

ਪ੍ਰਾਹੁਣਿਆਂ ਦੀ ਆਓ-ਭਗਤ ਕੜਾਹ ਦੇ ਨਾਲ ਖੀਰ ਪੂੜੇ ਬਣਾ ਕੇ ਕੀਤੀ ਜਾਂਦੀ ਸੀ। ਖੀਰ, ਕੜਾਹ ਤੇ ਪੂੜਿਆਂ ਨਾਲ ਸੇਵਾ ਉਨ੍ਹਾਂ ਸਮਿਆਂ ਦੀ ਫੰਨੇ ਖਾਂ ਸੇਵਾ ਗਿਣੀ ਜਾਂਦੀ ਸੀ।
ਆਏ ਭਾਬੋ ਦੇ ਸਕੇ,
ਘਰ ਖੀਰ ਤੇ ਪੂੜੇ ਪੱਕੇ,
ਆਇਆ ਭਾਈਏ ਦਾ ਕੋਈ,
ਭਾਬੋ ਸੁੱਜ ਭੜੋਲਾ ਹੋਈ।
ਗੁਰੂ ਗ੍ਰੰਥ ਸਾਹਿਬ ਦੇ ਪਾਠ ਸਮੇਂ ਕੜਾਹ ਦੀ ਦੇਗ ਵਰਤਾਈ ਜਾਂਦੀ ਹੈ। ਪਹਿਲਾਂ ਮੀਂਹ ਪਵਾਉਣ ਲਈ ਯੱਗ, ਪਸ਼ੂਆਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਟੂਣੇ ਵੀ ਕੜਾਹ ਨਾਲ ਕੀਤੇ ਜਾਂਦੇ ਸਨ। ਚੌਲਾਂ ਨਾਲ ਯੱਗ ਤੇ ਟੂਣੇ ਤਾਂ ਬਾਅਦ ਵਿਚ ਹੋਣ ਲੱਗੇ ਹਨ। ਜਿਹੜੇ ਕੜਾਹ ਵਿਚ ਚਾਸ (ਗੁੜ ਘੋਲ ਕੇ ਉਬਾਲਾ ਦਿੱਤੇ ਪਾਣੀ ਨੂੰ ਚਾਸ ਕਿਹਾ ਜਾਂਦਾ ਹੈ) ਜ਼ਿਆਦਾ ਪਾਈ ਜਾਂਦੀ ਹੈ, ਉਹ ਕੜਾਹ ਪਤਲਾ ਬਣ ਜਾਂਦਾ ਸੀ । ਉਸ ਕੜਾਹ ਨੂੰ ਗੋਈ ਕਹਿੰਦੇ ਸਨ। ਗੋਈ ਨੂੰ ਕਈ ਬਿਮਾਰੀਆਂ ਦੇ ਇਲਾਜ ਲਈ ਵੀ ਵਰਤਿਆ ਜਾਂਦਾ ਸੀ।
ਜਦ ਖੰਡ ਬਣਾਉਣ ਦੀ ਕਾਢ ਨਿਕਲੀ, ਖੋਪਾ, ਦਾਖਾਂ ਤੇ ਬਦਾਮ ਮਿਲਣ ਲੱਗੇ, ਫੇਰ ਖੀਰ ਕੜਾਹ ਵਿਚ ਖੰਡ ਦੀ ਤੇ ਖੇਪਾ, ਦਾਖਾਂ ਤੇ ਬਦਾਮਾਂ ਦੀ ਵਰਤੋਂ ਹੋਣ ਲੱਗੀ। ਸਾਉਣ ਦੇ ਮਹੀਨੇ ਵਿਚ ਖੀਰ ਵਿਸ਼ੇਸ਼ ਤੌਰ ਤੇ ਬਣਾਈ ਜਾਂਦੀ ਸੀ। ਸਾਉਣ ਮਹੀਨੇ ਵਿਚ ਖੀਰ ਖਾਣ ਦਾ ਮਹਾਤਮ ਗਿਣਿਆ ਜਾਂਦਾ ਸੀ-
ਸਾਉਣ ਖੀਰ ਨਾ ਖਾਧੀਆ,
ਤੂੰ ਕਿਉਂ ਜੰਮਿਆ ਅਪਰਾਧੀਆ?
ਖੀਰ ਨਾਲ ਸਬੰਧਤ ਸਾਨੂੰ ਕਈ ਅਖਾਣ ਵੀ ਮਿਲਦੇ ਹਨ। ਜਿਵੇਂ ਦੁੱਧ ਤੋਂ ਬਿਨਾਂ ਖੀਰ ਨਹੀਂ ਬਣ ਸਕਦੀ, ਏਸੇ ਤਰ੍ਹਾਂ ਹੀ ਹਰ ਕੰਮ ਸਿੱਖਣ ਲਈ ਗੁਰੂ ਦੀ ਲੋੜ ਪੈਂਦੀ ਹੈ-
ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਉਂਦੇ,
ਦੁੱਧ ਬਾਝ ਨਾ ਹੋਂਵਦੀ ਖੀਰ ਸਾਈਂ।
ਜਿਹਡਾ ਵਿਅਕਤੀ ਕਿਸੇ ਕੰਮ ਵਿਚ ਫਾਇਦਾ ਤਾਂ ਆਪ ਉਠਾਵੇ, ਪਰ ਮੁਸ਼ਕਲ ਆਉਣ ਤੇ ਕਿਸੇ ਹੋਰ ਨੂੰ ਅੱਗੇ ਕਰ ਦੇਵੇ, ਉਸ ਬਾਰੇ ਕਿਹਾ ਜਾਂਦਾ ਹੈ –
ਖੀਰ ਖਾ ਗਈ ਬਾਂਦਰੀ,
ਟੰਬੇ ਖਾਣ ਨੂੰ ਰਿੱਛ।
ਖੀਰਾਂ ਦੋ ਕਿਸਮ ਦੀਆਂ ਹੁੰਦੀਆਂ ਸਨ/ਹਨ। ਇਕ ਖੀਰ ਦੁੱਧ ਨਾਲ ਬਣਾਈ