ਕ ਨੂੰ ਗੁੜ ਨਾਲੋਂ ਵੀ ਮਿੱਠਾ ਮੰਨਦੇ ਹਨ-

ਗੁੜ ਨਾਲੋਂ ਇਸ਼ਕ ਮਿੱਠਾ,

ਰੱਬਾ! ਲੱਗ ਨਾ ਕਿਸੇ ਨੂੰ ਜਾਵੇ।

ਗੁੜ ਦਾ ਹੀ ਕੜਾਹ ਕੀਤਾ ਜਾਂਦਾ ਸੀ। ਗੁੜ ਦੀ ਹੀ ਗਈ ਬਣਾਈ ਜਾਂਦੀ ਸੀ। ਗੁੜ ਦੇ ਹੀ ਤੀਆਂ ਵਿਚ ਪੂੜੇ ਪਕਾਏ ਜਾਂਦੇ ਸਨ-

ਸਾਉਣ ਵਿਚ ਤਾਂ ਲੁੱਟਦੇ ਬਾਣੀਏ,

ਨਵੀਆਂ ਹੱਟੀਆਂ ਪਾ ਕੇ।

ਅੱਗੇ ਤਾਂ ਗੁੜ ਧੜੀਏਂ ਵਿਕਦਾ,

ਹੁਣ ਕਿਉਂ ਦਿੰਦੇ ਘਟਾ ਕੇ।

ਕੁੜੀਆਂ ਮੁੰਡੇ ਜਿੱਦ ਪਏ ਕਰਦੇ,

ਪੂੜੇ ਦਿਉ ਪਕਾ ਕੇ।

ਬਾਣੀਓਂ ਤਰਸ ਕਰੋ,

ਗੁੜ ਵੇਚ ਭਾਅ ਘਟਾ ਕੇ।

118 / 361
Previous
Next