Back ArrowLogo
Info
Profile

ਪਾਣੀ ਵਿਚ ਉਬਾਲ ਕੇ ਵੀ ਸੇਮੀਆਂ ਬਣਾਉਂਦੇ ਸਨ। ਸੇਮੀਆਂ ਰਿੰਨ੍ਹਣ ਤੋਂ ਪਿੱਛੋਂ ਸੇਮੀਆਂ ਵਿਚ ਬਚੇ ਪਾਣੀ ਨੂੰ ਸੇਮੀਆਂ ਵਿਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਏਸ ਕੱਢੇ ਪਾਣੀ ਨੂੰ ਪਿੱਛ ਕਹਿੰਦੇ ਸਨ। ਕਈਆਂ ਦੀ ਪਿੱਛ ਪੀਣ ਦੀ ਆਦਤ ਹੁੰਦੀ ਸੀ, ਜਿਸ ਨੂੰ ਵਹੁਟੀਆਂ ਪਸੰਦ ਨਹੀਂ ਕਰਦੀਆਂ ਸਨ-

ਨੀ ਸੇਮੀਆਂ ਦੀ ਪਿੱਛ ਮੰਗਦਾ,

ਜਾਇਆ ਵੱਢੀ ਨੇ ਕੁਲੱਛਣਾ ਜੰਮਿਆ।

ਇਨ੍ਹਾਂ ਸੇਮੀਆਂ ਵਿਚ ਘਿਉ, ਸ਼ੱਕਰ, ਖੰਡ ਪਾ ਕੇ ਖਾਧਾ ਜਾਂਦਾ ਸੀ। ਦੁੱਧ ਵਿਚ ਰਿਨ ਕੇ ਵੀ ਸੇਮੀਆਂ ਬਣਾਈਆਂ ਜਾਂਦੀਆਂ ਸਨ। ਹੁਣ ਮੈਂ ਤੁਹਾਨੂੰ ਸੇਮੀਆਂ ਕਿਵੇਂ ਵੱਟੀਆਂ ਜਾਂਦੀਆਂ ਸਨ, ਉਹ ਦੱਸਣ ਲੱਗਿਆ ਹਾਂ।

ਸੇਮੀਆਂ ਦੋ ਤਰ੍ਹਾਂ ਵੱਟੀਆਂ ਜਾਂਦੀਆਂ ਸਨ। ਇਕ ਸੇਮੀਆਂ ਤਾਂ ਚਾਟੀ, ਘੜੇ ਨੂੰ ਮੂਧਾ ਮਾਰ ਕੇ ਉਸ ਉੱਪਰ ਵੱਟੀਆਂ ਜਾਂਦੀਆਂ ਸਨ। ਇਕ ਸੇਮੀਆਂ ਬਗ਼ੈਰ ਚਾਟੀ, ਘੜੇ ਤੋਂ ਸਿਰਫ਼ ਹੱਥਾਂ ਨਾਲ ਹੀ ਵੱਟੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਜੋ ਸੇਮੀਆਂ ਕਿਹਾ ਜਾਂਦਾ ਸੀ। ਸੇਮੀਆਂ ਆਮ ਤੌਰ ਤੇ ਆਂਢ ਗੁਆਂਢ ਦੀਆਂ ਜਨਾਨੀਆਂ 'ਕੱਠੀਆਂ ਹੋ ਕੇ ਰਲ ਕੇ ਇਕ ਦੂਜੇ ਦੀਆਂ ਵੱਟਦੀਆਂ ਸਨ। ਪਹਿਲਾਂ ਮੈਦਾ ਚੱਕੀ ਰਾਹੀਂ ਜਾਂ ਖਰਾਸ ਰਾਹੀਂ ਪੀਹ ਲਿਆ ਜਾਂਦਾ ਸੀ ਜਾਂ ਬਾਜ਼ਾਰ ਵਿਚੋਂ ਖ਼ਰੀਦਿਆ ਜਾਂਦਾ ਸੀ। ਮੈਦੇ ਨੂੰ ਚੰਗੀ ਤਰ੍ਹਾਂ ਗੁੰਨ੍ਹ ਕੇ ਮੌਨ ਪਾ ਕੇ ਬੜਾ ਪੇੜਾ ਬਣਾ ਲੈਂਦੇ ਸਨ। ਪੇੜੇ ਨੂੰ ਸੁੱਕਣ ਤੋਂ ਬਚਾਉਣ ਲਈ ਸਰ੍ਹੋਂ ਦਾ ਤੇਲ ਲਾ ਕੇ ਪੌਣੇ ਨਾਲ ਢਕ ਦਿੰਦੇ ਸਨ। ਏਸ ਬੜੇ ਪੇੜੇ ਵਿਚੋਂ ਛੋਟੇ ਛੋਟੇ ਪੇੜੇ ਲੈ ਕੇ ਹੱਥਾਂ ਦੀਆਂ ਹਥੇਲੀਆਂ ਨਾਲ ਸੇਮੀਆਂ ਵੱਟੀਆਂ ਜਾਂਦੀਆਂ ਸਨ । ਸੇਮੀਆਂ ਬਿੰਦੀ ਚਾਟੀ ਜਾਂ ਥਿੰਦੇ ਘੜੇ ਨੂੰ ਮੂਧਾ ਮਾਰ ਕੇ ਉਸ ਉੱਪਰ ਵੱਟਦੇ ਸਨ । ਸੇਮੀਆਂ ਨੂੰ ਧੁੱਪੇ ਸੁਕਾਉਣ ਲਈ ਕਰੀਰ ਦੀਆਂ ਝਿੰਗਾਂ ਨੂੰ ਵਰਤਿਆ ਜਾਂਦਾ ਸੀ, ਕਿਉਂ ਜੋ ਇਨ੍ਹਾਂ ਝਿੰਗਾਂ ਦੇ ਪੱਤੇ ਨਹੀਂ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਕਰੀਰ ਦੇ ਰੁੱਖ ਆਮ ਹੁੰਦੇ ਸਨ । ਹੁਣ ਤਾਂ ਸਾਰੇ ਪੰਜਾਬ ਵਿਚੋਂ ਭਾਲਿਆਂ ਵੀ ਸ਼ਾਇਦ ਕਰੀਰ ਦਾ ਰੁੱਖ ਨਾ ਲੱਭ। ਸੇਮੀਆਂ ਸੁੱਕਣ ਤੋਂ ਪਿਛੋਂ ਕੱਪੜੇ ਵਿਚ 'ਕੱਠੀਆਂ ਕਰ ਲੈਂਦੇ ਸਨ। ਫੇਰ ਇਨ੍ਹਾਂ ਸੇਮੀਆਂ ਨੂੰ ਟੁੱਟੀ ਚਾਟੀ ਜਾਂ ਘੜੇ ਦੇ ਥੱਲੇ ਵਿਚ ਚੂਰ ਦੀ ਅੱਗ ਉਪਰ ਰੱਖ ਕੇ ਭੁੰਨਿਆ ਜਾਂਦਾ ਸੀ। ਏਸ ਤਰ੍ਹਾਂ ਸੇਮੀਆਂ ਬਣਦੀਆਂ ਸਨ।

ਕਈ ਸ਼ੌਕੀਨ ਜਨਾਨੀਆਂ ਪੀਲਾ ਜਾਂ ਗੁਲਾਬੀ ਰੰਗ ਪਾ ਕੇ ਵੀ ਆਟਾ ਗੁੰਨਦੀਆਂ ਸਨ, ਜਿਸ ਨਾਲ ਪੀਲੀਆਂ ਤੇ ਗੁਲਾਬੀ ਰੰਗ ਦੀਆਂ ਸੇਮੀਆਂ ਬਣਦੀਆਂ ਸਨ। ਸੇਮੀਆਂ ਨੂੰ ਪੋਲੀਆਂ ਬਣਾਉਣ ਲਈ ਕਈ ਪਰਿਵਾਰ ਮੈਦੇ ਵਿਚ ਥੋੜ੍ਹੀ ਸੂਜੀ ਪਾ ਕੇ ਵੀ ਸੇਮੀਆਂ ਬਣਾਉਂਦੇ ਸਨ। ਜੋ ਸੇਮੀਆਂ ਦੋਵਾਂ ਹੱਥਾਂ ਵਿਚ ਥੋੜ੍ਹਾ ਥੋੜ੍ਹਾ

135 / 361
Previous
Next