Back ArrowLogo
Info
Profile

ਜੰਗ ਲੱਗੀ ਤੋਂ ਚਿੱਠੀਆਂ ਆਉਣੀਆਂ ਬੰਦ ਹੋ ਜਾਂਦੀਆਂ ਸਨ। ਡਾਕਖ਼ਾਨਾ ਵੀ ਉਨ੍ਹਾਂ ਸਮਿਆਂ ਵਿਚ ਕਿਸੇ ਕਿਸ ਪਿੰਡ ਵਿਚ ਹੁੰਦਾ ਸੀ। ਆਮ ਤੌਰ 'ਤੇ ਹਫ਼ਤ ਵਿਚ ਇਕ ਵਾਰ ਹੀ ਡਾਕ ਆਉਂਦੀ ਸੀ। ਕਬੂਤਰਾਂ ਤੇ ਕਾਵਾਂ ਰਾਹੀਂ ਵੀ ਡਾਕ ਤੇ ਸੁਨੇਹੇ ਭੇਜੇ ਜਾਂਦੇ ਸਨ। ਵਿਛੋੜੇ ਦੀ ਸਤਾਈ ਫੌਜੀ ਦੀ ਵਹੁਟੀ ਕਾਂ ਨੂੰ ਚੂਰੀ ਦਾ ਲਾਲਚ ਦੇ ਕੇ ਆਪਣੇ ਮਾਹੀ ਦੀ ਖ਼ਬਰ ਲਿਆਉਣ ਲਈ ਵਾਸਤਾ ਪਾਉਂਦੀ ਹੁੰਦੀ मी –

ਚੁੰਝ ਤੇਰੀ ਵੇ ਕਾਲਿਆ ਕਾਵਾਂ,

ਸੋਨੇ ਨਾਲ ਮੜ੍ਹਾਵਾਂ।

ਜਾ ਆਖੀਂ ਮੇਰੇ ਢੋਲ ਸਿਪਾਹੀ ਨੂੰ,

ਨਿੱਤ ਮੈਂ ਔਂਸੀਆਂ ਪਾਵਾਂ।

ਖ਼ਬਰਾਂ ਲਿਆ ਕਾਵਾਂ,

ਤੈਨੂੰ ਘਿਉ ਦੀ ਚੂਰੀ ਖੁਆਵਾਂ।

ਚੂਰੀ ਖ਼ੁਰਾਕ ਦਾ ਨਿੱਤ ਦਾ ਹਿੱਸਾ ਹੋਣ ਕਰਕੇ ਹੀ ਗਿੱਧੇ ਵਿਚ ਨੱਚਦੀਆਂ ਮੁਟਿਆਰਾਂ ਬਾਰੇ ਕਿਹਾ ਜਾਂਦਾ ਸੀ-

ਬਾਂਦਰ ਵਾਂਗ ਟੱਪਦੀ ਮੇਲਣ,

ਖਾਣ ਨੂੰ ਮੰਗਦੀ ਚੂਰੀ।

ਲੱਛੀ ਆਈ ਨਹੀਂ,

ਨਾ ਪੈਂਦੀ ਗਿੱਧੇ ਵਿਚ ਪੂਰੀ।

ਚੂਰੀ ਹੁਣ ਸਾਡੀ ਖ਼ੁਰਾਕ ਦਾ ਹਿੱਸਾ ਨਹੀਂ ਰਹੀ। ਇਕ ਸ਼ੁੱਧ ਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਖ਼ੁਰਾਕ ਨੂੰ ਅਸੀਂ ਛੱਡ ਦਿੱਤਾ ਹੈ। ਹੁਣ ਚੂਰੀ ਦੀ ਥਾਂ ਫਾਸਟ ਫੂਡਜ਼ ਨੇ ਲੈ ਲਈ ਹੈ, ਜਿਹੜੀ ਸਿਹਤ ਲਈ ਗੁਣਕਾਰੀ ਨਹੀਂ ਹੈ।

0

ਸੱਤੂ, ਠੰਢਿਆਈ

ਅੱਜ ਦੀ ਪੀੜ੍ਹੀ ਨੂੰ ਸੱਤੂ ਕੀ ਹੁੰਦੇ ਸਨ, ਬਿਲਕੁਲ ਹੀ ਨੀ ਪਤਾ। ਜੌਂ ਦੇ ਦਾਣਿਆਂ ਨੂੰ ਪਹਿਲਾਂ ਭੁੰਨਿਆ ਜਾਂਦਾ ਸੀ। ਫੇਰ ਇਨ੍ਹਾ ਦਾਣਿਆਂ ਨੂੰ ਉੱਖਲੀ ਵਿਚ ਪਾ ਕੇ ਹੌਲੀ ਹੌਲੀ ਕੁੱਟ ਕੇ ਉਸ ਦਾ ਉਪਰਲਾ ਛਿੱਲੜ ਲਾਹਿਆ ਜਾਂਦਾ ਸੀ। ਫੇਰ ਜੌਆਂ ਨੂੰ ਪੀਹ ਕੇ ਆਟਾ ਬਣਾਇਆ ਜਾਂਦਾ ਸੀ। ਏਸ ਆਟੇ ਵਿਚ ਲੂਣ, ਮਿਰਚ ਹਲਦੀ ਮਿਲਾ ਕੇ ਗੁੰਨ੍ਹ ਕੇ ਖਾ ਲੈਂਦੇ ਸਨ। ਇਹ ਪਹਿਲੇ ਸਮਿਆਂ ਦੀ ਭਾਰਤ ਦੀਆਂ ਬਹੁਤੀਆਂ ਰਿਆਸਤਾਂ ਦੀ ਵਧੀਆ ਖ਼ੁਰਾਕ ਹੁੰਦੀ ਸੀ।

122 / 361
Previous
Next