

ਆਟਾ ਲੈ ਕੇ 'ਗੂੰਠੇ ਤੇ ਉਂਗਲੀਆਂ ਦੀ ਦਾਬ ਨਾਲ ਵੱਟੀਆਂ ਜਾਂਦੀਆਂ ਸਨ। ਇਹ ਸੇਮੀਆਂ ਥੋੜ੍ਹੀ ਲੰਬਾਈ ਦੀਆਂ ਬਣਦੀਆਂ ਸਨ। ਏਸੇ ਕਰਕੇ ਇਨ੍ਹਾਂ ਸੇਮੀਆਂ ਨੂੰ ਜੋ ਸੇਮੀਆ ਕਹਿੰਦੇ ਸਨ। ਜੌ ਸੇਮੀਆਂ ਨੂੰ ਵੀ ਕਰੀਰ ਦੀਆਂ ਝਿੰਗਾਂ ਤੇ ਸੁਕਾਇਆ ਜਾਂਦਾ ਸੀ। ਫੇਰ ਸੇਮੀਆਂ ਵੱਟਣ ਵਾਲੀਆਂ ਮਸ਼ੀਨਾਂ ਚੱਲ ਪਈਆਂ। ਮਸ਼ੀਨਾਂ ਨਾਲ ਵੱਟਣ ਵਾਲੀਆਂ ਸੇਮੀਆਂ ਨੂੰ ਜਿੰਦੇ ਦੀਆਂ ਸੇਮੀਆਂ ਕਹਿੰਦੇ ਸਨ। ਮਸ਼ੀਨ ਨੂੰ ਮੰਜੇ ਦੀ ਬਾਹੀ ਨਾਲ ਚੰਗੀ ਤਰ੍ਹਾਂ ਬੰਨ੍ਹ ਦਿੰਦੇ ਸਨ। ਇਕ ਜਨਾਨੀ ਮਸ਼ੀਨ ਵਿਚ ਆਟਾ ਤੁੰਨਦੀ ਸੀ। ਦੂਸਰੀ ਜਨਾਨੀ ਮੰਜੇ ਤੇ ਬੈਠ ਕੇ ਗੇੜਾ ਦਿੰਦੀ ਸੀ। ਗੇੜਾ ਦੇਣ ਨਾਲ ਹੀ ਮੈਦੇ ਵਿਚੋਂ ਸੇਮੀਆਂ ਨਿਕਲਦੀਆਂ ਸਨ। ਨਿਕਲਦੀਆਂ ਸੇਮੀਆਂ ਨੂੰ ਮਸ਼ੀਨ ਮੁੱਢ ਤੋੜ ਕੇ ਕਰੀਰ ਦੀਆਂ ਝਿੰਗਾਂ ਉਪਰ ਪਾ ਕੇ ਸੁੱਕਾ ਲੈਂਦੇ ਸਨ।
ਹੁਣ ਕੋਈ ਟਾਵਾਂ ਟਾਵਾਂ ਘਰ ਹੀ ਚਾਟੀ, ਘੜੇ ਤੇ ਸੇਮੀਆਂ ਵੱਟਦਾ ਹੈ। ਜੌਂ ਸੇਮੀਆਂ ਤਾਂ ਹੁਣ ਕੋਈ ਵੱਟਦਾ ਹੀ ਨਹੀਂ। ਨਾ ਹੀ ਹੁਣ ਜਨਾਨੀਆਂ, ਕੁੜੀਆਂ ਕੋਲ ਸੋਮੀਆਂ ਵੱਟਣ ਦਾ ਸਮਾਂ ਹੈ। ਹੁਣ ਸਾਰੀਆਂ ਲੜਕੀਆਂ ਪੜ੍ਹਦੀਆਂ ਹਨ। ਇਕਹਿਰੇ ਪਰਿਵਾਰ ਹਨ। ਹੁਣ ਬਾਜ਼ਾਰ ਵਿਚੋਂ ਮਸ਼ੀਨਾਂ ਨਾਲ ਭਾਂਤ ਭਾਂਤ ਕਿਸਮ ਦੀਆਂ ਵੱਟੀਆਂ ਸੇਮੀਆਂ ਆਮ ਮਿਲਦੀਆਂ ਹਨ। ਹੁਣ ਲੂਣ ਵਾਲੀਆਂ ਸੇਮੀਆਂ ਖਾਣ ਦਾ ਰਿਵਾਜ ਚੱਲ ਪਿਆ ਹੈ, ਜਿਸ ਨੂੰ ਨੂਡਲਜ਼ ਕਹਿੰਦੇ ਹਨ। ਹੁਣ ਪ੍ਰਾਹੁਣਿਆਂ ਦੀ ਸੇਵਾ ਸੇਮੀਆਂ ਨਾਲ ਨਹੀਂ, ਸਗੋਂ ਮੁਰਗੇ, ਮੀਟ ਤੇ ਸ਼ਰਾਬ ਨਾਲ ਕੀਤੀ ਜਾਂਦੀ ਹੈ।
ਹੁਣ ਹੱਥ ਨਾਲ ਸੇਮੀਆਂ ਕੋਈ ਪੁਰਾਣੀ ਬੁੜੀ ਠੇਰੀ ਹੀ ਆਪਣਾ ਸ਼ੌਕ ਪੂਰਾ ਕਰਨ ਲਈ ਵੱਟਦੀ ਹੈ । ਹੁਣ ਮਿੱਠੀਆਂ ਸੇਮੀਆ ਖਾਣ ਦਾ ਰਿਵਾਜ ਵੀ ਦਿਨੋ ਦਿਨ ਘਟਦਾ ਜਾ ਰਿਹਾ ਹੈ। ਅਸੀਂ ਇਕ ਸ਼ੁੱਧ ਸਵੀਟ ਡਿਸ਼ ਤੋਂ ਹੌਲੀ ਹੌਲੀ ਵਾਂਝੇ ਹੋ ਰਹੇ ਹਾਂ।
0
ਹੋਲਾਂ
ਅੱਜ ਦੀ ਪੀੜ੍ਹੀ ਨਾ ਹੋਲਾਂ ਬਾਰੇ ਜਾਣਦੀ ਹੈ ਅਤੇ ਨਾ ਹੀ ਉਸ ਨੇ ਹੋਲਾਂ ਬਣੀਆਂ ਦੇਖੀਆਂ ਹੋਣਗੀਆਂ। ਘਾਹ ਫੂਸ, ਛਿਟੀਆਂ ਦੀ ਅੱਗ ਤੇ ਛੋਲਿਆਂ ਦੇ ਛਲੂਏ ਵਾਲੇ ਬੂਟਿਆਂ ਨੂੰ ਰੱਖ ਕੇ, ਭੁੰਨੇ ਗਏ ਛੋਲਿਆਂ ਦੀਆਂ ਰਹੀਆਂ ਟਾਂਟਾਂ ਨੂੰ ਹੋਲਾਂ ਕਿਹਾ ਜਾਂਦਾ ਸੀ। ਹੁਣ ਤਾਂ ਪੰਜਾਬ ਵਿਚ ਛੋਲੇ ਹੀ ਹੋਣੋਂ ਹਟ ਗਏ ਹਨ। ਏਸ ਲਈ ਹੋਲਾਂ ਕਿੱਥੋਂ ਬਣਨੀਆਂ ਹਨ? ਹੋਲਾਂ ਖ਼ਤਮ ਹੋਣ ਤੇ ਮੈਨੂੰ ਬਾਣੀਆਂ ਦਾ ਇਕ ਥਾਂ ਛੱਡ ਕੇ ਦੂਜੇ ਥਾਂ ਜਾ ਕੇ ਵਪਾਰ ਕਰਨ ਸਬੰਧੀ ਇਕ ਮੁਹਾਵਰਾ ਚੇਤੇ ਆ ਗਿਆ ਹੈ। ਲਓ, ਤੁਸੀਂ ਵੀ ਸੁਣੋ –
'ਜਿੱਧਰ ਗਏ ਬਾਣੀਏ, ਓਧਰ ਗਿਆ ਬਾਜ਼ਾਰ।
ਜਿੱਥੇ ਜਾ ਕੇ ਬਾਣੀਏ ਵਪਾਰ ਕਰਨਾ ਸ਼ੁਰੂ ਕਰ ਦਿੰਦੇ ਸਨ, ਉਥੇ ਹੀ ਉਨ੍ਹਾਂ ਦਾ