Back ArrowLogo
Info
Profile

ਹੁਣ ਨਾ ਕੋਈ ਸੱਤੂ ਪੀਂਦਾ ਹੈ ਅਤੇ ਨਾ ਹੀ ਸੱਤੂਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਹੈ? ਏਸੇ ਤਰ੍ਹਾਂ ਹੁਣ ਨਾ ਕੋਈ ਠੰਢਿਆਈ ਪੀਂਦਾ ਹੈ ਅਤੇ ਨਾ ਹੀ ਕਿਸੇ ਨੂੰ ਠੰਢਿਆਈ ਬਾਰੇ ਕੋਈ ਜਾਣਕਾਰੀ ਹੈ। ਹੁਣ ਤਾਂ ਸਵੇਰ ਤੋਂ ਸ਼ਾਮ ਤੱਕ ਚਾਹ ਹੀ ਪੀਤੀ ਜਾਂਦੀ ਹੈ।

0

ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ

ਕੋਈ ਸਮਾਂ ਸੀ ਜਦੋਂ ਸਿਆਲ ਦੇ ਬਹੁਤੇ ਮੌਸਮ ਵਿਚ ਹਰ ਘਰ ਵਿਚ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਆਮ ਬਣਦੀ ਸੀ। ਸਾਗ ਵਿਚ ਲੋਹਾ, ਕੈਲਸ਼ੀਅਮ ਤੇ ਵਿਟਾਮਿਨ ਹੁੰਦੇ ਹਨ। ਸਰ੍ਹੋਂ ਦੀ ਫਸਲ ਸਿਆਲੂ ਫਸਲ ਹੈ। ਮੁੱਖ ਫ਼ਸਲਾਂ ਵਿਚੋਂ ਇਕ ਹੁੰਦੀ ਸੀ। ਮਾਰੂ ਬੀਜੀ ਜਾਂਦੀ ਸੀ। ਸਿਰਫ਼ ਬੀਜ ਦਾ ਹੀ ਖ਼ਰਚਾ ਹੁੰਦਾ ਸੀ। ਆਮਦਨ ਚੰਗੀ ਹੋ ਜਾਂਦੀ ਸੀ। ਸਰ੍ਹੋਂ ਨੂੰ ਫੁੱਲ ਆਉਣ ਤੋਂ ਪਹਿਲਾਂ ਸਾਗ ਦੇ ਤੌਰ ਤੇ ਵਰਤੋਂ ਕੀਤੀ ਜਾਂਦੀ ਸੀ। ਪਹਿਲਾਂ ਪੱਤਿਆਂ ਦਾ ਸਾਗ ਬਣਾਇਆ ਜਾਂਦਾ ਸੀ। ਜਦ ਗੰਦਲਾਂ ਹੋ ਜਾਂਦੀਆਂ ਸਨ ਤਾਂ ਗੰਦਲਾਂ ਦਾ ਸਾਗ ਬਣਾਉਂਦੇ ਸਨ। ਪੱਤਿਆਂ ਦੇ ਸਾਗ ਨਾਲੋਂ ਗੰਦਲਾਂ ਦਾ ਸਾਗ ਜ਼ਿਆਦਾ ਸੁਆਦ ਹੁੰਦਾ ਸੀ।

ਪਹਿਲੇ ਸਮਿਆਂ ਵਿਚ ਸਾਗ ਨਾ ਪਿੰਡਾਂ ਵਿਚ ਅਤੇ ਨਾ ਹੀ ਸ਼ਹਿਰਾਂ ਵਿਚ ਮੁੱਲ ਵਿਕਦਾ ਸੀ। ਪਿੰਡਾਂ ਦੇ ਜਿਹੜੇ ਪਰਿਵਾਰ ਕੋਲ ਜ਼ਮੀਨ ਨਹੀਂ ਹੁੰਦੀ ਸੀ, ਉਹ ਪਰਿਵਾਰ ਜ਼ਮੀਨਾਂ ਵਾਲਿਆਂ ਤੋਂ ਪੁੱਛ ਕੇ, ਸਰ੍ਹੋਂ ਦੇ ਰਾਖਿਆ ਤੋਂ ਪੁੱਛ ਕੇ ਖੇਤਾਂ ਵਿਚੋਂ ਸਾਗ ਤੋੜ ਲੈਂਦੇ ਸਨ। ਜੇਕਰ ਰਾਖਿਆਂ ਤੋਂ ਬਗ਼ੈਰ ਪੁੱਛਿਆਂ ਖੇਤ ਵਿਚ ਕੋਈ ਸਾਗ ਤੋੜਨ ਆ ਜਾਂਦੀ ਸੀ ਤਾਂ ਰਾਖੇ ਦੂਰ ਤੋਂ ਹੀ ਲਲਕਾਰੇ ਮਾਰਨ ਲੱਗ ਜਾਂਦੇ ਸਨ-

ਕਿਹੜੀ ਆਂ ਤੂੰ ਸਾਗ ਤੋੜਦੀ?

ਹੱਥ ਸੋਚ ਕੇ ਗੰਦਲ ਨੂੰ ਪਾਵੀਂ।

Page Image

125 / 361
Previous
Next