

ਬਹੁਤ ਘਤਿੱਤੀ ਸਨ। ਭਰਜਾਈਆਂ ਨੂੰ ਟਕੋਰਾਂ ਲਾਉਣ ਤੋਂ ਬਾਜ ਨਹੀਂ ਆਉਂਦੇ ਸਨ। ਕਈ ਵੇਰ ਭਰਜਾਈਆਂ ਵੀ ਛੜੇ ਨੂੰ ਇੱਕੀ ਦੇ ਕੱਤੀ ਪਾਉਂਦੀਆਂ ਮੋੜਵਾਂ ਜਵਾਬ ਦੇ ਦਿੰਦੀਆਂ ਸਨ-
ਛੜਿਆ ਮਰ ਜਾ ਮੱਕੀ ਦਾ ਟੁੱਕ ਖਾ ਕੇ,
ਵਿਚ ਪਾ ਲੈ ਲੂਣ ਦੀ ਡਲੀ।
ਵੈਸੇ ਮੱਕੀ ਦੀ ਰੋਟੀ ਉਪਰ ਲਾਲ ਮਿਰਚਾਂ ਵਾਲਾ ਲੂਣ ਭੁੱਕ ਕੇ ਖੱਟੀ ਲੱਸੀ ਨਾਲ ਖਾਣ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ।
ਹੁਣ ਸਰ੍ਹੋਂ ਪੰਜਾਬ ਦੀ ਮੁੱਖ ਫ਼ਸਲ ਨਹੀਂ ਰਹੀ। ਹੁਣ ਪਿੰਡਾਂ ਅਤੇ ਸ਼ਹਿਰਾਂ ਵਿਚ ਪਹਿਲੇ ਜਿੰਨਾ ਸਾਗ ਖਾਣ ਦਾ ਰਿਵਾਜ ਹੀ ਨਹੀਂ ਰਿਹਾ, ਨਾ ਹੀ ਅੱਜ ਦੀ ਪੀੜ੍ਹੀ ਦੀਆਂ ਬਹੁਤੀਆਂ ਜਨਾਨੀਆਂ ਸਾਗ ਬਣਾ ਕੇ ਰਾਜ਼ੀ ਹ। ਹੁਣ ਸਾਗ ਹੱਥ ਵਾਲੀ ਦਾਤੀ ਨਾਲ ਨਹੀਂ ਚੀਰਿਆ ਜਾਂਦਾ, ਸਗੋਂ ਟੋਕਾ ਕਰਨ ਵਾਲੀ ਮਸ਼ੀਨ ਦੀ ਤਰ੍ਹਾਂ ਸਾਗ ਚੀਰਨ ਵਾਲੀ ਮਸ਼ੀਨ ਨਾਲ ਸਾਗ ਚੀਰ ਕੇ ਧਰਿਆ ਜਾਂਦਾ ਹੈ। ਸਾਗ ਹੁਣ ਮਿੱਟੀ ਦੀ ਤੌੜੀ ਵਿਚ ਘੱਟ ਹੀ ਧਰਿਆ ਜਾਂਦਾ ਹੈ। ਜ਼ਿਆਦਾ ਸਾਗ ਦੇਗ ਦੇ ਪਤੀਲਿਆਂ ਜਾਂ ਪ੍ਰੈਸ਼ਰ ਕੂਕਰਾਂ ਵਿਚ ਬਣਾਇਆ ਜਾਂਦਾ ਹੈ। ਮਿਕਸੀ ਨਾਲ ਘੋਟ ਕੇ ਆਲਣ ਪਾਇਆ ਜਾਂਦਾ ਹੈ।
ਸਾਗ ਦਾ ਮੇਲ ਮੱਕੀ ਦੀ ਰੋਟੀ ਨਾਲ ਹੁੰਦਾ ਹੈ। ਮੱਕੀ ਪਹਿਲੇ ਸਮਿਆਂ ਦੀ ਮੁੱਖ ਫ਼ਸਲ ਹੁੰਦੀ ਸੀ। ਅੱਜ ਤੋਂ 40 ਸਾਲ ਪਹਿਲਾਂ ਹਾਜ਼ਰੀ ਰੋਟੀ/ਸਵੇਰ ਦੀ ਰੋਟੀ ਬਹੁਤੀ ਮੱਕੀ ਤੇ ਕਣਕ ਦੇ ਆਟੇ ਦੀ ਮਿੱਸ ਵਾਲੀ ਬਣਾਈ ਜਾਂਦੀ ਸੀ ਜਾਂ ਛੋਲਿਆਂ ਦਾ ਵੇਸਣ ਤੇ ਕਣਕ ਦੇ ਆਟੇ ਦੀ ਮਿੱਸ ਵਾਲੀ ਬਣਾਉਂਦੇ ਸਨ। ਇਹ ਮਿੱਸੀ ਰੋਟੀ ਪਾਣੀ ਹੱਥ ਲਾ ਕੇ ਪਕਾਈ ਜਾਂਦੀ ਸੀ। ਚੁੱਲ੍ਹੇ ਦੀ ਵੱਟ ਨਾਲ ਲਾ ਕੇ ਰਾੜੀ ਜਾਂਦੀ ਸੀ। ਇਸ ਨੂੰ ਦਹੀਂ, ਮੱਖਣ, ਲੱਸੀ ਜਾਂ ਅਚਾਰ ਤੇ ਗੱਠੇ ਨਾਲ ਖਾਧਾ ਜਾਂਦਾ ਸੀ। ਮੱਕੀ ਦੀ ਮਿੱਸੀ ਰੋਟੀ ਤੇ ਲਾਲ ਲੂਣ ਮਿਰਚ ਭੁੱਕ ਕੇ ਲੱਸੀ ਨਾਲ ਵੀ ਆਮ ਖਾ ਲਿਆ ਜਾਂਦਾ ਸੀ। ਮੱਕੀ ਦੀ ਰੋਟੀ ਪਕਾਉਣ ਲਈ ਆਟਾ ਗਰਮ ਪਾਣੀ ਨਾਲ ਗੁੰਨ੍ਹਣਾ ਪੈਂਦਾ ਸੀ। ਗਰਮ ਗਰਮ ਮੱਕੀ ਦੀ ਰੋਟੀ ਦੇ ਉਪਰ ਸਾਗ ਧਰ ਕੇ ਤੇ ਸਾਗ ਵਿਚ ਮੱਖਣ ਪਾ ਕੇ ਖਾਣ ਦਾ ਆਪਣਾ ਹੀ ਅਨੰਦ ਹੁੰਦਾ ਸੀ –
ਮੱਕੀ ਦੀ ਰੋਟੀ ਤੇ ਸਾਗ ਵੀ ਧਰਾਂਗੇ,
ਲੈ ਲੈ ਠਾਣੇਦਾਰੀ ਆਪਾਂ ਲੋਕਾਂ ਨੂੰ ਕੁੱਟਾਂਗੇ।
ਛੋਲਿਆਂ ਦਾ ਸਾਗ ਵੀ ਧਰਿਆ ਜਾਂਦਾ ਸੀ, ਪਰ ਬਹੁਤ ਘੱਟ। ਹੁਣ ਮਾਲਵੇ ਵਿਚ ਕੋਈ ਮੱਕੀ ਨਹੀਂ ਬੀਜਦਾ। ਹੁਸ਼ਿਆਰਪੁਰ ਜ਼ਿਲ੍ਹੇ ਵਿਚ ਥੋੜ੍ਹੀ ਜਿਹੀ ਮੱਕੀ ਜ਼ਰੂਰ ਬੀਜੀ ਜਾਂਦੀ ਹੈ। ਹੁਣ ਜਿਨ੍ਹਾਂ ਨੇ ਮੱਕੀ ਦੀ ਰੋਟੀ ਖਾਣੀ ਹੁੰਦੀ ਹੈ, ਉਹ ਬਜ਼ਾਰ ਵਿਚੋਂ