Back ArrowLogo
Info
Profile

ਤੇ ਯੂ.ਪੀ. ਦੇ ਭਈਏ ਠੇਕੇ ਤੇ ਘੁਲਾੜੀਆਂ ਲੈ ਕੇ ਤੇ ਲੋਕਾਂ ਤੋਂ ਗੰਨਾ ਖਰੀਦ ਕੇ ਗੁੜ ਸ਼ੱਕਰ ਜ਼ਰੂਰ ਬਣਾਉਂਦੇ ਹਨ। ਲੋਕ ਹੁਣ ਗੁੜ ਸ਼ੱਕਰ ਬਾਜ਼ਾਰ ਵਿਚੋਂ ਖ਼ਰੀਦ ਲੈਂਦੇ ਹਨ। ਗੁੜ ਸ਼ੱਕਰ ਖਾਣ ਦਾ ਰਿਵਾਜ ਵੀ ਬਹੁਤ ਘੱਟ ਗਿਆ ਹੈ। ਪੁਰਾਣੇ ਬੁੜੇ ਹੀ ਖਾਂਦੇ ਹਨ। ਗੁੜ ਸ਼ੱਕਰ ਦੀ ਥਾਂ ਚੀਨੀ ਅਤੇ ਦੇਸੀ ਖੰਡ ਨੇ ਲੈ ਲਈ ਹੈ। ਜਿੰਨੇ ਸ਼ਗਨ, ਤਿੱਥ ਤਿਉਹਾਰ ਪਹਿਲਾਂ ਗੁੜ, ਸ਼ੱਕਰ ਨਾਲ ਕੀਤੇ ਜਾਂਦੇ ਸਨ, ਉਹ ਹੁਣ ਲੱਡੂਆਂ ਅਤੇ ਬਰਫ਼ੀ ਨਾਲ ਕੀਤੇ ਜਾਂਦੇ ਹਨ। ਨਵੀਂ ਪੀੜ੍ਹੀ ਨੂੰ ਤਾਂ ਘੁਲਾੜੀ ਤੇ ਗੁੜ ਸ਼ੱਕਰ ਕਿਵੇਂ ਬਣਦੇ ਸਨ, ਇਹ ਵੀ ਨਹੀਂ ਪਤਾ।

ਅਸੀਂ ਗੁੜ, ਸ਼ੱਕਰ ਦੀ ਇਕ ਨਰੋਈ ਤੇ ਸ਼ੁੱਧ ਖ਼ੁਰਾਕ ਤੋਂ ਵੰਚਿਤ ਹੋ ਗਏ ਹਾਂ।

0

ਚੂਰੀ

ਜਦ ਖੇਤੀ ਸਾਰੀ ਦੀ ਸਾਰੀ ਬਾਰਸ਼ਾਂ 'ਤੇ ਨਿਰਭਰ ਹੁੰਦੀ ਸੀ, ਉਸ ਸਮੇਂ ਮੋਟੇ ਅਨਾਜ ਜੁਆਰ, ਬਾਜਰਾ, ਜੋ, ਮੂੰਗੀ, ਮੋਠ ਆਦਿ ਦੀਆਂ ਫ਼ਸਲਾਂ ਹੁੰਦੀਆਂ ਸਨ। ਜੁਆਰ, ਬਾਜਰਾ ਤੇ ਜੋ ਦੀਆਂ ਗਰਮ ਗਰਮ ਬਣਾਈਆਂ ਰੋਟੀਆਂ ਦੇ ਛੋਟੇ ਛੋਟੇ ਟੁਕੜੇ ਕਰਕੇ, ਵਿਚ ਘਿਉ ਤੇ ਸ਼ੱਕਰ ਪਾ ਕੇ, ਇਨ੍ਹਾਂ ਤਿੰਨਾਂ ਵਸਤਾਂ ਨੂੰ ਦੋਵਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਸਲ ਕੇ ਪਿੰਨੀ ਰੂਪ ਵਿਚ ਬਣਾਏ ਪਦਾਰਥ ਨੂੰ ਚੂਰੀ ਕਹਿੰਦੇ ਸਨ। ਚੂਰੀ ਵਿਚ ਘਿਉ ਦੀ ਮਾਤਰਾ ਬਹੁਤ ਹੁੰਦੀ ਸੀ। ਏਸੇ ਲਈ ਤਾਂ ਅਖਾਣ ਹੈ-

ਖੰਡ ਬਾਝ ਨਾ ਸ਼ਰਬਤ ਮਿੱਠੇ,

ਘਿਉ ਬਾਝ ਨਾ ਚੂਰੀਆਂ।

ਭਾਈਆਂ ਬਾਝ ਨਾ ਬਾਹਾਂ,

ਤੇ ਨਾ ਰਿਜ਼ਕ ਬਾਝ ਮਗਰੂਰੀਆਂ।

Page Image

120 / 361
Previous
Next