Back ArrowLogo
Info
Profile

ਗੁੜ ਨਾਲ ਸਬੰਧਤ ਸਾਨੂੰ ਕਈ ਅਖਾਣ ਵੀ ਮਿਲਦੇ ਹਨ –

'ਗੁੜ ਦਿੱਤਿਆਂ ਜੇ ਕੋਈ ਮਰੇ,

ਤਾਂ ਮੁਹਰਾ ਦੇਣ ਦੀ ਕੀ ਲੋੜ ਹੈ?"

ਏਸੇ ਤਰ੍ਹਾ ਇਕ ਹੋਰ ਅਖਾਣ ਹੈ –

'ਗੁੜ ਗੁੜ ਕਹਿਆਂ,

ਮੂੰਹ ਮਿੱਠਾ ਨਹੀਂ ਹੁੰਦਾ।'

ਲਓ, ਇਕ ਅਖਾਣ ਸ਼ੱਕਰ ਸਬੰਧੀ ਵੀ ਸੁਣੋ-

ਸ਼ੱਕਰ ਖੋਰੇ ਨੂੰ ਸ਼ੱਕਰ,

ਤੇ ਮੂਜੀ ਨੂੰ ਟੱਕਰਾਂ।

ਵਾਰਸ ਸ਼ਾਹ ਨੇ ਤਾਂ ਗੁੜ ਨੂੰ ਪਰਦੇ ਵਿਚ ਹੀ ਖਾਣ ਦੀ ਸਿਫ਼ਾਰਿਸ਼ ਕੀਤੀ ਹੈ-

ਵਾਰਸ ਸ਼ਾਹ ਲੁਕਾਈਏ ਜੱਗ ਕੋਲੋਂ,

ਭਾਵੇਂ ਆਪਣਾ ਹੀ ਗੁੜ ਖਾਈਏ ਜੀ।

ਪਹਿਲਾਂ ਦੇਸੀ ਇੱਖ ਬੀਜਿਆ ਜਾਂਦਾ ਸੀ। ਇਸ ਨੂੰ ਕਾਨਾ ਇੱਖ/ਗੰਨਾ ਵੀ ਕਹਿੰਦੇ ਸਨ। ਇਹ ਸਲਵਾੜ ਦੇ ਕਾਨਿਆਂ ਤੋਂ ਥੋੜ੍ਹਾ ਜਿਹਾ ਮੋਟਾ ਹੋਣ ਕਰ ਕੇ ਹੀ ਇਸ ਨੂੰ ਕਾਨਾ ਇੱਖ/ਗੰਨਾ ਕਹਿੰਦੇ ਸਨ। ਇਹ ਚੂਪਣ ਵਿਚ ਬਹੁਤ ਕਾਠਾ ਹੁੰਦਾ ਸੀ, ਪਰ ਇਸ ਦਾ ਗੁੜ ਤੇ ਸ਼ੱਕਰ ਬਹੁਤ ਵਧੀਆ ਬਣਦੇ ਸਨ। ਇਸ ਵਿਚ ਕਣ ਵੀ ਬਹੁਤ ਹੁੰਦਾ ਸੀ। ਫੇਰ ਲਾਲ ਪੈਨੀ ਤੇ ਅੰਗੂਰੀ ਪੋਨੀ ਗੰਨਿਆਂ ਦੀਆਂ ਫ਼ਸਲਾਂ ਆਈਆਂ। ਇਹ ਚੂਪਣ ਵਿਚ ਪੋਲੇ ਹੁੰਦੇ ਸਨ। ਗੁੜ ਤੇ ਸ਼ੱਕਰ ਵੀ ਵਧੀਆ ਬਣਦੇ ਸਨ। ਫੇਰ ਮਿੱਲ ਵਾਲੇ ਗੰਨਿਆਂ ਦੀਆਂ ਕਿਸਮਾਂ ਆਈਆਂ।

ਪਹਿਲਾਂ ਹਰ ਪਰਿਵਾਰ ਗੰਨਾ ਬੀਜਦਾ ਸੀ। ਹਾੜੀ ਦੀ ਬਿਜਾਈ ਤੋਂ ਪਿੱਛੋਂ ਗੰਨਾ ਪੀੜਦੇ ਸਨ। ਹਰ ਪਿੰਡ ਵਿਚ ਕਈ ਕਈ ਘੁਲਾੜੀਆਂ ਲੱਗੀਆਂ ਹੁੰਦੀਆਂ ਸਨ। ਹਰ ਪਰਿਵਾਰ ਆਪਣੇ ਸਾਰੇ ਸਾਲ ਦੀ ਵਰਤੋਂ ਲਈ ਗੁੜ ਤੇ ਸ਼ੱਕਰ ਆਪ ਪੈਦਾ ਕਰਦੇ ਸਨ। ਜਦ ਰਸ ਕੜ੍ਹ-ਕੜ੍ਹ ਕੇ ਗੁੜ ਬਣਦਾ ਸੀ ਤਾਂ ਦੂਰ ਦੂਰ ਤਕ ਉਸ ਦੀ ਖ਼ੁਸ਼ਬੂ ਫੈਲਦੀ ਹੁੰਦੀ ਸੀ। ਤੱਤਾ ਗੁੜ ਖਾਣ ਦਾ ਬਹੁਤ ਰਿਵਾਜ ਸੀ। ਲੰਘਦੇ ਕਰਦੇ ਬੰਦੇ, ਰਾਹੀ, ਪਾਂਧੀ ਵੀ ਗੁੜ ਖਾ ਜਾਂਦੇ ਸਨ। ਗੁੜ ਦੀਆਂ ਭੇਲੀਆਂ ਬਣਾਈਆਂ ਜਾਂਦੀਆਂ ਸਨ। ਸ਼ੱਕਰ ਤਾਂ ਸ਼ੱਕਰ ਹੀ ਹੁੰਦੀ ਸੀ। ਘਰਾਂ ਵਿਚ ਗੁੜ ਨੂੰ ਆਮ ਤੌਰ 'ਤੇ ਕੱਚੀਆਂ ਕੋਠੀਆਂ ਵਿਚ ਰੱਖਿਆ ਜਾਂਦਾ ਸੀ । ਸ਼ੱਕਰ ਨੂੰ ਭੜੋਲੀਆਂ ਅਤੇ ਘੜਿਆਂ ਵਿਚ ਰੱਖਿਆ ਜਾਂਦਾ ਸੀ।

ਹੁਣ ਗੰਨਾ ਸਿਰਫ਼ ਮਿੱਲ ਏਰੀਏ ਵਿਚ ਹੀ ਬੀਜਿਆ ਜਾਂਦਾ ਹੈ, ਜੋ ਮਿੱਲ ਨੂੰ ਵੇਚ ਦਿੱਤਾ ਜਾਂਦਾ ਹੈ। ਮਾਲਵੇ ਵਿਚ ਸਿਰਫ਼ ਰੋਪੜ ਜ਼ਿਲ੍ਹੇ ਦੇ ਕਈ ਪਰਿਵਾਰ ਹੀ ਘੁਲਾੜੀ ਤੇ ਗੁੜ ਸ਼ੱਕਰ ਬਣਾਉਂਦੇ ਹਨ। ਦੁਆਬੇ ਅਤੇ ਮਾਝੇ ਵਿਚ ਹੁਣ ਕਈ ਥਾਵਾਂ

119 / 361
Previous
Next