

ਏਸ ਖੀਰ ਦਾ ਰੰਗ ਲਾਲ ਹੁੰਦਾ ਸੀ। ਖੀਰ ਲੋਕ ਹੁਣ ਵੀ ਖਾਂਦੇ ਹਨ, ਪਰ ਪਹਿਲਾਂ ਨਾਲੋਂ ਬਹੁਤ ਹੀ ਘੱਟ।
ਰਹੁ ਦੀ ਖੀਰ: ਰਹੁ ਦੀ ਖੀਰ ਵਿਸ਼ੇਸ਼ ਤੌਰ ਤੇ ਪੋਹ ਮਹੀਨੇ ਦੇ ਆਖ਼ਰੀ ਦਿਨ ਬਣਾਈ ਜਾਂਦੀ ਸੀ ਤੇ ਪਹਿਲੇ ਮਾਘ ਦੀ ਸਵੇਰ ਨੂੰ ਖਾਧੀ ਜਾਂਦੀ ਸੀ । ਏਸੇ ਕਰਕੇ ਏਸ ਖੀਰ ਬਾਰੇ ਕਿਹਾ ਜਾਂਦਾ ਸੀ –
'ਪੋਹ ਰਿੰਨੀ, ਮਾਘ ਖਾਧੀ।
ਸ਼ਾਇਦ ਏਸ ਖੀਰ ਦੀ ਕੋਈ ਧਾਰਮਿਕ ਮਹੱਤਤਾ ਵੀ ਗਿਣੀ ਜਾਂਦੀ ਸੀ? ਘੁਲਾੜੀ ਨਾਲ ਗੰਨੇ ਪੀੜ ਕੇ ਜਿਹੜਾ ਰਸ ਨਿਕਲਦਾ ਸੀ, ਉਸ ਨੂੰ ਰਹੁ ਕਹਿੰਦੇ ਸਨ। ਰਹੁ ਦੀ ਖੀਰ ਬਣਾਉਣ ਲਈ ਚੌਲਾਂ ਨੂੰ ਪਾਣੀ ਵਿਚ ਭਿਉਂ ਦਿੰਦੇ ਸਨ। ਪਤੀਲੇ ਵਿਚ ਰਹੁ ਪਾ ਕੇ ਚੁਲ੍ਹੇ ਉਪਰ ਗਰਮ ਕਰਨ ਲਈ ਰੱਖ ਦਿੰਦੇ ਸਨ। ਰਹੁ ਵਿਚੋਂ ਮੈਲ ਨੂੰ ਕੱਢਣ ਲਈ ਸੁਕਾਈਆਂ ਹੋਈਆਂ ਤੇ ਪਾਣੀ ਵਿਚ ਉਬਾਲੀਆਂ ਹੋਈਆਂ ਭਿੰਡੀਆਂ ਦਾ ਪਾਣੀ ਰਹੁ ਵਿਚ ਪਾਇਆ ਜਾਂਦਾ ਸੀ। ਜਦ ਰਹੁ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਂਦਾ ਸੀ ਤਾਂ ਰਹੁ ਉਪਰ ਸਾਰੀ ਮੈਲ ਤਰ ਆਉਂਦੀ ਸੀ। ਫੇਰ ਮੈਲ ਨੂੰ ਪੈਣੀ ਨਾਲ ਬਾਹਰ ਕੱਢ ਦਿੱਤਾ ਜਾਂਦਾ ਸੀ । ਸਾਫ਼ ਹੋਏ ਰਹੁ ਵਿਚ ਫੇਰ ਚੌਲ ਪਾ ਦਿੰਦੇ ਸਨ। ਹੌਲੀ ਹੌਲੀ ਰਿੰਨ੍ਹ ਕੇ ਖੀਰ ਬਣਾ ਲੈਂਦੇ ਸਨ। ਹੁਣ ਜ਼ਿਮੀਂਦਾਰ ਗੰਨਾ ਤਾਂ ਬੀਜਦੇ ਹਨ, ਪਰ ਪੀੜਦੇ ਘੱਟ ਹੀ ਹਨ। ਗੰਨਾ ਜ਼ਿਆਦਾ ਮਿੱਲਾਂ ਨੂੰ ਵੇਚ ਦਿੱਤਾ ਜਾਂਦਾ ਹੈ। ਰਹੁ ਦੀ ਖੀਰ ਬਣਨੀ ਹੁਣ ਬਿਲਕੁਲ ਬੰਦ ਹੋ ਗਈ ਹੈ।
ਮਿੱਠੇ ਪੂੜੇ: ਮਿੱਠੇ ਪੂੜੇ ਬਣਾਉਣ ਲਈ ਪਹਿਲਾਂ ਗੁੜ ਨੂੰ ਪਾਣੀ ਵਿਚ ਘੋਲਿਆ ਜਾਂਦਾ ਸੀ। ਫੇਰ ਉਸ ਵਿਚ ਕਣਕ ਦਾ ਆਟਾ ਪਾ ਕੇ ਨਾ ਬਹੁਤਾ ਪਤਲਾ ਤੇ ਨਾ ਹੀ ਬਹੁਤਾ ਗਾੜਾ ਘੋਲ ਬਣਾ ਲੈਂਦੇ ਸਨ। ਕਪਾਹ, ਤੂਤ ਜਾਂ ਸਲਵਾੜ ਦਾ 6/7 ਇੰਚ ਦਾ ਉਂਗਲ ਜਿੰਨਾ ਮੋਟਾ ਡੱਕਾ ਲੈ ਕੇ ਉਸ ਦੇ ਇਕ ਸਿਰੇ 'ਤੇ ਕੱਪੜੇ ਦੀ ਥੋੜ੍ਹੀ ਜਿਹੀ ਲੀਰ ਵਲ੍ਹੇਟ ਦਿੱਤੀ ਜਾਂਦੀਸੀ। ਏਸ ਵਲ੍ਹੇਟੀ ਲੀਰ ਨੂੰ ਧਾਗੇ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਜਾਂਦਾ ਸੀ, ਤਾਂ ਜੋ ਡੱਕੇ ਤੋਂ ਉਤਰੇ ਨਾ। ਏਸ ਲੀਰ ਲੱਗੇ ਡੱਕੇ ਨਾਲ ਪੂੜੇ ਬਣਾਉਣ ਸਮੇਂ ਤੇਲ ਤਵੇ ਉਤੇ ਲਾਇਆ ਜਾਂਦਾ ਸੀ। ਪੂੜੇ ਬਣਾਉਣ ਲਈ ਆਮ ਤੌਰ ਤੇ ਪਿੱਪਲ ਦਾ ਬੜਾ ਪੱਤਾ ਲੈ ਕੇ ਉਸ ਪੱਤੇ ਨੂੰ ਵਿਚਕਾਰ ਤੋਂ ਦੁਹਰਾ ਕਰ ਲਿਆ ਜਾਂਦਾ ਸੀ। ਇਕ ਬਾਟੀ ਵਿਚ ਸਰ੍ਹੋਂ ਦਾ ਤੇਲ ਪਾ ਕੇ ਰੱਖ ਲਿਆ ਜਾਂਦਾ ਸੀ। ਚੁੱਲ੍ਹੇ ਉੱਤੇ ਤਵਾ ਰੱਖ ਕੇ ਅੱਗ ਬਾਲ ਦਿੱਤੀ ਜਾਂਦੀ ਸੀ। ਡੱਕੇ ਨਾਲ ਤਵੇ ਉਤੇ ਤੇਲ ਲਾ ਦਿੱਤਾ ਜਾਂਦਾ ਸੀ। ਆਟੇ ਦੇ ਬਣੇ ਘੋਲ ਵਿਚੋਂ ਕੌਲੀ ਨਾਲ ਪੂੜਾ ਬਣਾਉਣ ਜਿੰਨਾ ਘੋਲ ਤਵੇ ਉਤੇ ਪਾਇਆ ਜਾਂਦਾ ਸੀ। ਪਿੱਪਲ ਦੇ ਪੱਤੇ/ਪੋਸਟ ਕਾਰਡ ਨਾਲ ਘੋਲ ਨੂੰ ਹਿਲਾ ਹਿਲਾ ਕੇ ਪੂੜੇ ਦਾ ਰੂਪ ਦੇ ਦਿੱਤਾ ਜਾਂਦਾ ਸੀ। ਪੂੜੇ ਦਾ ਸਾਈਜ਼ ਆਮ ਤੌਰ ਤੇ