Back ArrowLogo
Info
Profile

ਜਦ ਕਣਕ ਤੇ ਮੱਕੀ ਦੀਆਂ ਫਸਲਾਂ ਹੋਣ ਲੱਗੀਆਂ, ਉਸ ਸਮੇਂ ਕਣਕ ਤੇ ਮੱਕੀ ਦੀਆਂ ਰੋਟੀਆਂ ਦੀ ਚੂਰੀ ਕੁੱਟੀ ਜਾਣ ਲੱਗੀ। ਉਨ੍ਹਾਂ ਸਮਿਆਂ ਵਿਚ ਦੁੱਧ, ਮੱਖਣ, ਘਿਉ, ਦਹੀਂ, ਲੱਸੀ ਆਮ ਹੁੰਦੀ ਸੀ। ਦੁੱਧ ਵੇਚਣ ਦਾ ਤਾਂ ਉਨ੍ਹਾਂ ਸਮਿਆਂ ਵਿਚ ਰਿਵਾਜ ਹੀ ਨਹੀਂ ਸੀ। ਚੂਰੀ ਉਨ੍ਹਾਂ ਸਮਿਆਂ ਵਿਚ ਪੰਜਾਬ ਵਾਸੀਆਂ ਦੀ ਖ਼ੁਰਾਕ ਦਾ ਹਿੱਸਾ ਹੁੰਦੀ ਸੀ। ਚੂਰੀ ਹਰ ਘਰ ਵਿਚ ਕੁੱਟੀ ਜਾਂਦੀ ਸੀ ਤੇ ਖਾਈ ਜਾਂਦੀ ਸੀ। ਚੂਰੀ ਬੱਚਿਆਂ ਦੀ ਤਾਂ ਮਨਭਾਉਂਦੀ ਖ਼ੁਰਾਕ ਹੁੰਦੀ ਸੀ। ਬੱਚੇ ਨੂੰ ਲੋਰੀਆਂ ਦੇਣ ਸਮੇਂ ਵੀ ਕਿਹਾ ਜਾਂਦਾ ਸੀ-

ਹੁੱਲੇ ਨੀ ਮਾਏ ਹੁੱਲੇ।

ਦੋ ਬੇਰੀ ਪੱਤਰ ਝੁੱਲੇ।

ਦੋ ਝੁੱਲ ਪਈਆਂ ਖਜੂਰਾਂ

ਇਸ ਮੁੰਡੇ ਦਾ ਕਰੋ ਮੰਗੇਵਾਂ।

ਮੁੰਡੇ ਦੀ ਵਹੁਟੀ ਨਿੱਕੜੀ।

ਘਿਉ ਖਾਂਦੀ ਚੂਰੀ ਕੁੱਟਦੀ।

ਕੁੱਟ ਕੁੱਟ ਚੂਰੀ ਭਰਿਆ ਥਾਲ।

ਵਹੁਟੀ ਸਜੇ ਨਣਾਨਾਂ ਨਾਲ।

ਰਾਂਝਾ ਜਦ ਬੇਲੇ ਵਿਚ ਮੱਝੀਆਂ ਚਾਰਨ ਜਾਂਦਾ ਸੀ, ਤਾਂ ਹੀਰ ਚੂਰੀ ਕੁੱਟ ਕੇ ਹੀ ਰਾਂਝੇ ਲਈ ਲੈ ਕੇ ਜਾਂਦੀ ਸੀ। ਚੂਰੀ ਨੇ ਹੀ ਤਾਂ ਹੀਰ ਰਾਂਝੇ ਲਈ ਸਾਰੇ ਪੁਆੜੇ ਪਾਏ ਸਨ-

ਹੀਰ ਲੈ ਭੱਤਾ ਖੰਡ ਖੀਰ ਮੱਖਣ,

ਮੀਏਂ ਰਾਂਝੇ ਦੇ ਪਾਸ ਲਿਆਉਂਦੀ ਹੈ।

ਤੇਰੇ ਵਾਸਤੇ ਜੂਹ ਮੈਂ ਭਾਲ ਥੱਕੀ,

ਰੋ ਰੋ ਆਪਣਾ ਹਾਲ ਸੁਣਾਉਂਦੀ ਹੈ।

ਕੈਦੋਂ ਢੂੰਡਦਾ ਖੋਜ ਤੇ ਫਿਰੇ ਭਉਂਦਾ,

ਬਾਸ ਚੂਰੀ ਦੀ ਬੇਲਿਓਂ ਆਉਂਦੀ ਹੈ।

ਵਾਰਸ ਸ਼ਾਹ ਮੀਆਂ, ਵੇਖੋ ਟੰਗ ਲੰਙੀ,

ਸ਼ੈਤਾਨ ਦੀ ਕਲਹ ਜਗਾਉਂਦੀ ਹੈ।

ਪਹਿਲੇ ਸਮਿਆਂ ਵਿਚ ਲੋਕੀਂ ਪੈਦਲ ਸਫ਼ਰ ਕਰਦੇ ਸਨ। ਰਾਹ ਵਿਚ ਖਾਣ ਲਈ ਆਮ ਤੌਰ ਤੇ ਚੂਰੀ ਕੁੱਟ ਕੇ ਹੀ ਲੈ ਕੇ ਜਾਂਦੇ ਸਨ । ਸਕੂਲ ਪੜ੍ਹਦੇ ਵਿਦਿਆਰਥੀ ਵੀ ਦੁਪਹਿਰ ਨੂੰ ਖਾਣ ਲਈ ਜ਼ਿਆਦਾ ਚੂਰੀ ਹੀ ਲੈ ਕੇ ਜਾਂਦੇ ਸਨ।

ਪਹਿਲੇ ਸਮਿਆਂ ਵਿਚ ਜ਼ਿਆਦਾ ਨੌਕਰੀਆਂ ਫੌਜ ਦੀਆਂ ਹੁੰਦੀਆਂ ਸਨ।

121 / 361
Previous
Next