Back ArrowLogo
Info
Profile

ਮੱਕੀ ਖਰੀਦਦੇ ਹਨ। ਅੱਜ ਦੀਆਂ ਬਹੁਤੀਆਂ ਮੁਟਿਆਰਾਂ ਨੂੰ ਮੱਕੀ ਦੀ ਰੋਟੀ ਬਣਾਉਣੀ ਹੀ ਨਹੀਂ ਆਉਂਦੀ। ਬਹੁਤੇ ਪਰਿਵਾਰ ਤਾਂ ਸਾਗ ਨਾਲ ਕਣਕ ਦੀ ਰੋਟੀ ਹੀ ਖਾਂਦੇ ਹਨ। ਹੁਣ ਹਾਜ਼ਰੀ ਰੋਟੀ ਮੱਕੀ ਦੀ ਮਿੱਸ ਵਾਲੀ ਘੱਟ ਹੀ ਬਣਦੀ ਹੈ।

ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਦੀ ਪਹਿਲੇ ਵਾਲੀ ਚੜ੍ਹਤ ਹੁਣ ਖ਼ਤਮ ਹੋ ਗਈ ਹੈ। ਦਿਨ ਦਿਨ ਘਟਦੀ ਜਾ ਰਹੀ ਹੈ।

0

ਖੀਰ, ਕੜਾਹ, ਪੂੜੇ

ਪਹਿਲਾ ਸਮਾਂ ਸੀ, ਜਦ ਬਾਰਾਤਾਂ ਲਈ ਮਠਿਆਈ ਕੜਾਹ ਹੀ ਹੁੰਦੀ ਸੀ। ਕੜਾਹ ਉਨ੍ਹਾਂ ਸਮਿਆਂ ਵਿਚ ਗੁੜ ਤੇ ਦੇਸੀ ਘਿਉ ਨਾਲ ਬਣਾਇਆ ਜਾਂਦਾ ਸੀ। ਲੋਕ ਕੜਾਹ ਖਾਂਦੇ ਵੀ ਬਹੁਤ ਸੀ। ਉਨ੍ਹਾਂ ਸਮਿਆਂ ਵਿਚ ਦੁੱਧ, ਘਿਉ ਆਮ ਹੁੰਦਾ ਸੀ। ਦੁੱਧ ਵੇਚਣ ਦਾ ਰਿਵਾਜ ਨਹੀਂ ਸੀ। ਦੁੱਧ ਵੇਚਣਾ ਉਨ੍ਹਾਂ ਸਮਿਆਂ ਵਿਚ ਪੁੱਤ ਵੇਚਣ ਦੇ ਸਮਾਨ ਸਮਝਿਆ ਜਾਂਦਾ ਸੀ। ਵਿਆਹ ਤੋਂ ਇਕ ਦਿਨ ਪਹਿਲਾਂ ਸਰੀਕੇ ਕਬੀਲੇ ਨੂੰ ਜੋ ਰੋਟੀ ਖਵਾਈ ਜਾਂਦੀ ਸੀ, ਉਹ ਵੀ ਕੜਾਹ ਨਾਲ ਖਵਾਈ ਜਾਂਦੀ ਸੀ। ਸ਼ਰੀਕੇ ਵਿਚ ਜਿਹੜਾ ਪਰੋਲਾ ਦਿੱਤਾ ਜਾਂਦਾ ਸੀ, ਮੰਡਿਆਂ ਵਿਚ ਕੜਾਹ ਰੱਖ ਕੇ ਦਿੱਤਾ ਜਾਂਦਾ ਸੀ। ਕੜਾਹ ਨਾਲ ਸਬੰਧਤ ਸਾਨੂੰ ਕਈ ਮੁਹਾਵਰੇ, ਅਖਾਣ ਵੀ ਮਿਲਦੇ ਹਨ। ਜਿਹੜੇ ਬੰਦੇ ਹਾਬੜਿਆਂ ਵਾਂਗ ਰੋਟੀ ਨੂੰ ਖਾਣ ਨੂੰ ਪੈਂਦੇ ਸਨ, ਉਨ੍ਹਾਂ ਲਈ 'ਬੇਹੇ ਕੜਾਹ ਵਾਂਗੂ ਪੈਣਾ' ਮੁਹਾਵਰਾ ਵਰਤਿਆ ਜਾਂਦਾ ਸੀ।

ਜਿਉਂਦਿਆਂ ਦੇ ਮੱਥੇ ਸੜੇ,

ਮੋਇਆਂ ਪਿਛੋਂ ਕੜਾਹ ਚੜ੍ਹੇ।

Page Image

ਇਹ ਅਖਾਣ ਤਦ ਵਰਤਿਆ ਜਾਂਦਾ ਹੈ, ਜਦ ਕੋਈ ਪਰਿਵਾਰ ਆਪਣੇ ਘਰ ਦੇ ਕਿਸੇ ਮੈਂਬਰ ਦੀ ਜਿਉਂਦਿਆਂ ਤਾਂ ਸੇਵਾ ਨਾ ਕਰੇ, ਪਰ ਉਸ ਦੇ ਮਰਨ ਉਪਰੰਤ ਪੁੰਨ ਦਾਨ ਕੀਤਾ ਜਾਵੇ।

129 / 361
Previous
Next