Back ArrowLogo
Info
Profile

ਪਹਿਲੇ ਸਮਿਆਂ ਵਿਚ ਹਰ ਪਰਿਵਾਰ ਛੋਲਿਆਂ ਦੇ ਸੀਜ਼ਨ ਵਿਚ ਘਰਾਂ ਵਿਚ ਇਕ ਦੋ ਵਾਰ ਹੋਲਾਂ ਜ਼ਰੂਰ ਬਣਾਉਂਦੇ ਸਨ। ਘਰਾਂ ਵਿਚ ਹੋਲਾਂ ਕਪਾਹ ਦੀਆਂ ਛਿਟੀਆਂ ਦੀ ਅੱਗ ਤੇ ਰੱਖ ਕੇ ਬਣਾਈਆਂ ਜਾਂਦੀਆਂ ਸਨ। ਜਦ ਛਿਟੀਆਂ ਤੇ ਛੋਲਿਆਂ ਦੇ ਬੂਟੇ ਮੱਚ ਕੇ 'ਕੱਲੀਆਂ ਟਾਟਾਂ ਰਹਿ ਜਾਂਦੀਆਂ ਸਨ ਤਾਂ ਬੂਟਿਆਂ ਦੇ ਰਹੇ ਟਾਂਗਰ ਨੂੰ ਇਕ ਪਾਸੇ ਕੱਢ ਦਿੱਤਾ ਜਾਦਾ ਸੀ। ਬਾਕੀ ਰਹੀਆਂ ਟਾਟਾਂ ਦੀਆਂ ਬਣੀਆਂ ਹੋਲਾਂ ਤੇ ਸੁਆਹ ਨੂੰ ਛੱਜ ਵਿਚ ਪਾ ਕੇ ਛੱਡ ਕੇ ਹੋਲਾਂ ਕੱਢ ਲਈਆਂ ਜਾਂਦੀਆਂ ਸਨ। ਇਨ੍ਹਾਂ ਹੋਲਾਂ ਨੂੰ ਕਈ ਕਈ ਦਿਨ ਖਾਂਦੇ ਰਹਿੰਦੇ ਸਨ।

ਹੁਣ ਹੋਲਾਂ ਬੀਤੇ ਸਮੇਂ ਦੀ ਕਹਾਣੀ ਬਣ ਕੇ ਰਹਿ ਗਈਆਂ ਹਨ।

0

ਭੂਤ ਪਿੰਨੇ

ਛੋਟੇ ਹੁੰਦਿਆਂ ਸਾਡੀਆਂ ਮਾਵਾਂ 'ਭੂਤ ਆਇਆ' ਕਹਿ ਕ ਸਾਨੂੰ ਬਹੁਤ ਡਰਾਉਂਦੀਆਂ ਹੁੰਦੀਆਂ ਸਨ। ਸਾਡੇ ਮਨਾਂ ਵਿਚ ਭੂਤ ਦਾ ਬੜਾ ਸਾਰਾ ਕੱਦ, ਕਾਲਾ ਸ਼ਾਹ ਰੰਗ, ਬੜੇ ਬੜੇ ਦੰਦ, ਸਿਰ ਤੇ ਸਿੰਗ, ਅੱਖਾਂ ਡਰਾਉਣੀਆਂ, ਵੱਡੀ ਸਾਰੀ ਲਾਲ ਜੀਭ, ਬੜੇ ਬੜੇ ਪੈਰ, ਅਜੀਬ ਪਹਿਰਾਵੇ ਵਾਲੇ ਡਰਾਉਣੇ ਵਣ-ਮਾਣਸ ਦਾ ਅਕਸ ਬਣਿਆ ਹੁੰਦਾ ਸੀ। ਭੂਤ ਪਿੰਨੇ ਦਾ ਸਿਰਲੇਖ ਪੜ੍ਹ ਕੇ ਤੁਹਾਡਾ ਦਿਮਾਗ ਵੀ ਜ਼ਰੂਰ ਚਕਰਾ ਗਿਆ ਹੋਵੇਗਾ? ਤੁਸੀਂ ਸੋਚਦੇ ਹੋਵੇਗੇ ਕਿ ਭੂਤ ਤਾਂ 'ਕੱਲਾ ਹੀ ਮਾਣ ਨਹੀਂ ਹੁੰਦਾ ਸੀ? ਇਹ ਭੂਤ ਪਿੰਨੇ ਤਾਂ ਪਤਾ ਨਹੀਂ ਹੋਰ ਕਿੰਨੇ ਹੀ ਡਰਾਉਣੀ ਸ਼ਕਲ ਦੇ ਹੋਣਗੇ? ਲਓ, ਤੁਹਾਡਾ ਸ਼ੰਕਾ ਮੈਂ ਛੇਤੀ ਹੀ ਨਵਿਰਤ ਕਰ ਦਿੰਦਾ ਹਾਂ। ਭੂਤ ਪਿੰਨੇ ਭੂਤਾਂ ਵਰਗੇ ਨਹੀਂ ਹੁੰਦੇ ਸਨ । ਇਹ ਤਾਂ ਮੱਕੀ, ਜੁਆਰ, ਬਾਜਰਾ, ਕਣਕ ਨੂੰ ਭੱਠੀ ਤੇ ਭੁਨਾ ਕੇ, ਵਿਚ ਗੁੜ ਰਲਾ ਕੇ ਬਣਾਏ ਗਏ ਖਾਣ ਪਦਾਰਥ ਹੁੰਦੇ ਸਨ। ਕਈ ਇਲਾਕਿਆਂ ਵਿਚ ਭੂਤ ਪਿੰਨਿਆਂ ਨੂੰ ਮਰੂੰਡੇ ਵੀ ਕਹਿੰਦੇ ਸਨ । ਹੁਣ ਵਾਲੇ ਮਰੂੰਡੇ ਤਾਂ 'ਕੱਲੇ ਚੌਲਾਂ ਦੇ ਹੀ ਬਣਦੇ ਹਨ। ਪਹਿਲੇ ਸਮਿਆਂ ਵਿਚ ਤਾਂ ਚੌਲ ਪੰਜਾਬ ਵਿਚ ਪੈਦਾ ਹੀ ਨਹੀਂ ਹੁੰਦੇ ਸਨ।

Page Image

138 / 361
Previous
Next