

8/9 ਕੁ ਇੰਚ ਗੋਲ ਅਕਾਰ ਦਾ ਬਣ ਜਾਂਦਾ ਸੀ। ਪੂੜੇ ਦੇ ਆਲੇ ਦੁਆਲੇ ਤੇ ਉੱਤੇ ਡੱਕੇ ਨਾਲ ਤੇਲ ਲਾਇਆ ਜਾਂਦਾ ਸੀ। ਜਦ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ ਸੀ ਤਾਂ ਪੂੜੇ ਨੂੰ ਖੁਰਚਣੇ ਨਾਲ ਚੱਕ ਕੇ ਪੂੜੇ ਦਾ ਹੇਠਲਾ ਹਿੱਸਾ ਵਪਰ ਕਰ ਦਿੱਤਾਜਾਂਦਾ। ਸੀ। ਪੂੜੇ ਦੇ ਆਲੇ ਦੁਆਲੇ ਫੇਰ ਡੱਕੇ ਨਾਲ ਤੇਲ ਲਾਇਆ ਜਾਂਦਾ ਸੀ। ਜਦ ਪੂੜਾ ਪੱਕ ਜਾਂਦਾ ਸੀ ਤਾਂ ਪੂੜੇ ਨੂੰ ਤਵੇ ਤੋਂ ਲਾਹ ਲਿਆ ਜਾਂਦਾ ਸੀ। ਏਸ ਤਰ੍ਹਾਂ ਪੂੜੇ ਬਣਦੇ ਸਨ। ਹੁਣ ਕੋਈ ਕੋਈ ਘਰ ਕਦੇ ਕਦਾਈਂ ਹੀ ਪੂੜੇ ਬਣਾਉਂਦਾ ਹੈ।
ਲੂਣ ਮਿਰਚ ਵਾਲੇ ਪੂੜੇ : ਲੂਣ ਮਿਰਚ ਵਾਲੇ ਪੂੜੇ ਬਣਾਉਣ ਲਈ ਛੋਲਿਆਂ ਦਾ ਵੇਸਣ ਲਿਆ ਜਾਂਦਾ ਸੀ। ਵੇਸਣ ਵਿਚ ਲੂਣ ਮਿਰਚ ਤੇ ਕਈ ਵੇਰ ਬਰੀਕ ਕੁਤਰ ਕੇ ਪਿਆਜ਼ ਵੀ ਪਾ ਲੈਂਦੇ ਸਨ। ਮਿੱਠੇ ਪੂੜੇ ਬਣਾਉਣ ਦੀ ਵਿਧੀ ਅਨੁਸਾਰ ਇਹ ਪੂੜੇ ਵੀ ਤਵੇ ਤੇ ਬਣਦੇ ਸਨ। ਇਹ ਪੂੜੇ ਵੀ ਹੁਣ ਘੱਟ ਹੀ ਬਣਦੇ ਹਨ।
ਮਾਲ੍ਹ ਪੂੜੇ: ਮਾਲ੍ਹ ਪੂੜੇ ਮਿੱਠੇ ਹੀ ਬਣਦੇ ਸਨ। ਇਨ੍ਹਾਂ ਦਾ ਸਾਈਜ਼ 3/4 ਕੁ ਇੰਚ ਗੋਲ ਅਕਾਰ ਦਾ ਹੁੰਦਾ ਸੀ। ਮਾਲ ਪੂੜਿਆਂ ਦਾ ਘੋਲ ਤਾਂ ਮਿੱਠੇ ਪੂੜਿਆਂ ਦੀ ਤਰ੍ਹਾਂ ਬਣਦਾ ਸੀ। ਪਰ ਇਸ ਘੋਲ ਨੂੰ ਅੱਧਾ ਪਾਣੀ ਤੇ ਅੱਧਾ ਦੁੱਧ ਪਾ ਕੇ ਬਣਾਇਆ ਜਾਂਦਾ ਸੀ। ਇਨ੍ਹਾਂ ਨੂੰ ਬਣਾਉਣ ਦੀ ਵਿਧੀ ਵੱਖਰੀ ਸੀ। ਮਾਲ ਪੂੜੇ ਬਣਾਉਣ ਲਈ ਕੜਾਹੀ, ਜਲੇਬੀਆਂ ਬਣਾਉਣ ਵਾਲੀ ਕੜਾਹੀ ਵਰਗੀ ਹੁੰਦੀ ਸੀ। ਪਰ ਉਹ ਆਕਾਰ ਵਿਚ ਛੋਟੀ ਹੁੰਦੀ ਸੀ। ਕੜਾਹੀ ਵਿਚ ਤੇਲ ਪਾ ਕੇ ਕੜਾਹੀ ਨੂੰ ਚੁਲ੍ਹੇ ਉੱਪਰ ਰੱਖ ਦਿੰਦੇ ਸਨ। ਗਰਮ ਹੋਏ ਤੇਲ ਵਿਚ ਕੌਲੀ ਨਾਲ ਘੋਲ ਪਾ ਦਿਤਾ ਜਾਂਦਾ ਸੀ। ਜਦ ਮਾਲ੍ਹ ਪੂੜੇ ਦਾ ਹੇਠਲਾ ਹਿੱਸਾ ਪੱਕ ਜਾਂਦਾ ਸੀ, ਰੜ੍ਹ ਜਾਂਦਾ ਸੀ ਤਾਂ ਪੂੜੇ ਨੂੰ ਚਿਮਟੇ ਨਾਲ ਚੱਕ ਕੇ ਪੂੜੇ ਦਾ ਉਪਰਲਾ ਹਿੱਸਾ ਹੇਠਾਂ ਕਰ ਦਿੰਦੇ ਸਨ। ਜਦ ਉਹ ਹਿੱਸਾ ਪੱਕ ਜਾਂਦਾ ਸੀ ਤਾਂ ਚਿਮਟੇ ਨਾਲ ਪੂੜੇ ਨੂੰ ਬਾਹਰ ਕੱਢ ਲਿਆ ਜਾਂਦਾ ਸੀ। ਏਸ ਤਰ੍ਹਾਂ ਮਾਲ੍ਹ ਪੂੜੇ ਬਣਦੇ ਸਨ। ਹੁਣ ਮਾਲ੍ਹ ਪੂੜੇ ਬਣਾਉਣ ਦਾ ਰਿਵਾਜ ਖ਼ਤਮ ਹੀ ਹੋ ਗਿਆ है।
0
ਸੇਮੀਆਂ
ਸੇਮੀਆਂ ਗੁੱਗਾ ਨੌਮੀ ਦੇ ਤਿਉਹਾਰ ਤੋਂ ਪਹਿਲਾਂ ਵੱਟੀਆਂ ਜਾਂਦੀਆਂ ਸਨ। ਪਹਿਲੇ ਸਮਿਆਂ ਦੀ ਸਵੀਟ ਡਿਸ਼ਾਂ ਵਿਚੋਂ ਸੇਮੀਆਂ ਇਕ ਸਵੀਟ ਡਿਸ਼ ਹੁੰਦੀ ਸੀ। ਸੇਮੀਆਂ ਕਦੇ ਕਦੇ ਜਾਂ ਪ੍ਰਾਹੁਣੇ ਆਇਆਂ ਤੋਂ ਬਣਾਈਆਂ ਜਾਂਦੀਆਂ ਸਨ। ਜਿਸ ਦਿਨ ਸੇਮੀਆਂ ਧਰੀਆਂ ਜਾਂਦੀਆਂ ਸਨ, ਉਸ ਦਿਨ ਸਾਰੇ ਟੱਬਰ ਨੂੰ ਚਾਅ ਚੜ੍ਹ ਜਾਂਦਾ ਸੀ-
ਖੱਟਣ ਗਿਆ ਸੀ ਕੀ ਖੱਟ ਲਿਆਇਆ?