Back ArrowLogo
Info
Profile

Page Image

ਉਨ੍ਹਾਂ ਸਮਿਆਂ ਵਿਚ ਲੋਕ ਪੈਦਲ ਹੀ ਸਫ਼ਰ ਕਰਦੇ ਸਨ। ਏਸ ਲਈ ਸਫ਼ਰ ਵਿਚ ਏਸ ਆਟੇ ਵਿਚ ਪਾਣੀ ਘੋਲ ਕੇ ਵਿਚ ਸ਼ੱਕਰ ਜਾਂ ਲੂਣ ਪਾ ਕੇ ਪੀ ਲੈਂਦੇ ਸਨ। ਤੁਸੀਂ ਕ੍ਰਿਸ਼ਨ ਮਹਾਰਾਜ ਦੀ ਕਥਾ ਤਾਂ ਸੁਣੀ ਹੋਵੇਗੀ? ਜਿਸ ਸਮੇਂ ਕ੍ਰਿਸ਼ਨ ਮਹਾਰਾਜ ਨੂੰ ਉਨ੍ਹਾਂ ਦਾ ਦੋਸਤ ਸੁਦਾਮਾ ਮਿਲਣ ਗਿਆ ਸੀ, ਉਸ ਸਮੇਂ ਉਹ ਆਪਣੇ ਦੋਸਤ ਨੂੰ ਭੇਂਟ ਕਰਨ ਲਈ ਸੱਤੂ ਹੀ ਲੈ ਕੇ ਗਿਆ ਸੀ।

ਇਹ ਉਹ ਸਮਾਂ ਸੀ ਜਦੋਂ ਮਨੁੱਖੀ ਸੂਝ ਅਤੇ ਖੇਤੀ ਮੁੱਢਲੇ ਦੌਰ ਵਿਚ ਸੀ। ਖੇਤੀ ਸਾਰੀ ਦੀ ਸਾਰੀ ਬਾਰਿਸ਼ਾਂ ਤੇ ਨਿਰਭਰ ਹੁੰਦੀ ਸੀ। ਜੋ ਇਕ ਅਜਿਹੀ ਫ਼ਸਲ ਹੈ, ਜਿਹੜੀ ਹਰ ਮਾੜੀ, ਚੰਗੀ ਜ਼ਮੀਨ ਵਿਚ ਪੈਦਾ ਹੋ ਜਾਂਦੀ ਹੈ। ਏਸ ਕਰ ਕੇ ਹੀ ਉਸ ਸਮੇਂ ਜੌਂਆਂ ਦੇ ਸੱਤੂ ਬਣਾ ਕੇ ਲੋਕ ਖਾਂਦੇ ਸਨ। ਜਿਵੇਂ ਜਿਵੇਂ ਲੋਕਾਂ ਦੀ ਸੂਝ ਵਧਦੀ ਗਈ, ਖੇਤੀ ਵਿਚ ਹੋਰ ਫ਼ਸਲਾਂ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਜੌਂਆਂ ਦੇ ਨਾਲ ਕਣਕ, ਛੋਲੇ, ਜੁਆਰ, ਬਾਜਰਾ, ਚਾਵਲ ਅਤੇ ਹੋਰ ਵੱਖਰੀਆਂ ਵੱਖਰੀਆਂ ਰਿਆਸਤਾਂ ਵਿਚ ਵੱਖਰੀਆਂ ਵੱਖਰੀਆਂ ਫਸਲਾਂ ਹੋਣ ਲੱਗੀਆਂ। ਉਹ ਫ਼ਸਲਾਂ ਫੇਰ ਲੋਕਾਂ ਦੀ ਨਿੱਤ ਦੀ ਖ਼ੁਰਾਕ ਦਾ ਹਿੱਸਾ ਬਣਦੀਆਂ ਗਈਆਂ। ਭਾਰਤ ਦੀ ਆਜ਼ਾਦੀ ਤੋਂ ਪਿਛੋਂ ਤਾਂ ਫੇਰ ਖੇਤੀ ਵਿਚ ਬਹੁਤ ਤਰੱਕੀ ਹੋਈ ਹੈ।

ਪੰਜਾਬ ਵਿਚ ਦਰਿਆਵਾਂ ਕਰ ਕੇ, ਜ਼ਮੀਨ ਚੰਗੀ ਉਪਜਾਊ ਹੋਣ ਕਰ ਕੇ ਇਥੇ ਪਹਿਲਾਂ ਤੋਂ ਹੀ ਜੋਆਂ ਦੇ ਨਾਲ ਜੁਆਰ, ਬਾਜਰਾ, ਕਣਕ, ਛਲੇ, ਮੱਕੀ ਆਦਿ ਦੀਆਂ ਫ਼ਸਲਾਂ ਹੁੰਦੀਆਂ ਸਨ। ਏਸ ਲਈ ਸੱਤੂ ਕਦੇ ਪੰਜਾਬ ਵਾਸੀਆਂ ਦੀ ਖ਼ੁਰਾਕ ਨਹੀਂ ਰਹੀ। ਗਰਮੀ ਦੇ ਮੌਸਮ ਵਿਚ ਪੰਜਾਬ ਵਾਸੀ ਵੀ ਸੱਤੂਆਂ ਵਿਚ ਲੂਣ, ਮਿਰਚ ਦੀ ਥਾਂ ਸ਼ੱਕਰ ਪਾ ਕੇ ਘੋਲ ਕੇ ਪੀਂਦੇ ਹੁੰਦੇ ਸਨ ਕਿਉਂ ਜੋ ਜੋਆਂ ਦੀ ਤਾਸੀਰ ਠੰਡੀ ਮੰਨੀ ਜਾਂਦੀ ਹੈ। ਏਸੇ ਕਰ ਕੇ ਹੀ ਜੌਂਆਂ ਤੋਂ ਤਿਆਰ ਕੀਤੀ ਬੀਅਰ ਨੂੰ ਗਰਮੀ ਵਿਚ ਪੀਣਾ ਲੋਕ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ। ਸਫ਼ਰ ਵਿਚ ਪੰਜਾਬ ਵਿਚ ਵੀ

123 / 361
Previous
Next